ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਸ਼ਹੀਦ ਭਗਤ ਸਿੰਘ ਵੇਲਫੇਅਰ ਐਂਡ ਸਪੋਰਟਸ ਕਲੱਬ ਮਾਂਹਪੁਰ ਦੇ ਕਬੂਤਰਬਾਜ਼ੀ ਯੂਨਿਟ ਦੇ ਪ੍ਰਧਾਨ ਸ਼ੇਰ ਸਿੰਘ ਕੁਵੈਤ ਦੀ ਪ੍ਰਧਾਨਗੀ 'ਚ ਸਮੂਹ ਗ੍ਰਾਮ ਪੰਚਾਇਤ ਮਾਂਹਪੁਰ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ 16ਵਾਂ ਕਬੂਤਰਬਾਜ਼ੀ ਮੁਕਾਬਲਾ 5 ਜੂਨ, ਦਿਨ ਸ਼ੁੱਕਰਵਾਰ ਨੂੰ ਕਰਵਾਇਆ ਜਾ ਰਿਹਾ। ਪ੍ਰਧਾਨ ਸੇਰ ਸਿੰਘ ਕੁਵੈਤ ਨੇ ਦੱਸਿਆ ਕਿ ਸਰਪੰਚ ਗ੍ਾਂਮ ਪੰਚਾਇਤ ਮਾਂਹਪੁਰ ਦੀ ਅਗਵਾਈ ਹੇਠ 5 ਜੂਨ ਨੂੰ ਕਰਵਾਏ ਜਾਣ ਵਾਲੇ ਮੁਕਾਬਲੇ ਦੀ ਐਂਟਰੀ ਫੀਸ 1200 ਰੁਪਏ ਹੋਵੇਗੀ ਤੇ ਪਹਿਲੇ ਸਥਾਨ 'ਤੇ ਆਉਣ ਵਾਲੇ ਕਬੂਤਰ ਨੂੰ ਨਗਦ ਰਾਸ਼ੀ ਦੇ ਨਾਲ ਕੱਪ ਦੇਕੇ ਸਨਮਾਨਿਤ ਕੀਤਾ ਜਾਵੇਗਾ ਤੇ ਗੁਰੀ ਛੋਕਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕਬੂਤਰ ਨਾਲ ਇਕ ਹੀ ਬੰਦਾ ਹੋਣਾ ਚਾਹੀਦਾ ਹੈ, ਕੋਈ ਵੀ ਕਬੂਤਰਬਾਜ ਪਿੰਡ 'ਚ ਲੋਅਰ ਜਾਂ ਕੈਪਰੀ ਪਾਕੇ ਨਹੀਂ ਆਵੇਗਾ ਤੇ ਨਾ ਹੀ ਕੋਈ ਨਸ਼ਾ ਕਰਕੇ ਆਵੇਗਾ ਤੇ ਕਬੂਤਰਾਂ ਨੂੰ ਸਵੇਰੇ 7 ਵਜੇ ਖੇਡ ਸਟੇਡੀਅਮ ਤੋਂ ਛੱਡਿਆ ਜਾਵੇਗਾ। ਇਸ ਮੌਕੇ ਬਲਜੀਤ ਸਿੰਘ ਤੇ ਗੁਰੀ ਸਮੇਤ ਹੋਰ ਹਾਜ਼ਰ ਸਨ।