ਰੁਪਿੰਦਰ ਸਿੰਘ ਗਿੱਲ, ਬੀਜਾ : ਪਿੰਡ ਬਰਮਾਲੀਪੁਰ ਵਿਖੇ ਪਿੰਡ ਦੀ ਵਲੰਟੀਅਰ ਟੀਮ, ਬਾਸਕਿਟਬਾਲ ਅਕੈਡਮੀ ਦੋਰਾਹਾ ਤੇ ਮੈਜਿਕ ਬਸ ਇੰਡੀਆ ਫਾਊਂਡੇਸ਼ਨ ਲੁਧਿਆਣਾ ਦੀ ਟੀਮ ਦੇ ਸਹਿਯੋਗ ਨਾਲ ਪਿੰਡ 'ਚ ਅੰਡਰ-14 ਮੁੰਡੇ ਤੇ ਕੁੜੀਆਂ ਨੂੰ ਫਿਟਨੈੱਸ ਪ੍ਰਤੀ ਜਾਗਰੂਕਤਾ, ਕੂੜਾ ਪ੍ਰਬੰਧਨ ਲਈ ਜਾਗਰੂਕ ਕਰਨ ਲਈ ਤੇ ਦੁਸਹਿਰੇ ਸਬੰਧਿਤ ਇਕ ਕਰਾਸ ਕੰਟਰੀ ਮੈਰਾਥਨ ਦੌੜ ਦਾ ਮੁਕਾਬਲਾ ਕਰਵਾਇਆ ਗਿਆ। ਇਹ ਦੌੜ ਪਿੰਡ ਬਰਮਾਲੀਪੁਰ ਤੋਂ ਬਿਸ਼ਨਪੁਰਾ ਤਕ ਗਈ ਤੇ ਵਾਪਸ ਆਈ14 ਸਾਲ ਤੋ ਘੱਟ ਉਮਰ ਦੇ ਲੜਕਿਆਂ ਦੇ ਮੁਕਾਬਲੇ ਵਿਚੋਂ ਪਹਿਲਾ ਸਥਾਨ ਕਰਨਦੀਪ ਸਿੰਘ, ਦੂਸਰਾ ਸਥਾਨ ਨਵਰਾਜ ਸਿੰਘ ਤੇ ਤੀਸਰਾ ਸਥਾਨ ਗੁਰਵੀਰ ਸਿੰਘ ਨੇ ਹਾਸਲ ਕੀਤਾ।14 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ 'ਚੋਂ ਪਹਿਲਾ ਸਥਾਨ ਜਸਮੀਨ ਕੌਰ, ਦੂਜਾ ਸਥਾਨ ਰਿਤਿਕਾ ਤੇ ਤੀਜਾ ਸਥਾਨ ਰਾਜਵਿੰਦਰ ਕੌਰ ਨੇ ਹਾਸਲ ਕੀਤਾ। ਮੁਕਾਬਲੇ ਦਾ ਆਰੰਭ ਪਿੰਡ ਬਰਮਾਲੀਪੁਰ ਦੇ ਸਰਪੰਚ ਕੁਲਦੀਪ ਸਿੰਘ ਬਰਮਾਲੀਪੁਰ ਨੇ ਕੀਤਾ। ਉਨ੍ਹਾਂ ਕਿਹਾ ਕਿ ਮੁਕਾਬਲੇ ਦੀ ਭਾਵਨਾ ਤੇ ਸਮਾਜ ਦੀ ਵੱਖ-ਵੱਖ ਅਦਾਰਿਆਂ 'ਚ ਪ੍ਰਗਤੀ ਦੀ ਗਵਾਹ ਬਣਦੇ ਨੇ ਇਹੋ ਜਿਹੇ ਮੁਕਾਬਲੇ। ਉਨ੍ਹਾਂ ਜੇਤੂ ਰਹਿਣ ਵਾਲੇ ਬੱਚਿਆਂ ਦਾ ਸਨਮਾਨ ਵੀ ਕੀਤਾ। ਜੇਤੂਆਂ ਲਈ ਮੈਡਲ ਦੀ ਸੇਵਾ 'ਦੋਰਾਹਾ ਬਾਸਕਿਟਬਾਲ ਅਕੈਡਮੀ, ਦੋਰਾਹਾ ਵੱਲੋਂ ਕੀਤੀ ਗਈਤੇ ਬੱਚਿਆਂ ਲਈ ਰਿਫਰੈਸ਼ਮੈਂਟ ਦੀ ਸੇਵਾ ਬਰਮਾਲੀਪੁਰ ਪਿੰਡ ਦੀ ਵਲੰਟੀਅਰ ਟੀਮ ਦੇ ਆਗੂ ਪਰਦੀਪ ਸਿੰਘ ਰੰਧਾਵਾ, ਗੁਰਕੀਰਤ ਸਿੰਘ ਹੇਅਰ, ਨਗਿੰਦਰ ਸਿੰਘ ਰਣ ਦਿਓ ਵੱਲੋਂ ਕੀਤੀ ਗਈ। ਇਸ ਮੌਕੇ ਸਾਹਿਬਜੀਤ ਸਿੰਘ, ਨਵਜੋਤ, ਗੁਰਕੀਰਤ ਸਿੰਘ, ਪਰਦੀਪ ਸਿੰਘ, ਨਗਿੰਦਰ ਸਿੰਘ, ਹਰਪ੍ਰਰੀਤ ਕੌਰ, ਪੀਤੀ ਆਦਿ ਵੀ ਹਾਜ਼ਰ ਸਨ। ਲੰਗਰ ਦੀ ਸੇਵਾ ਗੁਰਦੁਆਰਾ ਸਿੰਘ ਸਭਾ ਵਿਖੇ ਬਾਬਾ ਰਣਧੀਰ ਸਿੰਘ ਬਿੱਟੂ ਵੱਲੋਂ ਕੀਤੀ ਗਈ।