ਜੇਐੱਨਐੱਨ, ਲੁਧਿਆਣਾ : ਜ਼ਿਲ੍ਹੇ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਵੀਰਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ 'ਚ ਰਹਿਣ ਵਾਲੇ 36 ਲੋਕ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਦੀ ਲਪੇਟ 'ਚ ਆਏ, ਜਿਸ ਤੋਂ ਬਾਅਦ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਲੋਕਾਂ ਦਾ ਕੁਲ ਅੰਕੜਾ 902 ਤਕ ਪੁੱਜ ਗਿਆ। ਤਿੰਨ ਦਿਨਾਂ ਦੇ ਅੰਦਰ ਹੀ ਸੌ ਤੋਂ ਵੱਧ ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆ ਗਏ। 29 ਜੂਨ ਨੂੰ ਕੋਰੋਨਾ ਦਾ ਅੰਕੜਾ 800 ਸੀ। ਤੇਜ਼ੀ ਨਾਲ ਵਧ ਰਹੇ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਦੇ ਮਾਮਲਿਆਂ ਸਬੰਧੀ ਸਿਹਤ ਵਿਭਾਗ ਬਹੁਤ ਚਿੰਤਤ ਹੈ।

ਸਿਵਲ ਸਰਜਨ ਡਾ. ਰਾਜੇਸ਼ ਬੱਗਾ ਦੇ ਅਨੁਸਾਰ ਕੋਰੋਨਾ ਜਿਹੀ ਭਿਆਨਕ ਮਹਾਮਾਰੀ ਦੀ ਲਪੇਟ 'ਚ ਇਕਬਾਲਗੰਜ ਦੇ ਰਹਿਣ ਵਾਲੇ 32 ਸਾਲਾ ਅੌਰਤ, ਮਾਇਆ ਨਗਰ ਤੋਂ 45 ਸਾਲਾ ਪੁਰਸ਼, 48 ਸਾਲਾ ਅੌਰਤ, 78 ਸਾਲਾ ਅੌਰਤ ਤੇ 17 ਸਾਲਾ ਨੌਜਵਾਨ ਪਾਜ਼ੇਟਿਵ ਪਾਏ ਗਏ ਹਨ। ਹਬੀਬਗੰਜ ਨਿਵਾਸੀ 75 ਸਾਲਾ ਅੌਰਤ, ਰਾਮ ਨਗਰ ਦਾ ਰਹਿਣ ਵਾਲਾ 20 ਸਾਲਾ ਨੌਜਵਾਨ, 15 ਸਾਲਾ ਕਿਸ਼ੋਰ ਤੇ 22 ਸਾਲਾ ਮੁਟਿਆਰ ਪਾਜ਼ੇਟਿਵ ਆਏ ਹਨ। ਸ਼ਿਵਪੁਰੀ ਦੀ ਰਹਿਣ ਵਾਲੀ 35 ਸਾਲਾ ਅੌਰਤ, ਰਣਜੋਧ ਪਾਰਕ ਹੈਬੋਵਾਲ ਕਲਾਂ ਨਿਵਾਸੀ 70 ਸਾਲਾ ਅੌਰਤ, ਮੋਤੀ ਨਗਰ ਨਿਵਾਸੀ 23 ਸਾਲਾ ਨੌਜਵਾਨ, ਸੈਕਟਰ 38 ਨਿਵਾਸੀ 23 ਸਾਲਾ ਮੁਟਿਆਰ ਤੇ 20 ਸਾਲਾ ਨੌਜਵਾਨ ਪਾਜ਼ੇਟਿਵ ਆਏ ਹਨ। ਮੁਹੱਲਾ ਫਤਹਿਗੰਜ ਨਿਵਾਸੀ 28 ਸਾਲਾ ਅੌਰਤ, ਫੇਸ-1 ਦੁਗਰੀ ਨਿਵਾਸੀ 31 ਸਾਲਾ ਪੁਰਸ਼, 28 ਸਾਲਾ ਅੌਰਤ ਤੇ 11 ਸਾਲਾ ਬੱਚੀ ਪਾਜ਼ੇਟਿਵ ਪਾਏ ਗਏ ਹਨ। ਜਗਜੀਤ ਨਗਰ ਨਿਵਾਸੀ 27 ਸਾਲਾ ਪੁਰਸ਼, ਇੰਦਰਪ੍ਰਸਥ ਨਗਰ ਹੈਬੋਵਾਲ ਕਲਾਂ ਨਿਵਾਸੀ 66 ਸਾਲਾ ਅੌਰਤ ਤੇ 39 ਸਾਲਾ ਪੁਰਸ਼ ਪਾਜ਼ੇਟਿਵ ਪਾਏ ਗਏ ਹਨ। ਲੱਛਮੀ ਸਿਨੇਮਾ ਦੇ ਨੇੜੇ ਰਹਿਣ ਵਾਲੇ 43 ਸਾਲਾ ਪੁਰਸ਼, ਰਿਸ਼ੀ ਨਗਰ ਹੈਬੋਵਾਲ ਕਲਾਂ ਨਿਵਾਸੀ 62 ਸਾਲਾ ਪੁਰਸ਼, ਅਗਰ ਨਗਰ ਨਿਵਾਸੀ 52 ਸਾਲਾ ਪੁਰਸ਼, ਬਸੰਤ ਸਿਟੀ ਨਿਵਾਸੀ 43 ਸਾਲਾ ਪੁਰਸ਼, ਬੀਆਰਐੱਸ ਨਗਰ ਨਿਵਾਸੀ 69 ਸਾਲਾ ਪੁਰਸ਼, ਆਨੰਦ ਵਿਹਾਰ ਪਿੰਡ ਫੁੱਲੇਵਾਲ ਨਿਵਾਸੀ 28 ਸਾਲਾ ਨੌਜਵਾਨ, ਿਢੱਲੋਂ ਨਗਰ ਨਿਵਾਸੀ 61 ਸਾਲਾ ਪੁਰਸ਼, ਸਰਾਭਾ ਨਗਰ ਨਿਵਾਸੀ 64 ਸਾਲਾ ਪੁਰਸ਼ ਤੇ 59 ਸਾਲਾ ਅੌਰਤ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਭੈਣੀ ਸਾਹਿਬ ਵਿਖੇ ਰਹਿਣ ਵਾਲੀ 26 ਸਾਲਾ ਮੁਟਿਆਰ, ਵਿਜੇਨਗਰ ਮਿੱਲਰਗੰਜ ਨਿਵਾਸੀ 70 ਸਾਲਾ ਸਿਹਤ ਮੁਲਾਜ਼ਮ, ਵਿਜੈ ਨਗਰ ਨਿਵਾਸੀ 37 ਸਾਲਾ ਪੁਰਸ਼ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਸ਼ਾਮ ਨਗਰ, ਥਰੀਕੇ ਰੋਡ ਤੇ ਮਾਡਲ ਟਾਊਨ ਦੇ ਰਹਿਣ ਵਾਲੇ ਤਿੰਨ ਲੋਕ ਵੀ ਪਾਜ਼ੇਟਿਵ ਪਾਏ ਗਏ ਹਨ।

-1011 ਸੈਂਪਲ ਜਾਂਚ ਲਈ ਭੇਜੇ : ਡਾ. ਰਾਜੇਸ਼ ਬੱਗਾ

ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਵੀਰਵਾਰ ਨੂੰ ਸਿਹਤ ਵਿਭਾਗ ਵੱਲੋਂ ਵੱਖ-ਵੱਖ ਇਲਾਕਿਆਂ 'ਚ ਸੈਂਪਲਿੰ ਕੀਤੀ ਗਈ, ਜਿਸ ਤਹਿਤ 1011 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ।

-212 ਲੋਕਾਂ ਨੂੰ ਕੀਤਾ ਇਕਾਂਤਵਾਸ

ਸਿਹਤ ਵਿਭਾਗ ਦੀ ਰੈਪਿਡ ਰਿਸਪਾਂਸ ਟੀਮਾਂ ਨੇ ਵੀਰਵਾਰ ਨੂੰ 301 ਲੋਕਾਂ ਦੀ ਸਕਰੀਨਿੰਗ ਕੀਤੀ, ਜਿਸ ਵਿਚੋਂ 212 ਲੋਕਾਂ ਨੂੰ ਇਕਾਂਤਵਾਸ ਕੀਤਾ ਗਿਆ। ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾਸਕ ਜ਼ਰੂਰ ਪਹਿਨਣ ਤੇ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨ।

-ਕੋਰੋਨਾ ਨਾਲ ਮਲੇਰਕੋਟਲਾ ਦੀ 60 ਸਾਲਾ ਮਹਿਲਾ ਬਜ਼ੁਰਗ ਨੇ ਤੋੜਿਆ ਦਮ

ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਵੀਰਵਾਰ ਨੂੰ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਨਾਲ 60 ਸਾਲਾ ਰਜੀਆ ਬੇਗਮ ਨੇ ਦਮ ਤੋੜ ਦਿੱਤਾ। ਅੌਰਤ ਸੀਐੱਮਸੀਐੱਚ 'ਚ ਦਾਖ਼ਲ ਸੀ। ਅੌਰਤ ਮਲੇਰਕੋਟਲਾ ਦੀ ਰਹਿਣ ਵਾਲੀ ਸੀ। ਸਿਵਲ ਸਰਜਨ ਅਨੁਸਾਰ ਅੌਰਤ ਨੂੰ ਹੈਪੇਟਾਈਟਿਸ-ਬੀ, ਨਿਮੋਨੀਆ, ਬਲੱਡ ਪ੍ਰਰੈਸ਼ਰ ਤੇ ਗੁਰਦੇ ਦੀ ਬਿਮਾਰੀ ਵੀ ਸੀ, ਜਿਸ ਤੋਂ ਬਾਅਦ ਦੂਜੇ ਜ਼ਿਲਿ੍ਹਆਂ ਤੋਂ ਦਮ ਤੋੜਨ ਵਾਲੇ ਮਰੀਜ਼ਾਂ ਦੀ ਗਿਣਤੀ 24 ਪਹੰੁਚ ਗਈ।