ਸੁਖਦੇਵ ਸਿੰਘ, ਲੁਧਿਆਣਾ

ਕੁੰਦਨ ਵਿੱਦਿਆ ਮੰਦਰ ਸਿਵਲ ਲਾਈਨਜ਼ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਪਿਛਲੇ ਸਾਲਾਂ ਵਾਂਗ ਇਸ ਸਾਲ ਵੀ 12ਵੀਂ ਦੇ ਨਤੀਜਿਆਂ 'ਚ ਸਕੂਲ ਦੇ ਵਿਦਿਆਰਥੀਆਂ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂ ਰੌਸ਼ਨ ਕੀਤਾ। ਵਿਦਿਆਰਥਣਾਂ ਸਾਇਮ ਗੁਪਤਾ ਤੇ ਆਸਥਾ ਕਪੂਰ ਨੇ ਕਾਮਰਸ 'ਚ 97 ਫ਼ੀਸਦੀ ਅੰਕ ਹਾਸਲ ਕਰਦੇ ਹੋਏ ਸਕੂਲ 'ਚ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ। ਜਦੋਂ ਕਿ ਪ੍ਰਭਦੀਪ ਨੇ 96.4 ਫ਼ੀਸਦੀ ਅੰਕ ਹਾਸਲ ਕਰਦਿਆਂ ਸਕੂਲ 'ਚ ਦੂਜਾ ਤੇ ਸਹਿਜ ਜੈਨ ਨੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ। ਦੂਜੇ ਵਿਦਿਆਰਥੀਆਂ ਅਪੂਰਵਾ ਤੇ ਗੌਤਮ ਗੁਪਤਾ ਨੇ 96.8 ਫੀਸਦੀ, ਵਿਕਰਮਜੀਤ ਸਿੰਘ ਤੇ ਸ਼੍ਰੀਆ ਸ਼ਰਮਾ ਨੇ 96.6 ਫੀਸਦੀ, ਉਦੇਵੀਰ, ਇਨਾਆਇਤ ਅਰੋੜਾ, ਤਾਨਿਆ ਮਿਗਲਾਨੀ ਨੇ 96.4 ਫੀਸਦੀ, ਗੋਰਿਕਾ ਲੂਬਾਂ, ਜਾਨਵੀ ਗੁਪਤਾ, ਪੁਲਕਿਤ ਜੈਨ, ਤੇਜਸ, ਵਿਰਿਦੀ ਕੁਲਾਰ, ਖ਼ੁਸ਼ਹਾਲ ਕੇਤਨ ਨੇ 95.2 ਫੀਸਦੀ, ਅਜੀਤੇਬ ਸ਼ਰਮਾ, ਸਾਰਥਿਕ ਸਹਿਦੇਵ, ਅਦਿੱਤਿਆ ਗੁਪਤਾ, ਅਵਿਨੀਤਿਕਾ ਗਰਗ, ਚਾਹਤ ਥਾਪਰ, ਨਿਪੁੰਨ ਅਗਰਵਾਲ, ਚਾਹਤ ਕਪੂਰ ਨੇ 95 ਫੀਸਦੀ ਅੰਕ, ਆਯੂਸ਼ ਸੂਦ ਤੇ ਹਰਸ਼ਿਤ ਜੈਨ 94.8 ਫੀਸਦੀ, ਸਾਨੀਆ ਸਿੰਗਲਾ ਨੇ 94.6 ਫੀਸਦੀ, ਜੀਆ ਜੈਨ, ਵਰੁਨ ਗੁਜਰਾਲ, ਧਰਿਤੀ ਗੁਪਤਾ ਨੇ 94.4 ਫੀਸਦੀ, ਅਰਜੁਨ ਚੋਪੜਾ ਤੇ ਅਨਿਨਆ ਮਿੱਤਲ ਨੇ 94.2 ਫੀਸਦੀ, ਅਨਿਨਆ ਖੁਰਾਣਾ, ਗਰਿਮਾ ਗੁਪਤਾ, ਮਹਿਕਾ ਉੱਪਲ ਅਤੇ ਨੰਦਿਕਾ ਅਭੀ ਨੇ 94 ਫੀਸਦੀ ਅੰਕ, ਆਸ਼ਰੇ ਜੈਨ, ਧਰੁੱਵ ਜਿੰਦਲ, ਨਿਤੇਸ਼ ਅਰੋੜਾ ਅਤੇ ਅਸ਼ਿਤਾ ਜੈਨ ਨੇ 93.6 ਫੀਸਦੀ, ਰਿਸ਼ਭ ਬਾਂਸਲ ਤੇ ਵਨਸ਼ਿਕਾ ਮਿਗਲਾਨੀ 93.4 ਫੀਸਦੀ, ਕਸ਼ਿਸ਼ ਛਾਬੜਾ ਨੇ 93.2 ਫੀਸਦੀ ਅੰਕ ਹਾਸਲ ਕੀਤੇ ਹਨ।

ਇਸ ਤੋਂ ਇਲਾਵਾ ਸਕੂਲ ਦੇ ਕੁੱਲ 94 ਵਿਦਿਆਰਥੀ ਅਜਿਹੇ ਹਨ, ਜਿਨ੍ਹਾਂ ਨੇ 90 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ। ਇਸ ਉਪਲੱਬਧੀ ਲਈ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਪਿ੍ਰੰਸੀਪਲ ਨਵਿਤਾ ਪੁਰੀ ਨੇ ਦੱਸਿਆ ਕਿ ਕੁੰਦਨ ਵਿੱਦਿਆ ਮੰਦਰ 'ਚ ਦਾਖ਼ਲੇ ਦੇ ਪਹਿਲੇ ਸਾਲ ਤੋਂ ਹੀ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ-ਨਾਲ ਸਰਬਪੱਖੀ ਵਿਕਾਸ ਵੱਲ ਧਿਆਨ ਦਿੱਤਾ ਜਾਂਦਾ ਹੈ।