ਤਪ ਅਸਥਾਨ ਨਿਰਮਲ ਕੁਟੀਆ ਵਿਖੇ ਹਜਾਰਾਂ ਦੀ ਗਿਣਤੀ ਚ ਨਤਮਸਤਕ ਹੋਈਆਂ ਸੰਗਤਾਂ ।

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਸ਼੍ਰੋਮਣੀ ਵਿਰਕਤ ਸੰਤ ਬਾਬਾ ਦਲੇਲ ਸਿੰਘ ਜੀ ਮਹਾਰਾਜ ਅਤੇ ਸ਼੍ਰੋਮਣੀ ਵਿਰਕਤ ਸੰਤ ਮੋਨੀ ਜੀ ਮਹਾਰਾਜ ਜੀ ਦੀ ਪਵਿੱਤਰ ਅਤੇ ਨਿੱਘੀ ਯਾਦ ਵਿਚ 26ਵੀਂ ਬਰਸੀ ਦੇ ਸਬੰਧ ਵਿਚ ਸਾਲਾਨਾ ਬਰਸੀ ਸਮਾਗਮ ਸ੍ਰੀ ਗੁਰੁ ਗਰੰਥ ਸਾਹਿਬ ਜੀ ਦਾ ਓਟ ਆਸਰਾ ਲੈਕੇ ਕਰਵਾਏ ਸਮਾਗਮ ਵਿਚ ਪੰਥ ਦੇ ਮਹਾਨ ਕੀਰਤਨੀ ਜਥਿਆਂ, ਰਾਗੀ-ਢਾਡੀ ਜਥਿਆਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸ਼੍ਰੀ ਮਹੰਤ ਪੰਡਿਤ ਗਿਆਨਦੇਵ ਸਿੰਘ ਜੀ ਨਿਰਮਲ ਪੰਚਾਇਤੀ ਅਖਾੜਾ ਹਰਿਦੁਆਰ, ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਸੰਤ ਕਸ਼ਮੀਰ ਭੂਰੀ ਵਾਲੇ, ਸੰਤ ਪਿਆਰਾ ਸਿੰਘ ਬਰਨਾਲਾ ਮੁਖੀਆ ਮਹੰਤ, ਸੰਤ ਭਾਗ ਸਿੰਘ ਜੀ ਬੰਗਿਆ ਵਾਲੇ, ਸੰਤ ਗੁਰਬਚਨ ਸਿੰਘ ਜੀ ਪਠਲਾਵਾ, ਸੰਤ ਤੇਜਾ ਸਿੰਘ, ਸੰਤ ਦਵਿੰਦਰ ਸਿੰਘ ਜੀ ਸਹਾਬਪੁਰ ਤਰਨਤਾਰਨ, ਸੰਤ ਡਾ. ਸੁਖਵੰਤ ਸਿੰਘ ਜੀ ਨਾਹਲ, ਸੰਤ ਜੋਗਾ ਸਿੰਘ ਜੀ ਕਰਨਾਲ, ਸੰਤ ਜਸਵਿੰਦਰ ਸਿੰਘ ਜੀ ਕੁਠਾਰੀ, ਸੰਤ ਜੋਧ ਸਿੰਘ ਜੀ, ਸੰਤ ਬਲਬੀਰ ਸਿੰਘ ਜੀ ਸੀਚੇਵਾਲ ਪਦਮ ਸ਼੍ਰੀ ਰਾਜ ਸਭਾ ਮੈਂਬਰ, ਸੰਤ ਤੇਜਾ ਸਿੰਘ ਜੀ ਡੇਰਾ ਗੁਰੂਸਰ ਖੁੱਡਾ, ਸੰਤ ਮੱਖਣ ਸਿੰਘ ਜੀ ਨਿਰਮਲ ਕੁਟੀਆ ਟੂਟੋਮਜਾਰਾ, ਸੰਤ ਭਾਗ ਸਿੰਘ ਜੀ ਬੰਗਿਆਂ ਵਾਲੇ ਪ੍ਰਧਾਨ ਦੁਆਬਾ ਨਿਰਮਲ ਮੰਡਲ, ਸੰਤ ਪਿਆਰਾ ਸਿੰਘ ਜੀ ਬਰਨਾਲਾ, ਸੰਤ ਭਗਵਾਨ ਸਿੰਘ ਜੀ, ਡੇਰਾ ਸੰਤਗੜ੍ਹ ਹਰਖੋਵਾਲ, ਸੰਤ ਬਲਬੀਰ ਸਿੰਘ ਜੀ ਸ਼ਾਸਤਰੀ, ਨਿਰਮਲ ਕੁਟੀਆ ਟੂਟੋਮਜਾਰਾ, ਸੰਤ ਬਲਬੀਰ ਸਿੰਘ ਜੀ ਹਰਿਆਣਾ, ਸੰਤ ਹਰਮਨਜੀਤ ਸਿੰਘ ਜੀ ਸਿੰਗੜੀਵਾਲ, ਸੰਤ ਹਰਕ੍ਰਿਸ਼ਨ ਸਿੰਘ ਜੀ ਸੋਢੀ ਠਕਰਵਾਲ ਵਾਲੇ, ਸੰਤ ਦਵਿੰਦਰ ਸਿੰਘ ਜੀ ਸ਼ਹਾਬਪੁਰ, ਸੰਤ ਰਣਜੀਤ ਸਿੰਘ ਜੀ ਬਾਹੋਵਾਲ, ਬਾਬਾ ਜੋਗਾ ਸਿੰਘ ਰਾਮੂ ਥਿਆੜਾ, ਸੰਤ ਸਤਨਾਮ ਸਿੰਘ ਜੀ ਮਜਾਰੀ ਵਾਲੇ, ਸੰਤ ਹਰਜਿੰਦਰ ਸਿੰਘ ਜੀ ਚਾਹ ਵਾਲੇ, ਸੰਤ ਕਮਲੇਸ਼ ਗਿਰੀ ਜੀ ਥੇਹ ਸਪਰੋੜ, ਸੰਤ ਗੁਰਚਰਨ ਸਿੰਘ ਜੀ ਬੱਡੋ, ਮਹੰਤ ਹਰੀਦਾਸ ਮਹਿਲਪੁਰ, ਸੰਤ ਤਲਵਿੰਦਰ ਸਿੰਘ ਜੀ ਪ੍ਰਮੇਸ਼ਰ ਜੀ ਭੋਗਪੁਰ, ਸ. ਭਗਵਾਨ ਸਿੰਘ ਜੀ ਜੋਹਲ ਜਲੰਧਰ, ਸੰਤ ਦਰਸ਼ਨ ਦਾਸ ਜੀ ਟਾਂਗਰਾ ਅੰਮ੍ਰਿਤਸਰ, ਸੰਤ ਵਡਭਾਗੀ ਸਿੰਘ ਜੀ ਊਨਾ ਸਾਹਿਬ, ਸੰਤ ਕੁਲਦੀਪ ਸਿੰਘ ਮਜਾਰੀ, ਬਾਬਾ ਮੁਖਤਿਆਰ ਸਿੰਘ ਜੀ ਗੁਰੂ ਨਾਨਕ ਬਿਰਧ ਆਸ਼ਰਮ ਸਪਰੋੜ, ਸੰਤ ਰਾਜਰਿਸ਼ੀ ਜੀ ਨਵਾਂਸ਼ਹਿਰ, ਸਵਾਮੀ ਵਿਸ਼ਵ ਭਾਰਤੀ ਜੀ, ਸੰਤ ਅਮਰਜੀਤ ਸਿੰਘ ਜੀ ਚਹੇੜੂ ਸ਼ਾਹਪੁਰ, ਸੰਤ ਅਨੂਪ ਸਿੰਘ ਜੀ, ਸੰਤ ਸਾਹਿਬ ਸਿੰਘ ਜੀ ਸਮਰਾਏ, ਸੰਤ ਟਹਿਲ ਦਾਸ ਜੀ, ਸੰਤ ਪ੍ਰੀਤਮ ਸਿੰਘ ਜੀ ਡੁਮੇਲੀ ਵਾਲੇ, ਸੰਤ ਮਨਜਿੰਦਰ ਸਿੰਘ ਰਾਏਪੁਰ, ਭਾਈ ਗੁਰਪ੍ਰੀਤ ਸਿੰਘ ਜੀ ਸਮਰਾਏ, ਪ੍ਰੋ. ਹਰਬੰਸ ਸਿੰਘ ਬੋਲੀਨਾ, ਬਲਵਿੰਦਰ ਸਿੰਘ ਧਾਲੀਵਾਲ ਐੱਮਐੱਲਏ ਫਗਵਾੜਾ, ਆਪ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ, ਭਾਜਪਾ ਆਗੂ ਆਸ਼ੂ ਸਾਂਪਲਾ, ਕਾਂਗਰਸ ਬਲਾਕ ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਬੰਟੀ ਵਾਲੀਆ, ਤਜਿੰਦਰ ਬਾਵਾ, ਸਤਬੀਰ ਸਿੰਘ ਸਾਬੀ ਵਾਲੀਆ, ਮੋਹਨ ਸਿੰਘ ਗਾਂਧੀ, ਜਤਿੰਦਰ ਸਿੰਘ ਖਾਲਸਾ, ਆਪ ਜ਼ਿਲ੍ਹਾ ਸਕੱਤਰ ਸੰਤੋਸ਼ ਗੋਗੀ, ਤਪ ਅਸਥਾਨ ਵਿਖੇ ਨਤਮਸਤਕ ਹੋਏ। ਆਏ ਹੋਏ ਸੰਤਾਂ-ਮਹਾਪੁਰਸ਼ਾਂ ਨੇ ਸੰਗਤਾਂ ਨਾਲ ਕਥਾ-ਵਿਚਾਰਾਂ ਦੀ ਸਾਂਝ ਪਾਈ। ਸੰਤ ਗੁਰਚਰਨ ਸਿੰਘ ਜੀ ਮਹਾਰਾਜ ਤੇ ਆਏ ਹੋਏ ਤਤ ਵੇਤੇ ਖਟ ਦਰਸ਼ਨ, ਸਾਧੂ ਸੰਤ ਸਮਾਜ, ਰਾਗੀ ਢਾਡੀ ਕੀਰਤਨੀ ਜਥਿਆਂ, ਸਿਆਸੀ, ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੂੰ ਗੁਰੁ ਘਰ ਦੀ ਬਖਸ਼ਿਸ ਸਿਰੋਪਾਓ ਨਾਲ ਨਿਵਾਜਿਆ। ਸਟੇਜ ਸੰਚਾਲਨ ਦੀ ਸੇਵਾ ਸੰਤ ਗੁਰਲਾਲ ਵੱਲੋਂ ਬਾਖੂਬੀ ਨਿਭਾਈ ਗਈ।