ਜੇਐੱਨਐੱਨ, ਲੁਧਿਆਣਾ : ਆਖਿਰਕਾਰ ਦਾਖਾ ਜ਼ਿਮਣੀ ਚੋਣਾਂ ਦਾ ਸ਼ੋਰ ਥੰਮ੍ਹ ਗਿਆ ਹੈ। ਦਾਖਾ ਹਲਕੇ 'ਚ ਕੁੱਲ 11 ਉਮੀਦਵਾਰ ਮੈਦਾਨ 'ਚ ਆਪਣੀ ਕਿਸਮਤ ਅਜ਼ਮਾਉਣਗੇ। 220 ਪੋਲਿੰਗ ਸਟੇਸ਼ਨਾਂ 'ਤੇ 21 ਅਕਤੂਬਰ ਨੂੰ ਵੋਟਿੰਗ ਹੋਵੇਗੀ ਤੇ ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਹੋਵੇਗੀ। ਦਾਖਾ ਦੇ ਕੁੱਲ 1 ਲੱਖ 84 ਹਜ਼ਾਰ 306 ਵੋਟਰ ਆਪਣਾ ਵਿਧਾਇਕ ਚੁਣਗੇ।

ਰਿਟਰਨਿੰਗ ਅਫਸਰ ਅਮਰਿੰਦਰ ਸਿੰਘ ਮਲਹੀ ਨੇ ਦੱਸਿਆ ਕਿ ਈਵੀਐੱਮ ਲਈ ਸੁਧਾਰ ਕਾਲਜ 'ਚ ਸਟ੍ਰਾਂਗ ਰੂਮ ਬਣਾਇਆ ਗਿਆ ਹੈ ਤੇ ਵੋਟਾਂ ਦੀ ਗਿਣਤੀ ਲਈ ਵੀ ਕੇਂਦਰ ਉਹੀ ਰਹੇਗਾ। ਇਸ ਵਾਰ ਕੋਈ ਸਖੀ ਬੂਥ ਜਾਂ ਮਾਡਲ ਪੋਲਿੰਗ ਸਟੇਸ਼ਨ ਨਹੀਂ ਬਣਾਇਆ ਗਿਆ ਹੈ। ਉੱਧਰ, ਕਿਸੇ ਅਣਕਹੀ ਘਟਨਾ ਤੋਂ ਨਜਿੱਠਣ ਲਈ ਐੱਸਐੱਸਪੀ ਲੁਧਿਆਣਾ ਦੇਹਾਤੀ ਰਾਜਬੀਰ ਸਿੰਘ ਬੋਪਰਾਏ ਦੀ ਅਗਵਾਈ 'ਚ ਪੁਲਿਸ ਪ੍ਰਸ਼ਾਸਨ ਨੇ ਫਲੈਗ ਮਾਰਚ ਕੱਢਿਆ। ਇਸ ਮੌਕੇ ਬੋਪਰਾਏ ਨੇ ਕਿਹਾ, 'ਪੁਲਿਸ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਏਗਾ ਤੇ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਨਾਲ ਉਲਘੰਣਾ ਕਰਨ ਨਹੀਂ ਦਿੱਤੀ ਜਾਵੇਗੀ।'

ਚੋਣ ਮੈਦਾਨ 'ਚ ਉਤਰੇ ਉਮੀਦਵਾਰ

ਪਾਰਟੀ---- ਉਮੀਦਵਾਰ ਦਾ ਨਾਂ----- ਚੋਣ ਨਿਸ਼ਾਨ

 • ਕਾਗਰਸ------- ਸੰਦੀਪ ਸੰਧੂ ---------------- ਹੱਥ
 • ਸ਼੍ਰੋਅਦ------ ਮਨਪ੍ਰੀਤ ਇਆਲੀ --------- ਤਕੜੀ
 • ਆਪ --------- ਅਮਨਦੀਪ ਮੋਹੀ ------ ਝਾੜੂ
 • ਲਿਪ ------ ਸੁਖਦੇਵ ਸਿੰਘ ------ ਲੈਟਰਬਾਕਸ
 • ਆਪਣਾ ਪੰਜਾਬ ਪਾਰਟੀ------- ਸਿਮਰਨਦੀਪ ਸਿੰਘ ------ ਬੱਲੇਬਾਜ਼
 • ਨੈਸ਼ਨਲ ਜਸਟਿਸ ਪਾਰਟੀ ------- ਗੁਰਜੀਤ ਸਿੰਘ ----------- ਟ੍ਰੈਕਟਰ ਚਲਾਉਂਦਾ ਕਿਸਾਨ
 • ਸ਼੍ਰੋਅਦ ਅੰਮ੍ਰਿਤਸਰ ----------- ਜੋਗਿੰਦਰ ਸਿੰਘ ------ ਟਰੱਕ
 • ਆਜ਼ਾਦ ------ ਜੈਪ੍ਰਕਾਸ਼ ਜੈਨ ---- ਗੈਸ ਸਿਲੰਡਰ
 • ਆਜ਼ਾਦ ------ ਹਰਬੰਸ ਸਿੰਘ --------- ਫੁੱਟਬਾਲ
 • ਆਜ਼ਾਦ ----- ਗੁਰਦੀਪ ਸਿੰਘ ---- ਟੈਲੀਵਿਜ਼ਨ
 • ਆਜ਼ਾਦ ----- ਬਲਦੇਵ ਸਿੰਘ ----- ਸਿਲਾਈ ਮਸ਼ੀਨ

Posted By: Amita Verma