ਸੰਜੀਵ ਗੁਪਤਾ, ਜਗਰਾਓਂ

ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਨੇ ਸੂਬੇ ਦੇ ਕਈ ਜ਼ਿਲਿ੍ਹਆਂ ਵਿੱਚੋਂ ਅੱਖ ਝਪਕਦੇ ਸਾਰ ਦੋ ਪਹੀਆ ਵਾਹਨ ਚੋਰੀ ਕਰ ਲੈਣ ਵਾਲੇ 10 ਮੈਂਬਰੀ ਗਿਰੋਹ ਨੂੰ ਗਿ੍ਫਤਾਰ ਕਰਨ ਦਾ ਦਾਅਵਾ ਕੀਤਾ ਹੈ। ਗਿਰੋਹ ਦੇ ਗੁਰਗਿਆਂ ਤੋਂ ਪੁਲਿਸ ਨੇ ਚੋਰੀ ਦੇ 8 ਮੋਟਰਸਾਈਕਲ ਬਰਾਮਦ ਕੀਤੇ ਹਨ। ਗਿ੍ਫਤਾਰ 10 ਗੁਰਗਿਆਂ ਵਿੱਚੋਂ 8 ਜਣੇ ਪਾਤੜਾਂ ਦੇ ਵਸਨੀਕ ਹਨ। ਮੰਗਲਵਾਰ ਨੂੰ ਜ਼ਿਲ੍ਹੇ ਦੇ ਮੁਖੀ ਆਈਪੀਐੱਸ ਵਿਵੇਕਸ਼ੀਲ ਸੋਨੀ ਨੇ ਜਾਰੀ ਕੀਤੇ ਪ੍ਰਰੈੱਸ ਨੋਟ ਰਾਹੀਂ ਦੱਸਿਆ ਕਿ ਜ਼ਿਲ੍ਹੇ ਦੇ ਐਂਟੀ ਨਾਰਕੋਟਿਕ ਸੈੱਲ ਦੇ ਮੁਖੀ ਇੰਸਪੈਕਟਰ ਇਕਬਾਲ ਹੁਸੈਨ ਦੀ ਨਿਗਰਾਨੀ ਵਿਚ ਏਐੱਸਆਈ ਸਖਵਿੰਦਰ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਵੱਲੋਂ ਪਿੰਡ ਛਪਾਰ ਤੋਂ ਜੋਧਾਂ ਰਸਤੇ ਵਿਚ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਸੂਚਨਾ ਮਿਲੀ ਕਿ ਪਾਤੜਾਂ, ਪਟਿਆਲਾ, ਲੁਧਿਆਣਾ ਸਮੇਤ ਹੋਰ ਕਈ ਜ਼ਿਲਿ੍ਹਆਂ ਵਿਚ ਜਨਤਕ ਥਾਵਾਂ ਤੇ ਧਾਰਮਿਕ ਅਸਥਾਨਾਂ ਅੱਗੇ ਖੜੇ੍ਹ ਮੋਟਰਸਾਈਕਲਾਂ ਨੂੰ ਚੋਰੀ ਕਰ ਕੇ ਗੈਂਗ ਮੈਂਬਰ ਮੋਟਰਸਾਈਕਲਾਂ 'ਤੇ ਜਾਅਲੀ ਨੰਬਰ ਲਾ ਕੇ ਵੇਚਣ ਜਾ ਰਹੇ ਹਨ। ਜਿਸ 'ਤੇ ਪੁਲਿਸ ਪਾਰਟੀ ਨੇ ਨਾਕਾ ਲਾ ਕੇ ਸਾਹਮਣੇ ਆ ਰਹੇ 5 ਮੋਟਰਸਾਈਕਲਾਂ 'ਤੇ ਸਵਾਰ 10 ਅਨਸਰਾਂ ਨੂੰ ਰੋਕ ਕੇ ਮੋਟਰਸਾਈਕਲਾਂ ਸਬੰਧੀ ਪੁੱਛ ਪੜਤਾਲ ਕੀਤੀ ਤਾਂ ਉਕਤ ਮੋਟਰਸਾਈਕਲਾਂ ਤੇ ਉਨ੍ਹਾਂ ਵੱਲੋਂ ਜਾਅਲੀ ਨੰਬਰ ਲਗਾਏ ਹੋਣੇ ਪਾਏ ਗਏ। ਜਿਸ 'ਤੇ ਇਨ੍ਹਾਂ ਨੂੰ ਗਿ੍ਫਤਾਰ ਕਰਕੇ ਥਾਣਾ ਜੋਧਾਂ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਪੁੱਛਗਿੱਛ ਮਗਰੋਂ ਇਨ੍ਹਾਂ ਅਨਸਰਾਂ ਤੋਂ ਚੋਰੀ ਕੀਤੇ 3 ਹੋਰ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਜ਼ਿਲ੍ਹਾ ਮੁਖੀ ਸੋਨੀ ਨੇ ਦੱਸਿਆ ਕਿ ਉਕਤ ਗੈਂਗ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ।

ਗਿ੍ਫ਼ਤਾਰ ਕੀਤੇ ਗੁਰਗੇ

-ਰਸ਼ੀਦ ਮੁਹੰਮਦ ਪੁੱਤਰ ਹਮੀਦ ਮੁਹੰਮਦ ਵਾਸੀ ਅਹਿਮਦਗੜ੍ਹ

-ਅਮਨੀਤ ਸਿੰਘ ਮੀਤ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਦੁਗਾਲ ਲਹਿਰਾ

- ਬਿਸ਼ਨੂੰ ਪੁੱਤਰ ਕਾਲਾ ਰਾਮ ਵਾਸੀ ਪਾਤੜਾਂ

-ਅਮਨਦੀਪ ਸਿੰਘ ਨਿੱਕਾ ਪੁੱਤਰ ਜਤਨਪਾਲ ਵਾਸੀ ਪਾਤੜਾਂ

-ਰੋਮੀ ਕੁਮਾਰ ਪੁੱਤਰ ਮੈਸਾ ਕੁਮਾਰ ਵਾਸੀ ਪਾਤੜਾਂ

-ਸੰਦੀਪ ਗੰਜਾ ਉਰਫ ਰਾਹੁਲ ਪੁੱਤਰ ਰਮੇਸ਼ ਕੁਮਾਰ ਵਾਸੀ ਪਾਤੜਾ

-ਦੁਰਸੰਤ ਪੁੱਤਰ ਅਮਰੀਕ ਸਿੰਘ ਵਾਸੀ ਪਾਤੜਾਂ

- ਰਵੀ ਕੁਮਾਰ ਪੁੱਤਰ ਜਗਸੀਰ ਸਿੰਘ ਵਾਸੀ ਪਾਤੜਾਂ

-ਰਾਹੁਲ ਕੁਮਾਰ ਪੁੱਤਰ ਅਮਰਜੀਤ ਸਿੰਘ ਵਾਸੀ ਪਾਤੜਾਂ

-ਰਵੀ ਗੋਲੂ ਪੁੱਤਰ ਅਸ਼ੋਕ ਕੁਮਾਰ ਵਾਸੀ ਪਾਤੜਾਂ