v> ਸੰਜੀਵ ਗੁਪਤਾ, ਜਗਰਾਓਂ : ਇਲਾਕੇ 'ਚ ਪੈਰ ਪਸਾਰ ਰਹੇ ਕੋਰੋਨਾ ਨੇ ਅੱਜ ਇਕ ਹੋਰ ਜਾਨ ਲੈ ਲਈ। ਜ਼ਿਲ੍ਹੇ ਦੇ ਪਿੰਡ ਕਾਉਕੇ ਕਲਾ ਵਾਸੀ 35 ਸਾਲ ਦੇ ਸਿਕੰਦਰ ਸਿੰਘ ਨੂੰ ਬੀਤੀ 6 ਅਗਸਤ ਨੂੰ ਹਾਲਤ ਖਰਾਬ ਹੋਣ ਕਾਰਨ ਜਗਰਾਓਂ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਦੌਰਾਨ ਉਸ ਦਾ ਸ਼ੱਕ ਪੈਣ 'ਤੇ ਡਾਕਟਰਾਂ ਵੱਲੋਂ ਕੋਰੋਨਾ ਟੈਸਟ ਕਰਵਾਇਆ ਗਿਆ ਜੋ ਪਾਜ਼ੇਟਿਵ ਆਇਆ। ਬੀਤੀ ਰਾਤ ਸਿਕੰਦਰ ਸਿੰਘ ਦੀ ਹਾਲਤ ਖਰਾਬ ਹੋਣ ਕਾਰਨ ਉਸ ਦੀ ਮੌਤ ਹੋ ਗਈ। ਡਾਕਟਰਾਂ ਮੁਤਾਬਿਕ ਸਿਕੰਦਰ ਸਿੰਘ ਟੀਬੀ ਦੀ ਬਿਮਾਰੀ ਨਾਲ ਪੀੜਤ ਸੀ। ਐਸਐਮਓ ਡਾ. ਸੁਖਜੀਵਨ ਕੱਕੜ ਨੇ ਦੱਸਿਆ ਕਿ ਮ੍ਰਿਤਕ ਸਿਕੰਦਰ ਸਿੰਘ ਦਾ ਜਗਰਾਓਂ ਤੇ ਹਠੂਰ ਸਿਵਲ ਹਸਪਤਾਲ ਦੀ ਟੀਮਾਂ ਨੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦਿਆਂ ਪਰਿਵਾਰਕ ਮੈਬਰਾਂ ਨਾਲ ਮਿਲ ਕੇ ਅੰਤਿਮ ਸੰਸਕਾਰ ਕਾਉਕੇ ਕਲਾ ਵਿਖੇ ਕੀਤਾ ਗਿਆ।

Posted By: Amita Verma