ਜਗਦੇਵ ਗਰੇਵਾਲ, ਜੋਧਾਂ : ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਪੈਂਦੇ ਪਿੰਡ ਮਨਸੂਰ ਵਿਖੇ ਡਾ. ਰਮੇਸ਼ ਆਈ ਹਸਪਤਾਲ ਵਲੋਂ ਸ਼ੂਗਰ ਨਾਲ ਅੱਖਾਂ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦੀ ਜਾਂਚ ਸਬੰਧੀ ਮੁਫ਼ਤ ਕੈਂਪ ਲਗਾਇਆ ਗਿਆ। ਡਾ. ਐੱਸਕੇ ਗੁਪਤਾ ਤੇ ਡਾ. ਜੀਐੱਸ ਬਾਜਵਾ ਨੇ ਇਸ ਜਾਂਚ ਕੈਂਪ ਦੌਰਾਨ 216 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਇਨ੍ਹਾਂ ਮਰੀਜ਼ਾਂ ਚੋਂ 51 ਮਰੀਜ਼ਾਂ ਨੂੰ ਸਰਜਰੀ ਲਈ ਚੁਣਿਆ ਗਿਆ।

ਇਸ ਮੌਕੇ ਡਾ. ਗੁਪਤਾ ਨੇ ਕਿਹਾ ਹਰ ਵਿਅਕਤੀ ਨੂੰ ਸਮੇਂ-ਸਮੇਂ ਤੇ ਸ਼ੂਗਰ, ਬਲੱਡ ਪ੍ਰਰੈਸ਼ਰ ਆਦਿ ਦੀ ਜਾਂਚ ਕਰਵਾਉਣੀ ਚਾਹੀਦੀ ਹੈ, ਕਿਉਂਕਿ ਸ਼ੂਗਰ ਦੀ ਬਿਮਾਰੀ ਦਾ ਅੱਖਾਂ 'ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਦੱਸਿਆ ਪੁਨਰਜੋਤ ਆਈ ਬੈਂਕ ਸੁਸਾਇਟੀ ਦਾ ਮਿਸ਼ਨ ਭਾਰਤ 'ਚੋਂ ਅੰਨ੍ਹੇਪਣ ਨੂੰ ਦੂਰ ਕਰਨਾ ਹੈ। ਪੁਨਰਜੋਤ ਆਈ ਬੈਂਕ ਹੁਣ ਤਕ ਕਈ ਹਜ਼ਾਰ ਪੁਤਲੀਆਂ ਨੇਤਰਹੀਣ ਲੋਕਾਂ ਨੂੰ ਟਰਾਂਸਪਲਾਂਟ ਕਰਕੇ ਉਨ੍ਹਾਂ ਦੀ ਜ਼ਿੰਦਗੀ ਰੁਸ਼ਨਾ ਚੁੱਕੀ ਹੈ। ਹਸਪਤਾਲ ਦੇ ਸਹਾਇਕ ਅੰਮਿ੍ਤਪਾਲ ਸਿੰਘ ਨੇ ਦੱਸਿਆ ਅਜਿਹੇ ਕੈਂਪ ਸਾਰੇ ਹੀ ਪਿੰਡਾਂ 'ਚ ਲਗਾਏ ਜਾ ਰਹੇ ਹਨ।

ਇਸ ਮੌਕੇ ਸਰਪੰਚ ਓਮ ਪਰਕਾਸ਼ ਮਨਸੂਰਾਂ, ਚੇਅਰਮੈਨ ਸੁਖਦੇਵ ਸਿੰਘ, ਇੰਦਰਜੀਤ ਸਿੰਘ ਰੇਸ਼ਮ, ਪਲਵਿੰਦਰ ਸਿੰਘ ਪੱਪੂ, ਮਨਦੀਪ ਸਿੰਘ ,ਅਵਤਾਰ ਸਿੰਘ ਤਾਰੀ ਹਾਜ਼ਰ ਸਨ।