ਏਟੀਐਮ ਕਾਰਡ ਬਦਲ ਕੇ ਖਾਤੇ ’ਚੋਂ ਕੱਢੇ 8200 ਰੁਪਏ
ਸੰਵਾਦ ਸਹਿਯੋਗੀ, ਜਾਗਰਣ, ਲੁਧਿਆਣਾ ਇਕ
Publish Date: Sat, 06 Dec 2025 08:57 PM (IST)
Updated Date: Sun, 07 Dec 2025 04:12 AM (IST)
ਸੰਵਾਦ ਸਹਿਯੋਗੀ, ਜਾਗਰਣ, ਲੁਧਿਆਣਾ
ਇਕ ਸ਼ਾਤਰ ਨੌਸਰਬਾਜ਼ ਨੇ ਇਕ ਬੁਜ਼ੁਰਗ ਵਿਅਕਤੀ ਦਾ ਏਟੀਐੱਮ ਕਾਰਡ ਬਦਲ ਕੇ ਉਸ ਦੇ ਖਾਤੇ ’ਚੋਂ ਪੈਸੇ ਕੱਢ ਲਏ, ਜਦ ਤੱਕ ਬੁਜ਼ੁਰਗ ਨੂੰ ਇਹ ਪਤਾ ਲੱਗਾ ਕਿ ਉਸ ਦਾ ਏਟੀਐੱਮ ਕਾਰਡ ਬਦਲ ਗਿਆ ਹੈ, ਉਸ ਦੇ ਖਾਤੇ ਤੋਂ ਪੈਸੇ ਨਿਕਲ ਚੁੱਕੇ ਸਨ। ਨੌਸਰਬਾਜ਼ ਏਟੀਐੱਮ ਦੇ ਅੰਦਰ ਤੇ ਬਾਹਰ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਿਆ। ਫੁਟੇਜ ’ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਉਸ ਨੇ ਬੁਜ਼ੁਰਗ ਦਾ ਏਟੀਐੱਮ ਬਹੁਤ ਹੀ ਚਲਾਕੀ ਨਾਲ ਆਪਣੇ ਹੱਥ ’ਚ ਫੜ ਕੇ ਪਲਕ ਝਪਕਦੇ ਹੀ ਬਦਲ ਦਿੱਤਾ।
ਪੀੜਤ ਅਵਧੇਸ਼ ਪਾਂਡੇ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ ਕਰੀਬ ਸਾਢੇ 9 ਵਜੇ ਉਹ ਈਸ਼ਵਰ ਨਗਰ ਢੰਡਾਰੀ ਸਥਿਤ ਏਟੀਐੱਮ ’ਚੋਂ ਪੈਸੇ ਕੱਢਣ ਗਿਆ ਸੀ, ਜਿੱਥੇ ਇਕ ਨੌਜਵਾਨ ਉਸਦੇ ਪਿੱਛੇ ਆ ਕੇ ਖੜ੍ਹਾ ਹੋ ਗਿਆ ਤੇ ਉਸਦਾ ਪਾਸਵਰਡ ਵੀ ਦੇਖ ਲਿਆ। ਇਸ ਤੋਂ ਬਾਅਦ ਨੌਜਵਾਨ ਜਾਣਬੁੱਝ ਕੇ ਮਸ਼ੀਨ ’ਤੇ ਹੱਥ ਲਾਉਣ ਲੱਗਾ ਕਿ ਮਸ਼ੀਨ ’ਚ ਮਿੱਟੀ ਲੱਗੀ ਹੈ। ਬੁਜ਼ੁਰਗ ਅਨੁਸਾਰ ਉਸ ਨੇ ਮਸ਼ੀਨ ਤੋਂ ਉਸ ਦਾ ਏਟੀਐੱਮ ਕਾਰਡ ਕੱਢ ਲਿਆ ਤੇ ਆਪਣੇ ਕੱਪੜਿਆਂ ਨਾਲ ਸਾਫ਼ ਕਰਨ ਲੱਗਾ। ਇਸ ਦੌਰਾਨ ਉਸ ਨੇ ਉਸ ਦਾ ਏਟੀਐਮ ਬਦਲ ਕੇ ਆਪਣਾ ਏਟੀਐੱਮ ਦੂਜੀ ਏਟੀਐੱਮ ਮਸ਼ੀਨ ’ਚ ਲਾ ਦਿੱਤਾ, ਜਦ ਬੁਜ਼ੁਰਗ ਦੂਜੀ ਮਸ਼ੀਨ ’ਚ ਜਾ ਕੇ ਪੈਸੇ ਕੱਢਣ ਲੱਗਾ ਤਾਂ ਬਦਮਾਸ਼ ਉੱਥੋਂ ਬਾਈਕ ’ਤੇ ਨਿਕਲ ਗਿਆ।
ਬੁਜ਼ੁਰਗ ਅਨੁਸਾਰ ਉਹ ਅਜੇ ਵੀ ਏਟੀਐੱਮ ’ਤੇ ਮੌਜੂਦ ਸੀ ਕਿ ਉਸ ਦੇ ਮੋਬਾਈਲ ’ਤੇ 8200 ਰੁਪਏ ਨਕਦੀ ਨਿਕਲਣ ਦਾ ਮੈਸੇਜ ਆ ਗਿਆ। ਉਸ ਨੇ ਤੁਰੰਤ ਕਸਟਮਰ ਕੇਅਰ ’ਤੇ ਫੋਨ ਕਰ ਕੇ ਆਪਣਾ ਕਾਰਡ ਬੰਦ ਕਰਵਾ ਦਿੱਤਾ।