ਵੱਖ-ਵੱਖ ਪਤਵੰਤਿਆਂ ਨੇ ਸ਼ੁਕਲਾ ਧੀਰ ਨੂੰ ਸ਼ਰਧਾਂਜਲੀ ਕੀਤੀ ਭੇਟ
ਵੱਖ-ਵੱਖ ਪਤਵੰਤਿਆਂ ਨੇ ਸਵਰਗੀ ਸ਼ੁਕਲਾ ਧੀਰ ਨੂੰ ਸ਼ਰਧਾਂਜਲੀ ਭੇਟ ਕੀਤੀ
Publish Date: Sun, 17 May 2026 08:27 PM (IST)
Updated Date: Sun, 17 May 2026 08:30 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਸੀਨੀਅਰ ਪੱਤਰਕਾਰ ਦੀਪਕ ਧੀਰ ਦੀ ਮਾਤਾ ਸਵ. ਸ਼ੁਕਲਾ ਧੀਰ ਅਤੇ ਸੱਤਿਆ ਸਨਾਤਨ ਸੇਵਾ ਸੰਮਤੀ ਦੇ ਸੀਨੀਅਰ ਉਪ ਪ੍ਰਧਾਨ ਸੰਜੇ ਧੀਰ ਦੀ ਯਾਦ ਵਿੱਚ ਸ਼੍ਰੀ ਸਿੰਘ ਭਵਾਨੀ ਮੰਦਰ ਵਿਖੇ ਇੱਕ ਪਗੜੀ ਰਸਮ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਡਤ ਰਾਮ ਕਿਸ਼ਨ ਪਾਠਕ ਨੇ ਰਸਮੀ ਪ੍ਰਾਰਥਨਾ ਕੀਤੀ ਅਤੇ ਸ਼੍ਰੀ ਗਰੁੜ ਪੁਰਾਣ ਦਾ ਪਾਠ ਕੀਤਾ। ਇਸ ਤੋਂ ਬਾਅਦ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੰਗਠਨਾਂ ਦੇ ਮੁਖੀਆਂ ਨੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ, ਕਪੂਰਥਲਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੱਜਣ ਸਿੰਘ ਚੀਮਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦੀਪਕ ਧੀਰ ਰਾਜੂ, ਅਸ਼ੋਕ ਮੋਗਲਾ, ਲਾਲਾ ਅਮਰ ਚੰਦ ਧੀਰ, ਐੱਸਡੀ ਸਭਾ ਦੇ ਪ੍ਰਧਾਨ ਰਾਕੇਸ਼ ਧੀਰ, ਗੁਰਵਿੰਦਰ ਸਿੰਘ ਵਿਰਕ, ਸੁਖਦੇਵ ਸਿੰਘ ਜੱਜ, ਗਗਨਦੀਪ ਸਿੰਘ, ਪ੍ਰੋ.ਲਖਪਤ ਰਾਏ ਪ੍ਰਭਾਕਰ, ਇੰਜ ਸਵਰਨ ਸਿੰਘ ਮੈਂਬਰ ਪੀਏਸੀ ਅਕਾਲੀ ਦਲ, ਦਰਬਾਰਾ ਸਿੰਘ ਵਿਰਦੀ, ਸੁਰਜੀਤ ਸਿੰਘ ਢਿੱਲੋਂ, ਰਾਜੀਵ ਧੀਰ ਸ਼ਹਿਰੀ ਪ੍ਰਧਾਨ ਆਪ, ਕਾਰਜ ਸਿੰਘ ਤਕੀਆ, ਭੁਪਿੰਦਰ ਸਿੰਘ ਮਾਛੀਜੋਆ, ਦਿਆਲ ਸਿੰਘ ਦੀਪੇਵਾਲ, ਮੁਕੰਦ ਸਿੰਘ, ਸਰਵਣ ਸਿੰਘ ਕਰਮਜੀਤਪੁਰ, ਗੁਰਪ੍ਰੀਤ ਸਿੰਘ ਸੋਨਾ, ਅਮੀਤੋਜ ਸਿੰਘ, ਦੀਪਕ ਕੁਮਾਰ ਕਪੂਰਥਲਾ, ਡਾ. ਹਰਜੀਤ ਸਿੰਘ, ਸੋਨੂ ਝੰਡੂਵਾਲ, ਸੁਰਿੰਦਰਪਾਲ ਸਿੰਘ ਸੋਢੀ ਪ੍ਰਧਾਨ ਪ੍ਰੈੱਸ ਕਲੱਬ, ਕਸ਼ਮੀਰ ਸਿੰਘ ਪਰਮਜੀਤ ਪੁਰ, ਰਾਕੇਸ਼ ਧੀਰ, ਬਲਜਿੰਦਰ ਸਿੰਘ, ਸੋਨੂ ਛੁਰਾ, ਨਿਰਮਲ ਸਿੰਘ ਸ਼ੇਰਪੁਰ ਸੱਦਾ, ਹਰਚਰਨ ਸਿੰਘ ਬੱਗਾ, ਜਗਜੀਤ ਸਿੰਘ ਚੰਦੀ, ਮੋਹਣ ਸਿੰਘ ਰੀਡਰ, ਪ੍ਰੋ. ਸੇਠੀ, ਐਡਵੋਕੇਟ ਕੇਹਰ ਸਿੰਘ, ਨਵਦੀਪ ਪ੍ਰਭਾਕਰ, ਪੁਨੀਤ ਚੱਢਾ, ਡਾ. ਬਲਰਾਮ ਪੁਰੀ, ਦੇਵ ਅਰੋੜਾ, ਅਕਸ਼ਤ ਧੀਰ, ਡਾ. ਸੁਨੀਲ ਧੀਰ, ਰਮਨ ਗੁਪਤਾ, ਡਾ. ਪ੍ਰਦੀਪ, ਰਵੀ ਵਾਹੀ, ਵਿਕਾਸ ਟਕਸਾਲੀ, ਅਰੁਣ ਕਾਂਡਾ, ਪ੍ਰੋ. ਸੁਖਵਿੰਦਰ ਸਿੰਘ, ਅਸ਼ੋਕ ਗੁਜਰਾਲ, ਗੁਲਸ਼ਨ ਧਰੇਸ਼ਵਰ, ਕਾਮਰੇਡ, ਡਾ. ਇੰਦਰ ਮੋਹਨ ਗੁਪਤਾ, ਜੰਗ ਬਹਾਦਰ ਉੱਪਲ, ਸ਼ਕਤੀ ਸ਼ਰਮਾ, ਰਜਿੰਦਰ ਸੁਲਤਾਨਵੀ ਆਦਿ ਹਾਜ਼ਰ ਸਨ।