ਸ਼ਹਿਰ ਨੂੰ ਆਧੁਨਿਕ ਤੇ ਮਜ਼ਬੂਤ ਬਣਾਉਣ ਲਈ ਭਾਜਪਾ ਉਮੀਦਵਾਰਾਂ ਨੂੰ ਪਾਓ ਵੋਟ : ਖੋਜੇਵਾਲ
ਸ਼ਹਿਰ ਨੂੰ ਆਧੁਨਿਕ ਅਤੇ ਮਜ਼ਬੂਤ ਬਣਾਉਣ ਲਈ ਭਾਜਪਾ ਉਮੀਦਵਾਰਾਂ ਨੂੰ ਪਾਓ ਵੋਟ : ਖੋਜੇਵਾਲ
Publish Date: Sun, 24 May 2026 08:42 PM (IST)
Updated Date: Sun, 24 May 2026 08:43 PM (IST)

ਭਾਜਪਾ ਜ਼ਿਲ੍ਹਾ ਪ੍ਰਧਾਨ ਖੋਜੇਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਮੋਦੀ ਸਰਕਾਰ ਵੱਲੋਂ ਕਪੂਰਥਲਾ ਦੇ ਵਿਕਾਸ ਲਈ ਦਿੱਤੇ ਫੰਡਾਂ ਦੀ ਦਿੱਤੀ ਜਾਣਕਾਰੀ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਅੱਜ ਇਕ ਫੈਸਲਾਕੁੰਨ ਮੋੜ ਹੈ। ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਨੇ ਸਭਦਾ ਸਾਥ-ਸਭ ਦਾ ਵਿਕਾਸ ਦੇ ਮੂਲ ਮੰਤਰ ਨਾਲ ਪਿਛਲੇ 12 ਸਾਲਾਂ ਵਿਚ ਤੁਹਾਡੇ ਇਲਾਕੇ ਕਪੂਰਥਲਾ ਦੀ ਨੁਹਾਰ ਬਦਲਣ ਲਈ ਦਿਨ-ਰਾਤ ਇਕ ਕੀਤਾ ਹੈ। ਇਹ ਗੱਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਪੂਰਥਲਾ ਦੀ ਤਰੱਕੀ ਲਈ ਦਿੱਤੇ ਗਏ ਫੰਡਾਂ ਸਬੰਧੀ ਜਾਣਕਾਰੀ ਦਿੰਦਿਆਂ ਕਹੀ। ਉਨ੍ਹਾਂ ਦਸਿਆ ਕਿ ਮੋਦੀ ਸਰਕਾਰ ਨੇ ਸਾਲ 2015-16, 2016-17 ਦੌਰਾਨ ਸਵੱਛ ਭਾਰਤ ਮਿਸ਼ਨ ਆਈਐੱਚਐੱਚਐੱਲ ਵਿਅਕਤੀਗਤ ਘਰੇਲੂ ਲੈਟਰੀਨ ਲਈ 0.40 ਕਰੋੜ ਭੇਜੇ, ਅਮਰੂਤ ਜੀਓਆਈ ਸ਼ੇਅਰ ਕਰੋ ਲਈ 29.5 ਕਰੋੜ, ਪ੍ਰਧਾਨ ਮੰਤਰੀ ਸਵਾਨਿਧੀ ਲਈ 2.95, ਪ੍ਰਧਾਨ ਮੰਤਰੀ ਆਵਾਸ ਯੋਜਨਾ ਲਈ 8.36 ਕਰੋੜ ਰੁਪਏ ਭੇਜੇ ਗਏ। ਖੋਜੇਵਾਲ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਜੀਵਨ ਜਯੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸੂਮ ਯੋਗੀ ਮਾਨਧਨ ਯੋਜਨਾ, ਇਕ ਰਾਸ਼ਟਰ ਇਕ ਰਾਸ਼ਨ ਕਾਰਡ ਯੋਜਨਾ, ਪ੍ਰਧਾਨ ਮੰਤਰੀ ਜਨਧਨ ਯੋਜਨਾ ਸ਼ੁਰੂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਭਾਜਪਾ ਦਾ ਮੇਅਰ ਬਣਨ ’ਤੇ ਇਨ੍ਹਾਂ ਯੋਜਨਾਵਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ ਜਾਵੇਗਾ ਤੇ ਕਪੂਰਥਲਾ ਵਿਚ ਵਿਕਾਸ ਦੀ ਹਨੇਰੀ ਲਿਆਂਦੀ ਜਾਵੇਗੀ। ਖੋਜੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪੰਜਾਬ ਹਿੱਤ ’ਚ ਬੁਨਿਆਦੀ ਢਾਂਚੇ ਤੋਂ ਲੈ ਕੇ ਲੋਕ ਭਲਾਈ ਦੀਆਂ ਸਕੀਮਾਂ ਤੱਕ, ਹਰ ਕਦਮ ਲੋਕਾਂ ਦੀ ਬਿਹਤਰੀ ਲਈ ਚੁੱਕਿਆ ਗਿਆ ਹੈ, ਜਿਸ ਦੇ ਹੇਠ ਲਿਖਤ ਅੰਕੜੇ ਭਾਜਪਾ ਦੀ ਇਮਾਨਦਾਰ ਨੀਅਤ ਦਾ ਪ੍ਰਤੱਖ ਪ੍ਰਮਾਣ ਹਨ। ਖੋਜੇਵਾਲ ਕਿਹਾ ਕਿ ਇਹ ਚੋਣ ਸਿਰਫ਼ ਵੋਟ ਪਾਉਣ ਦੀ ਨਹੀਂ, ਬਲਕਿ ਪੰਜਾਬ ਦੇ ਸ਼ਹਿਰਾਂ ਨੂੰ ਆਧੁਨਿਕ ਤੇ ਮਜ਼ਬੂਤ ਬਣਾਉਣ ਦੀ ਹੈ। ਮੋਦੀ ਦੀ ਗਾਰੰਟੀ ਅੱਜ ਵਿਸ਼ਵ ਭਰ ਵਿਚ ਭਰੋਸੇ ਦਾ ਪ੍ਰਤੀਕ ਬਣ ਚੁੱਕੀ ਹੈ। ਇਸ ਗਾਰੰਟੀ ’ਤੇ ਆਪਣੀ ਮੋਹਰ ਲਗਾ ਕੇ ਵਿਕਾਸ ਦੀ ਇਸ ਲੜੀ ਨੂੰ ਹੋਰ ਅੱਗੇ ਵਧਾਓ। ਇਨ੍ਹਾਂ ਨਗਰ-ਨਿਗਮ ਚੋਣਾਂ ’ਚ ਆਪਣੇ ਵਾਰਡ ਦੇ ਭਾਜਪਾ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਇਕ ਉੱਨਤ ਤੇ ਸੁਰੱਖਿਅਤ ਪੰਜਾਬ ਦੀ ਸਿਰਜਣਾ ਵਿਚ ਹਿੱਸੇਦਾਰ ਬਣੋ। ਖੋਜੇਵਾਲ ਨੇ ਕਿਹਾ ਤੁਹਾਡੀ ਇਕ ਵੋਟ ਤੁਹਾਡੇ ਸ਼ਹਿਰ ਦਾ ਭਵਿੱਖ ਬਦਲ ਸਕਦੀ ਹੈ। ਵਿਕਾਸ ਚੁਣੋ, ਭਾਜਪਾ ਚੁਣੋ। ਖੋਜੇਵਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਨਾਲ ਵਿਸ਼ੇਸ਼ ਲਗਾਅ ਹੈ। ਇਸ ਮੌਕੇ ਜ਼ਿਲ੍ਹਾ ਜਰਨਲ ਸਕੱਤਰ ਕਪੂਰਚੰਦ ਥਾਪਰ, ਜ਼ਿਲ੍ਹਾ ਮੀਤ ਪ੍ਰਧਾਨ ਅਸ਼ਵਨੀ ਤੁਲੀ, ਨਿਰਮਲ ਨਾਹਰ, ਐਡਵੋਕੇਟ ਹੈਰੀ ਸ਼ਰਮਾ, ਸੰਨੀ ਬੈਂਸ, ਰੋਸ਼ਨ ਲਾਲ ਸੱਭਰਵਾਲ, ਸਰਬਜੀਤ ਸਿੰਘ ਦਿਓਲ, ਲੱਕੀ ਸਰਪੰਚ, ਮੱਸਾ ਸਿੰਘ, ਕਮਲ ਪ੍ਰਭਾਕਰ ਆਦਿ ਹਾਜ਼ਰ ਸਨ।