ਹਰਪ੍ਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਮੰਗਲਵਾਰ ਸ਼ਾਮ 4 ਵਜੇ ਪਿੰਡ ਰੌਣੀ ਵਿਖੇ ਉਸ ਵੇਲੇ ਸੰਨਾਟਾ ਛਾ ਗਿਆ, ਜਦੋਂ ਕਰੰਟ ਲੱਗਣ ਕਾਰਨ 2 ਵਿਅਕਤੀਆਂ ਦੀ ਮੌਕੇ 'ਤੇ ਮੌਤ ਹੋ ਗਈ ਤੇ 4 ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ 'ਚੋਂ ਦੋ ਦਾ ਇਲਾਜ ਚੱਲ ਰਿਹਾ ਹੈ ਤੇ ਦੋ ਦੀ ਹਾਲਤ ਠੀਕ ਹੈ। ਜਾਣਕਾਰੀ ਅਨੁਸਾਰ ਭਾਈ ਘਨੱਈਆ ਵੈੱਲਫੇਅਰ ਸੁਸਾਇਟੀ ਦੇ ਕਾਰਕੁੰਨ ਕੁਲਜੀਤ ਸਿੰਘ ਆਪਣੇ ਪਿਤਾ ਮਾਸਟਰ ਦਲੀਪ ਸਿੰਘ, ਹਰਵੀਰ ਸਿੰਘ ਕਾਕਾ, ਭੁਪਿੰਦਰ ਸਿੰਘ ਤੇ 2 ਪਰਵਾਸੀ ਮਜ਼ਦੂਰਾਂ ਨਾਲ ਆਪਣੇ ਖੇਤ 'ਚ ਸ਼ੈੱਡ ਦੀਆਂ ਚਾਦਰਾਂ ਠੀਕ ਕਰ ਰਹੇ ਸਨ ਤਾਂ ਅਚਾਨਕ ਚਾਦਰਾਂ ਉੱਪਰ ਬਿਜਲੀ ਵਾਲੀਆਂ ਤਾਂਰਾਂ ਨਾਲ ਖਹਿ ਗਈਆਂ, ਜਿਸਦੇ ਸਿੱਟੇ ਵਜੋਂ ਚਾਦਰਾਂ ਬਦਲ ਰਹੇ ਕੁਲਜੀਤ ਸਿੰਘ (50) ਤੇ ਹਰਵੀਰ ਸਿੰਘ ਕਾਕਾ (25) ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਾਸਟਰ ਦਲੀਪ ਸਿੰਘ, ਭੁਪਿੰਦਰ ਸਿੰਘ ਤੇ 2 ਬਿਹਾਰੀ ਮਜ਼ਦੂਰ ਜ਼ਖ਼ਮੀ ਹੋ ਗਏ। ਜਿਹਨਾਂ 'ਚੋਂ ਭੁਪਿੰਦਰ ਸਿੰਘ ਤੇ ਮਜ਼ਦੂਰ ਸੀਤਾ ਰਾਮ ਜ਼ੇਰੇ ਇਲਾਜ ਹਨ ਤੇ ਬਾਕੀ ਦੋ ਦੀ ਹਾਲਤ ਠੀਕ ਹੈ। ਪਿੰਡ ਵਾਸੀਆਂ ਵੱਲੋਂ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਜ਼ਿੰਮੇਵਾਰ ਠਹਿਾਉਂਦਿਆਂ ਕਿਹਾ ਗਿਆ ਕਿ ਇਹ ਬਿਜਲੀ ਮਹਿਕਮੇ ਦੀ ਲਾਪਰਵਾਹੀ ਕਾਰਨ ਹਾਦਸਾ ਵਾਪਰਿਆ ਹੈ, ਕਿਉਂਕਿ ਕੁਲਜੀਤ ਸਿੰਘ ਕਈ ਦਿਨਾਂ ਤੋਂ ਬਿਜਲੀ ਮੁਲਾਜ਼ਮਾਂ ਨੂੰ ਬੇਹੱਦ ਪੁਰਾਣੀਆਂ ਬਿਜਲੀ ਦੀਆਂ ਿਢੱਲੀਆਂ ਤਾਰਾਂ ਕਸਨ ਲਈ ਫੋਨ ਕਰ ਰਿਹਾ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਿਢੱਲੀਆਂ ਤਾਰਾਂ ਹੀ ਉਸਦੀ ਜ਼ਿੰਦਗੀ ਖੋਹ ਲੈਣਗੀਆ। ਖ਼ਬਰ ਲਿਖੇ ਜਾਣ ਤਕ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਚੁੱਕਾ ਸੀ।