ਮੰਜੇ ’ਤੇ ਸੌਂ ਰਹੀ ਔਰਤ ਦਾ ਮੋਬਾਈਲ ਖੋਹਿਆ
ਸੰਵਾਦ ਸਹਿਯੋਗੀ, ਜਾਗਰਣ, ਲੁਧਿਆਣਾ
Publish Date: Sat, 06 Dec 2025 09:16 PM (IST)
Updated Date: Sun, 07 Dec 2025 04:12 AM (IST)
ਸੰਵਾਦ ਸਹਿਯੋਗੀ, ਜਾਗਰਣ, ਲੁਧਿਆਣਾ
ਲੋਹਾਰਾ ਦੇ ਇਲਾਕੇ ’ਚ ਮੰਜੇ ’ਤੇ ਸੌਂ ਰਹੀ ਇਕ ਔਰਤ ਦਾ ਮੋਬਾਈਲ ਬਾਈਕ ਸਵਾਰ 2 ਬਦਮਾਸ਼ਾਂ ਨੇ ਖੋਹ ਲਿਆ। ਔਰਤ ਜਦੋਂ ਉੱਠੀ ਤਾਂ ਉ ਸਨੇ ਬਦਮਾਸ਼ਾਂ ਦੇ ਪਿੱਛੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਬਦਮਾਸ਼ ਬਹੁਤ ਤੇਜ਼ੀ ਨਾਲ ਗਲੀ ’ਚੋਂ ਬਾਹਰ ਨਿਕਲ ਗਏ। ਇਹ ਸਾਰੀ ਘਟਨਾ ਗਲੀ ’ਚ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ. ਜਿਸ ’ਚ ਬਦਮਾਸ਼ਾਂ ਨੇ ਪਹਿਲਾਂ ਔਰਤ ਦੀ ਮੰਜੇ ਕੋਲ ਬਾਈਕ ਦੀ ਰਫ਼ਤਾਰ ਹੌਲੀ ਕੀਤੀ ਤੇ ਫਿਰ ਬਾਈਕ ਦੇ ਪਿੱਛੇ ਬੈਠੇ ਬਦਮਾਸ਼ ਨੇ ਉਸ ਦਾ ਮੋਬਾਈਲ ਖੋਹ ਲਿਆ। ਇਸ ਘਟਨਾ ਸਬੰਧੀ ਸ਼ਿਕਾਇਤ ਥਾਣਾ ਡਾਬਾ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਫੁਟੇਜ ਦੇ ਆਧਾਰ 'ਤੇ ਜਾਂਚ ਕਰ ਰਹੀ ਹੈ।
ਔਰਤ ਗੀਤਾ ਨੇ ਦੱਸਿਆ ਕਿ ਉਸ ਨੂੰ ਸ਼ੂਗਰ ਦੀ ਸਮੱਸਿਆ ਹੈ, ਜਿਸ ਕਾਰਨ ਸ਼ੁੱਕਰਵਾਰ ਦੀ ਸਵੇਰੇ ਉਹ ਘਰ ਦੇ ਬਾਹਰ ਧੁੱਪ ’ਚ ਮੰਜੇ ’ਤੇ ਲੇਟੀ ਹੋਈ ਸੀ। ਇਸ ਦੌਰਾਨ ਬਾਈਕ ਸਵਾਰ ਦੋ ਬਦਮਾਸ਼ ਆਏ ਤੇ ਉਸ ਦੇ ਹੱਥੋਂ ਮੋਬਾਈਲ ਖੋਹ ਕੇ ਫਰਾਰ ਹੋ ਗਏ। ਔਰਤ ਸ਼ੋਰ ਮਚਾਉਂਦੀ ਹੋਈ ਉਨ੍ਹਾਂ ਦੇ ਪਿੱਛੇ ਭੱਜੀ ਤਾਂ ਲੋਕਾਂ ਨੇ ਵੀ ਬਦਮਾਸ਼ਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਬਦਮਾਸ਼ ਕਾਫੀ ਸਮੇਂ ਤੋਂ ਗਲੀ ’ਚ ਚੱਕਰ ਲਾ ਰਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਇਲਾਕੇ ’ਚ ਸਨੈਚਿੰਗ ਦੀਆਂ ਵਾਰਦਾਤਾਂ ਕਾਫੀ ਵਧ ਗਈਆਂ ਹਨ ਤੇ ਬਦਮਾਸ਼ ਔਰਤਾਂ ਨੂੰ ਵੱਧ ਟਾਰਗੇਟ ਕਰ ਰਹੇ ਹਨ।