ਪੱਤਰ ਪ੍ਰਰੇਰਕ, ਲੁਧਿਆਣਾ : ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਸੂਬੇ ਭਰ 'ਚ ਚਾਰ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਨੂੰ ਧਿਆਨ 'ਚ ਰੱਖਦਿਆਂ ਆਬਕਾਰੀ ਤੇ ਕਰ ਕਮਿਸ਼ਨ ਪੰਜਾਬ ਵੱਲੋਂ ਸਬੰਧਿਤ ਵਿਧਾਨ ਸਭਾ ਹਲਕਿਆਂ 'ਚ 19 ਅਕਤੂਬਰ ਦੀ ਸ਼ਾਮ 6 ਵਜੇ ਤੋਂ 21 ਅਕਤੂਬਰ ਦੀ ਸ਼ਾਮ 6 ਵਜੇ ਤਕ ਅਤੇ 24 ਅਕਤੂਬਰ ਨੂੰ ਪੂਰਾ ਦਿਨ 'ਡਰਾਈ ਡੇਅ' ਰੱਖਣ ਦਾ ਐਲਾਨ ਕੀਤਾ ਹੈ।