ਸੁੁਰਜੀਤ ਸਿੰਘ ਲੱਖਾ, ਰਾਏਕੋਟ : ਸਥਾਨਕ ਪੁਲਿਸ ਨੇ ਹਰਿਆਣਾ ਮਾਰਕਾ 204 ਬੋਤਲਾਂ ਸ਼ਰਾਬ ਬਰਾਮਦ ਕੀਤੀ। ਇਸ ਮੌਕੇ ਏਐੱਸਆਈ ਗੁੁਰਨਾਮ ਸਿੰਘ ਨੇ ਦੱਸਿਆ ਕਿ ਐਕਸਾਈਜ਼ ਮਹਿਕਮੇ ਦੇ ਰਾਜਨ ਸਹਿਗਲ ਇੰਸਪੈਕਟਰ ਤੇ ਪੁੁਲਿਸ ਟੀਮ ਵੱਲੋਂ ਖਾਸ ਮੁਖਬਰ ਦੀ ਗੁੁਪਤ ਇਤਲਾਹ 'ਤੇ ਛਾਪਾਮਾਰੀ ਕੀਤੀ ਗਈ ਸੀ ਤਾਂ ਗੁੁਰਪਰੀਤ ਸਿੰਘ ਪੁੱਤਰ ਜਗਜੀਤ ਸਿੰਘ, ਜਗਜੀਤ ਸਿੰਘ ਪੁੱਤਰ ਸੁੁਰਤ ਸਿੰਘ ਵਾਸੀ ਨੂਰਪਰਾ ਦੇ ਘਰ ਅੱਗੇ ਖੜੀ ਟਰੈਕਟਰ ਟਰਾਲੀ 'ਚ ਪਲਾਸਟਿਕ ਦੀਆਂ ਬੋਰੀਆਂ 'ਚ ਹਰਿਆਣਾ ਮਾਰਕਾ ਸ਼ਰਾਬ ਰੱਖੀ ਗਈ ਸੀ ਜਿਸ ਨੂੰ ਪੁੁਲਿਸ ਨੇ ਤੁੁਰੰਤ ਕਬਜ਼ੇ ਵਿੱਚ ਲੈ ਲਿਆ ਅਤੇ ਉਕਤ ਵਿਅਕਤੀਆਂ ਤੇ ਪਰਚਾ ਦਰਜ ਕੀਤਾ। ਇਸ ਮੌਕੇ ਖਾਸ ਗੱਲ ਦੇਖਣ ਨੂੰ ਮਿਲੀ ਕੀ ਪੰਜਾਬ ਸਰਕਾਰ ਵੱਲੋਂ ਦਿਤੀ ਜਾਣ ਵਾਲੀ ਦੋ ਰੁੁਪਏ ਕਿਲੋ ਕਣਕ ਦੀ ਬੋਰੀਆਂ 'ਚ ਸ਼ਰਾਬ ਦੀਆਂ ਬੋਤਲਾਂ ਭਰੀਆਂ ਹੋਈਆਂ ਸਨ ।