ਐੱਸਪੀ ਜੋਸ਼ੀ ਲੁਧਿਆਣਾ

ਮਹਾਂਨਗਰ ਲੁਧਿਆਣੇ ਵਿੱਚ ਬੀਤੇ ਕਈ ਦਹਾਕਿਆਂ ਤੋਂ ਨਸ਼ਾ ਤਸਕਰੀ ਨਾਲ ਜੁੜੇ ਪਰਿਵਾਰ ਦੀਆਂ ਦੋ ਅੌਰਤਾਂ ਹੈਰੋਇਨ ਦੇ ਜ਼ਖੀਰੇ ਸਣੇ ਐਸਟੀਐਫ ਦੀ ਟੀਮ ਨੇ ਗਿ੍ਫ਼ਤਾਰ ਕੀਤੀਆਂ ਹਨਗਿ੍ਫਤਾਰ ਕੀਤੀਆਂ ਗਈਆਂ ਮਹਿਲਾ ਸਮੱਗਲਰਾਂ ਦੀ ਪਛਾਣ ਕਿਰਨ ਬਾਲਾ ਉਰਫ਼ ਮੰਨਾ ਅਤੇ ਸੁਮਨ ਬਾਲਾ ਬਿਲੀ ਦੇ ਰੂਪ ਵਿੱਚ ਹੋਈ ਹੈ ਐਸਟੀਐਫ ਦੀ ਟੀਮ ਨੇ ਦੋਨਾਂ ਦੇ ਕਬਜ਼ੇ ਵਿੱਚੋਂ ਇੱਕ ਕਿੱਲੋ ਦੋ ਸੌ ਗ੍ਰਾਮ ਹੈਰਇਨ ਬਰਾਮਦ ਕੀਤੀ ਹੈ

ਇਸ ਮਾਮਲੇ ਵਿੱਚ ਜਾਣਕਾਰੀ ਦਿੰਦੇ ਹੋਏ ਐਸਟੀਐਫ ਦੇ ਥਾਣੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਐਸਟੀਐਫ ਮੁਲਾਜ਼ਮ ਨਵਕਮਲ ਜੋਤ ਸਿੰਘ ਨੂੰ ਗੁਪਤ ਰੂਪ ਵਿੱਚ ਸੂਚਨਾ ਮਿਲੀ ਸੀ ਕਿ ਐਕਟਿਵਾ ਤੇ ਸਵਾਰ ਹੋ ਕੇ ਦੋ ਅੌਰਤਾਂ ਆਪਣੇ ਗਾਹਕਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਆ ਰਹੀਆਂ ਹਨ ਉਕਤ ਜਾਣਕਾਰੀ ਦੇ ਆਧਾਰ ਤੇ ਥਾਣੇਦਾਰ ਗੁਰਚਰਨ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਮੁਹੱਲਾ ਦੁਰਗਾਪੁਰੀ ਲੁਧਿਆਣਾ ਤੋਂ ਐਕਟਿਵਾ ਤੇ ਸਵਾਰ ਹੋ ਕੇ ਜਾ ਰਹੀਆਂ ਦੋਨੋਂ ਅੌਰਤਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿਛ ਕੀਤੀ ਤਾਂ ਐਕਟਿਵਾ ਦੇ ਦਸਤਾਵੇਜ਼ ਰੱਖਣ ਵਾਲੀ ਡਿੱਗੀ ਵਿੱਚੋਂ ਇੱਕ ਕਿੱਲੋ ਦੋ ਸੌ ਗ੍ਰਾਮ ਹੈਰੋਇਨ ਬਰਾਮਦ ਹੋਈ ਹੈਰੋਇਨ ਤੋਂ ਇਲਾਵਾ ਇਨ੍ਹਾਂ ਕੋਲੋਂ ਇੱਕ ਇਲੈਕਟ੍ਰੋਨਿਕ ਕੰਡਾ ਅਤੇ ਖਾਲੀ ਪਾਰਦਰਸ਼ੀ ਪੁਉਚ ਵੀ ਬਰਾਮਦ ਹੋਏ ਹਨ

ਪਰਿਵਾਰ ਦੇ ਕਈ ਮੈਂਬਰਾਂ ਖ਼ਿਲਾਫ਼ ਦੋ ਦਰਜਨ ਤੋਂ ਵੱਧ ਮਾਮਲੇ ਦਰਜ

ਐਸਟੀਐਫ ਅਧਿਕਾਰੀਆਂ ਮੁਤਾਬਕ ਮਹਾਨਗਰ ਵਿੱਚ ਬੀਤੇ ਲੰਮੇ ਸਮੇਂ ਤੋਂ ਨਸ਼ਾ ਤਸਕਰੀ ਨਾਲ ਲਿਪਤ ਮਿ੍ਤਕ ਬਿਰਜੂ ਨਾਮ ਦੇ ਵਿਅਕਤੀ ਖਿਲਾਫ਼ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਦੋ ਦਰਜਨ ਤੋਂ ਵੱਧ ਮਾਮਲੇ ਦਰਜ ਸਨ ਗਿ੍ਫ਼ਤਾਰ ਕੀਤੀਆਂ ਗਈਆਂ ਦੋਨੋਂ ਅੌਰਤਾਂ ਬਿਰਜੂ ਦੀਆਂ ਧੀਆਂ ਦੱਸੀਆਂ ਜਾਂਦੀਆਂ ਹਨਐੱਸਟੀਐੱਫ ਅਧਿਕਾਰੀਆਂ ਮੁਤਾਬਕ ਕਿਰਨ ਬਾਲਾ ਉਰਫ਼ ਮੰਨਾ ਖਿਲਾਫ ਐਸਟੀਐਫ ਵੱਲੋਂ ਪਹਿਲਾਂ ਵੀ ਇੱਕ ਪਰਚਾ ਦਰਜ ਕੀਤਾ ਗਿਆ ਸੀ ਅਤੇ ਸੁਮਨ ਬਾਲਾ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ ਦੋ ਵਿੱਚ ਨਸ਼ਾ ਤਸਕਰੀ ਸਬੰਧੀ ਦੋ ਮੁਕੱਦਮੇ ਦਰਜ ਹਨਇਹ ਦੋਨੋਂ ਕਥਿਤ ਜਨਾਨਾ ਤਸਕਰਾਂ ਦੋਨੋਂ ਹੀ ਮਾਮਲਿਆਂ ਵਿੱਚ ਭਗੌੜੀਆਂ ਕਰਾਰ ਦਿੱਤੀਆਂ ਜਾ ਚੁੱਕੀਆਂ ਹਨਐੱਸਟੀਐੱਫ ਅਧਿਕਾਰੀਆਂ ਮੁਤਾਬਕ ਵਧੇਰੇ ਪੁਲਿਸ ਕੇਸ ਦੌਰਾਨ ਦੋਨਾਂ ਕਥਿਤ ਤਸਕਰਾਂ ਤੋਂ ਹੋਰ ਅਹਿਮ ਸੁਰਾਗ ਹਥ ਲੱਗਣਗੇ।