ਸੁਖਦੇਵ ਗਰਗ, ਜਗਰਾਓਂ : ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਕਿਰਪਾਲ ਦੇਸੀ ਦਵਾਖਾਨਾ ਤੇ ਹੋਨੈਸਟੀ ਫਾਰਮਾਸੁਟੀਕਲ ਦੇ ਸਹਿਯੋਗ ਨਾਲ 33ਵਾਂ ਅੱਖਾਂ ਦੇ ਚਿੱਟੇ ਮੋਤੀਏ ਦਾ ਮੁਫ਼ਤ ਜਾਂਚ ਤੇ ਆਪਰੇਸ਼ਨ ਕੈਂਪ ਐਤਵਾਰ 29 ਜਨਵਰੀ ਨੂੰ ਸਥਾਨਕ ਲੰਮਿਆਂ ਵਾਲਾ ਬਾਗ, ਡੀਏਵੀ ਕਾਲਜ ਵਿਖੇ ਲਗਾਇਆ ਜਾਵੇਗਾ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਾਜਿੰਦਰ ਜੈਨ ਤੇ ਪ੍ਰਧਾਨ ਕੰਵਲ ਕੱਕੜ ਨੇ ਦੱਸਿਆ ਅਮਰਜੀਤ ਅਗਰਵਾਲ ਤੇ ਓਮੇਸ਼ ਅਗਰਵਾਲ ਦੇ ਭਰਪੂਰ ਸਹਿਯੋਗ ਸਦਕਾ ਲਗਾਏ ਜਾ ਰਹੇ ਕੈਂਪ ਦੇ ਮੁੱਖ ਮਹਿਮਾਨ ਏਡੀਸੀ ਮੇਜਰ ਅਮਿਤ ਸਰੀਨ ਹੋਣਗੇ। ਉਨ੍ਹਾਂ ਦੱਸਿਆ ਕੈਂਪ 'ਚ ਸ਼ੰਕਰਾ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਸਿਰਫ਼ ਚਿੱਟੇ ਮੋਤੀਏ ਵਾਲੇ ਮਰੀਜ਼ਾਂ ਦੀਆਂ ਅੱਖਾਂ ਦਾ ਜਾਂਚ ਕਰ ਕੇ ਆਪਰੇਸ਼ਨ ਲਈ ਮਰੀਜ਼ਾਂ ਦੀ ਚੋਣ ਕੀਤੀ ਜਾਵੇਗੀ।
33ਵਾਂ ਅੱਖਾਂ ਦਾ ਜਾਂਚ ਤੇ ਆਪਰੇਸ਼ਨ ਕੈਂਪ 29 ਨੂੰ
Publish Date:Wed, 25 Jan 2023 10:14 PM (IST)
