ਦਿਲਸ਼ੇਰ, ਲੁਧਿਆਣਾ : ਨਵੀਂ ਦਿੱਲੀ ਤੋਂ ਲੁਧਿਆਣਾ ਦੇ ਸਾਹਨੇਵਾਲ ਏਅਰਪੋਰਟ 'ਤੇ ਅੱਜ ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦੀ ਫਲਾਈਟ ਪਹੁੰਚੀ। ਕੋਰੋਨਾ ਵਾਇਰਸ ਕਾਰਨ ਦੁਨੀਆਂ ਭਰ 'ਚ ਲਾਕਡਾਉਨ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦ ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਹਵਾਈ ਜਹਾਜ਼ ਸਾਹਨੇਵਾਲ ਹਵਾਈ ਅੱਡੇ 'ਤੇ ਪਹੁੰਚਿਆ। ਏਅਰਪੋਰਟ ਅਥਾਰਟੀ ਵੱਲੋਂ ਪਹਿਲਾਂ ਦਿੱਤੀ ਗਈ ਜਾਣਕਾਰੀ ਮੁਤਾਬਕ 15 ਯਾਤਰੀਆਂ ਨੇ ਇਸ ਹਵਾਈ ਜਹਾਜ਼ ਰਾਹੀਂ ਪਹੁੰਚਣਾ ਸੀ ਪਰ ਇਸ ਜਹਾਜ਼ ਰਾਹੀਂ 11 ਯਾਤਰੀ ਹੀ ਲੁਧਿਆਣਾ ਪਹੁੰਚੇ ਹਨ।

ਲੁਧਿਆਣਾ 'ਚ ਜਹਾਜ਼ ਉਤਰਦੇ ਸਾਰ ਹੀ ਯਾਤਰੀਆਂ ਦਾ ਸਿਹਤ ਵਿਭਾਗ ਦੀ ਟੀਮ ਵੱਲੋਂ ਕੋਰੋਨਾ ਵਾਇਰਸ ਸਬੰਧੀ ਟੈਸਟ ਕੀਤਾ ਗਿਆ। ਇਸ ਦੌਰਾਨ ਯਾਤਰੀਆਂ ਨੂੰ ਸੈਲਫ ਕੁਆਰੰਟਾਇਨ ਰਹਿਣ ਦੀ ਸਲਾਹ ਦਿਤੀ ਗਈ। ਜਿਸ ਪਿੱਛੋਂ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਵੱਲ ਰਵਾਨਾ ਕਰ ਦਿੱਤਾ ਗਿਆ।

Posted By: Amita Verma