ਬਸੰਤ ਸਿੰਘ, ਲੁਧਿਆਣਾ

ਕੋਰੋਨਾ ਵਾਇਰਸ ਦੇ ਅੱਜ 62 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 5 ਲੋਕਾਂ ਦੀ ਮੌਤ ਹੋਈ ਹੈ। ਮਰਨ ਵਾਲਿਆਂ ਵਿਚ ਇਕ 82 ਸਾਲਾ ਅੌਰਤ ਵੀ ਸ਼ਾਮਲ ਹੈ। ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਕੋਰੋਨਾ ਵਾਇਰਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿਚ ਦਾਖਲ 5 ਕੋਰੋਨਾ ਪੀੜਤਾਂ ਦੀ ਮੌਤ ਹੋਈ ਹੈ। ਮਿ੍ਤਕਾਂ ਵਿਚ 2 ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਸਨ ਅਤੇ ਇਕ ਮੌਤ ਜ਼ਿਲ੍ਹਾ ਨਵਾਂਸ਼ਹਿਰ ਅਤੇ ਇਕ ਮੌਤ ਜ਼ਿਲ੍ਹਾ ਸੰਗਰੂਰ ਨਾਲ ਸਬੰਧਿਤ ਹੈ। ਡਾ. ਬੱਗਾ ਨੇ ਜ਼ਿਲ੍ਹੇ ਨਾਲ ਸਬੰਧਿਤ ਮਿ੍ਤਕਾਂ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਕ 86 ਸਾਲਾ ਬਜ਼ੁਰਗ ਦੀ ਮੌਤ ਗੁਰੂ ਤੇਗ ਬਹਾਦਰ ਹਸਪਤਾਲ 'ਚ ਹੋਈ ਹੈ। ਇਹ ਵਿਅਕਤੀ ਕੋਟ ਮੰਗਲ ਸਿੰਘ ਦਾ ਰਹਿਣ ਵਾਲਾ ਸੀ। ਇਕ 52 ਸਾਲਾ ਵਿਅਕਤੀ ਦੀ ਮੌਤ ਸਿਵਲ ਹਸਪਤਾਲ ਲੁਧਿਆਣਾ ਵਿਚ ਹੋਈ ਹੈ। ਇਹ ਵਿਅਕਤੀ ਈਸ਼ਾ ਨਗਰ ਦਾ ਰਹਿਣ ਵਾਲਾ ਸੀ। ਇਕ 82 ਸਾਲਾ ਅੌਰਤ ਦੀ ਮੌਤ ਸਿਵਲ ਹਸਪਤਾਲ ਵਿਚ ਹੋਈ ਹੈ। ਇਹ ਅੌਰਤ ਪਿੰਡ ਬੱਲੋਕੇ ਦੀ ਰਹਿਣ ਵਾਲੀ ਸੀ। ਡਾ. ਬੱਗਾ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਨਾਲ ਸਬੰਧਿਤ ਤਿੰਨ ਮੌਤਾਂ ਹੋਈਆਂ ਹਨ, ਜਿਸ ਕਾਰਨ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਮੌਤਾਂ ਦੀ ਗਿਣਤੀ 827 ਤਕ ਪਹੁੰਚ ਗਈ ਹੈ। ਅੱਜ ਬਾਹਰਲੇ ਜ਼ਿਲਿ੍ਹਆਂ ਨਾਲ ਸਬੰਧਿਤ ਮੌਤਾਂ ਦੀ ਗਿਣਤੀ 306 ਤਕ ਪਹੁੰਚ ਗਈ ਹੈ। ਸਿਹਤ ਵਿਭਾਗ ਵੱਲੋਂ ਅੱਜ 1406 ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ 151 ਲੋਕਾਂ ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ ਅਤੇ 52 ਕੋਰੋਨਾ ਪੀੜਤਾਂ ਨੂੰ ਹੋਮਕੁਆਰੰਟਾਈਨ ਕੀਤਾ ਗਿਆ ਹੈ।