ਸਟਾਫ਼ ਰਿਪੋਰਟਰ, ਖੰਨਾ

ਥਾਣਾ ਸਿਟੀ-2 ਪੁਲਿਸ ਖੰਨਾ ਨੇ ਤਿੰਨ ਵਿਅਕਤੀਆਂ ਨੂੰ 280 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਸੀਆਈਏ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਤਰਵਿੰਦਰ ਕੁਮਾਰ ਵਲੋਂ ਪੁਲਿਸ ਪਾਰਟੀ ਸਮੇਤ ਪਿ੍ਰਸਟਾਈਨ ਮਾਲ ਜੀਟੀ ਰੋਡ ਖੰਨਾ ਦੇ ਸਾਹਮਣੇ ਨਾਕਾਬੰਦੀ ਦੌਰਾਨ ਮੰਡੀ ਗੋਬਿੰਦਗੜ੍ਹ ਤੋਂ ਆ ਰਹੀ ਸਵਿਫ਼ਟ ਕਾਰ, ਜਿਸ ਵਿਚ ਦੋ ਪੁਰਸ਼ ਤੇ ਅੌਰਤ ਸਵਾਰ ਸਨ, ਨੂੰ ਤਲਾਸ਼ੀ ਲਈ ਰੋਕਿਆ। ਜਿਨ੍ਹਾਂ ਪਾਸੋਂ 280 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਮੁਲਜ਼ਮਾਂ ਦੀ ਪਛਾਣ ਵਿਜੇਂਦਰ ਵਾਸੀ ਕਾਠਾ, ਯੂਪੀ, ਸਚਿਨ ਕਸ਼ਅਪ ਵਾਸੀ ਭਗਵਤ ਯੂਪੀ ਤੇ ਅੌਰਤ ਨਿੰਦਰ ਵਾਸੀ ਧੱਕਾ ਕਾਲੋਨੀ, ਜ਼ਿਲ੍ਹਾ ਜਲੰਧਰ ਵਜੋਂ ਹੋਈ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ-2 ਖੰਨਾ ਵਿਖੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।