ਸਰਬਜੀਤ ਧਨੋਆ, ਭੰੂਦੜੀ

ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਨਾਲ ਸਬੰਧਤ ਸੂਬੇ ਭਰ ਦੀਆਂ ਵਰਕਰਾਂ ਹੈਲਪਰਾਂ ਨੇ ਬੁੱਧਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ ਤੇ ਲੋਹੜੀ ਵਾਲੇ ਦਿਨ ਵੱਖ-ਵੱਖ ਪਿੰਡਾਂ 'ਚ ਖੇਤੀ ਵਿਰੋਧੀ ਬਿੱਲ ਦੀਆਂ ਕਾਪੀਆਂ ਸਾੜੀਆਂ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ । ਇਸ ਮੌਕੇ ਯੂਨੀਅਨ ਦੀ ਜਿਲ੍ਹਾ ਪ੍ਰਧਾਨ ਗੁਰਅਮਿੰ੍ਤ ਕੌਰ ਲੀਹਾਂ ਅਤੇ ਬਲਾਕ ਸਿੱਧਵਾ ਬੇਟ ਪ੍ਰਧਾਨ ਮਨਜੀਤ ਿਢੱਲੋਂ ਬਰਸਾਲ ਨੇ ਸਾਂਝੇ ਤੌਰ ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੰਗ ਕੀਤੀ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨੇ ਅਤੇ ਖੇਤੀ ਵਿਰੋਧ ਬਿੱਲਾਂ ਨੂੰ ਰੱਦ ਕਰੇ, ਕਿਉਂਕਿ ਇਹ ਬਿੱਲ ਕਿਸਾਨ ਵਿਰੋਧੀ ਹਨ। ਇਸ ਮੌਕੇ ਮੀਤ ਪ੍ਰਧਾਨ ਭਰਭਿੰਦਰ ਕੌਰ ਰਸੂਲਪੁਰ, ਪ੍ਰਰੈਸ ਸਕੱਤਰ ਸਰਬਜੀਤ ਕੌਰ ਵਿਰਕ ਅਤੇ ਹੈਲਪਰ ਕੁਲਦੀਪ ਕੌਰ ਆਦਿ ਹਾਜ਼ਰ ਸਨ।