v> ਬਸੰਤ ਸਿੰਘ ਲੁਧਿਆਣਾ : ਲੁਧਿਆਣਾ ਵਿੱਚ ਅੱਜ 12 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ ਹੈ ਤੇ 218 ਨਵੇਂ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਅੱਜ ਸ਼ਹਿਰ ਦੇ ਵੱਖ ਵੱਖ ਹਸਪਤਾਲਾਂ ਵਿੱਚ ਦਾਖ਼ਲ 12 ਮਰੀਜ਼ਾਂ ਦੀ ਮੌਤ ਹੋ ਗਈ ਹੈ। ਪੈਂਡਿੰਗ ਰਿਪੋਰਟਾਂ ਵਿੱਚੋਂ 218 ਨਵੇਂ ਮਾਮਲੇ ਸਾਹਮਣੇ ਆਏ ਹਨ । ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿੱਚ 7 ਲੋਕ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਹਨ ਅਤੇ 5 ਮੌਤਾਂ ਬਾਹਰਲੇ ਜ਼ਿਲ੍ਹਿਆਂ ਅਤੇ ਰਾਜਾਂ ਨਾਲ ਸਬੰਧਤ ਹਨ ਬਾਹਰਲੀਆਂ ਮੌਤਾਂ ਵਿੱਚੋਂ 1 ਮੌਤ ਜ਼ਿਲ੍ਹਾ ਮੁਕਤਸਰ ਸਾਹਿਬ, 1 ਮੌਤ ਜ਼ਿਲ੍ਹਾ ਗੁਰਦਾਸਪੁਰ, 1 ਮੌਤ ਜ਼ਿਲ੍ਹਾ ਬਠਿੰਡਾ, 1 ਮੌਤ ਜ਼ਿਲ੍ਹਾ ਫਾਜ਼ਿਲਕਾ ਅਤੇ 1 ਮੌਤ ਰਾਜ ਜੰਮੂ ਕਸ਼ਮੀਰ ਨਾਲ ਸਬੰਧਤ ਹੈ। ਅੱਜ ਕੋਰੋਨਾ ਦੇ ਜਿਹੜੇ 218 ਨਵੇਂ ਮਾਮਲੇ ਸਾਹਮਣੇ ਆਏ ਹਨ ਉਨ੍ਹਾਂ ਵਿੱਚ 185 ਮਾਮਲੇ ਜ਼ਿਲ੍ਹਾ ਲੁਧਿਆਣਾ ਨਾਲ ਅਤੇ 33 ਮਾਮਲੇ ਬਾਹਰਲੇ ਜ਼ਿਲ੍ਹਿਆਂ ਅਤੇ ਰਾਜਾਂ ਨਾਲ ਸੰਬੰਧਿਤ ਹਨ। ਲੁਧਿਆਣਾ ਜ਼ਿਲ੍ਹੇ ਦੇ ਕੋਰੋਨਾ ਮਰੀਜਾਂ ਦੀ ਗਿਣਤੀ 17159 ਹੈ ਡਾ. ਬੱਗਾ ਨੇ ਦੱਸਿਆ ਕਿ ਅੱਜ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ 7 ਮੌਤਾਂ ਹੋਈਆਂ ਹਨ ਜਿਸ ਕਰਕੇ ਅੱਜ ਤੱਕ ਜ਼ਿਲ੍ਹੇ ਦੀਆਂ ਮੌਤਾਂ ਦੀ ਗਿਣਤੀ 702 ਹੋ ਗਈ ਹੋ ਗਈ ਹੈ ਅੱਜ ਬਾਹਰਲੇ ਜ਼ਿਲ੍ਹਿਆਂ ਨਾਲ ਸਬੰਧਤ ਪੰਜ ਮੌਤਾਂ ਹੋਈਆਂ ਹਨ ਜਿਸ ਕਾਰਨ ਅੱਜ ਤੱਕ ਬਾਹਰਲੀਆਂ ਮੌਤਾਂ ਦੀ ਗਿਣਤੀ 219 ਹੋ ਗਈ ਹੈ। ਉਨ੍ਹਾਂ ਦੱਸਿਆ ਕਿ 1700 ਸੈਂਪਲ ਜਾਂਚ ਲਈ ਭੇਜੇ ਗਏ ਹਨ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ 284 ਮਰੀਜ਼ਾਂ ਨੂੰ ਹੋਮ ਕੁਆਰਟਾਈਨ ਕੀਤਾ ਗਿਆ ਹੈ ਤੇ 826 ਮਰੀਜ਼ਾਂ ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ। 15033 ਮਰੀਜ਼ਾਂ ਨੇ ਕਰੋਨਾ ਤੇ ਜਿੱਤ ਪ੍ਰਾਪਤ ਕੀਤੀ ਹੈ।

Posted By: Tejinder Thind