ਪੱਤਰ ਪ੍ਰਰੇਰਕ, ਲੁਧਿਆਣਾ : ਮਾਤਾ ਸੁਦੀਕਸ਼ਾ ਦੇ ਅਸ਼ੀਰਵਾਦ ਸਦਕਾ ਸੰਤ ਨਿਰੰਕਾਰੀ ਮਿਸ਼ਨ ਬ੍ਾਂਚ ਲੁਧਿਆਣਾ ਵਿਖੇ ਮਨੁੱਖਤਾ ਦੀ ਸੇਵਾ ਲਈ ਖੂਨਦਾਨ ਕੈਂਪ ਲਗਾਇਆ ਗਿਆ। ਐੱਚਐੱਸ ਚਾਵਲਾ (ਬਰਾਂਚ ਐਡਮਿਨ ਪੰਜਾਬ ਅਤੇ ਚੰਡੀਗੜ੍ਹ) ਦੀ ਅਗਵਾਈ ਹੇਠ ਲਗਾਏ ਕੈਂਪ ਦੌਰਾਨ ਚੈਰੀਟੇਬਲ ਫਾਊਂਡੇਸ਼ਨ ਦੇ ਸਭ ਸੇਵਾਦਾਰਾਂ ਅਤੇ ਸੰਗਤ ਨੇ ਖੂਨਦਾਨ ਕੀਤਾ। ਇਸ ਦੌਰਾਨ 75 ਯਿੂਨਟ ਬਲੱਡ ਸਿਵਲ ਹਸਪਤਾਲ ਲੁਧਿਆਣਾ ਨੂੰ ਦਿੱਤਾ ਗਿਆ। ਇਸ ਦੌਰਾਨ ਸਿਵਲ ਸਰਜਨ ਲੁਧਿਆਣਾ ਰਾਜੇਸ਼ ਬੱਗਾ ਅਤੇ ਦੀਪਕ ਪਾਰੀਕ ਆਈਐੱਸਪੀ ਏਡੀਸੀਪੀ ਲੁਧਿਆਣਾ-1 ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕੈਂਪ ਦੌਰਾਨ ਕੋਵਿਡ-19 ਤੋਂ ਸੁਰੱਖਿਆ ਲਈ ਸਾਰੇ ਪ੍ਰਬੰਧ ਕੀਤੇ ਗਏ। ਇਸ ਮੌਕੇ ਐੱਚਐੱਸ ਚਾਵਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਮਿਸ਼ਨ ਲਗਾਤਾਰ ਸਮਾਜਿਕ ਕੰਮਾਂ ਵਿੱਚ ਅੱਗੇ ਰਹਿੰਦਾ ਹੈ। ਇਕ ਯੂਨਿਟ ਖੂਨ ਨਾਲ ਚਾਰ ਵਿਅਕਤੀਆਂ ਦੀ ਜਿੰਦਗੀ ਬਚਾਈ ਜਾ ਸਕਦੀ ਹੈ। ਖੂਨਦਾਨ ਕਰਨ ਨਾਲ ਸਰੀਰ ਵਿੱਚ ਕੋਈ ਕਮੀ ਨਹੀਂ ਹੁੰਦੀ ਹੈ। 18 ਤੋਂ 65 ਸਾਲ ਦਾ ਵਿਅਕਤੀ 3 ਮਹੀਨੇ ਬਾਅਦ ਖੂਨਦਾਨ ਕਰ ਸਕਦਾ ਹੈ।