ਪਿੰਡ ਖਾਨਗਾਂ ’ਚ ਵਿਦਿਆਰਥੀ ’ਤੇ ਹਮਲਾ, ਜ਼ਖ਼ਮੀ
ਸੰਵਾਦ ਸੂਤਰ, ਜਾਗਰਣਕਪੂਰਥਲਾ :
Publish Date: Tue, 02 Dec 2025 11:20 PM (IST)
Updated Date: Tue, 02 Dec 2025 11:23 PM (IST)
ਸੰਵਾਦ ਸੂਤਰ, ਜਾਗਰਣ ਕਪੂਰਥਲਾ : ਪਿੰਡ ਖਾਨਗਾਂ ’ਚ ਮੰਗਲਵਾਰ ਸ਼ਾਮ ਲਗਪਗ 4 ਵਜੇ ਸਕੂਲ ਤੋਂ ਘਰ ਆ ਰਹੇ 12ਵੀਂ ਜਮਾਤ ਦੇ ਵਿਦਿਆਰਥੀ ’ਤੇ ਕੁਝ ਨੌਜਵਾਨਾਂ ਨੇ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਪੀੜਤ ਵਿਦਿਆਰਥੀ ਕਰਨ ਸਿੰਘ ਨੂੰ ਗੰਭੀਰ ਹਾਲਤ ’ਚ ਕਪੂਰਥਲਾ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਕਰਨ ਰੋਜ਼ ਵਾਂਗ ਸਕੂਲ ਤੋਂ ਛੁੱਟੀ ਤੋਂ ਬਾਅਦ ਘਰ ਆ ਰਿਹਾ ਸੀ। ਇਸ ਦੌਰਾਨ ਪਿੰਡ ਦੇ ਇਕ ਨੌਜਵਾਨ ਨੇ ਆਪਣੇ 5 ਸਾਥੀਆਂ ਸਮੇਤ ਉਸ ਨੂੰ ਰਾਹ ’ਚ ਘੇਰ ਲਿਆ। ਸਾਰੇ ਹਮਲਾਵਰ ਨੇੜਲੇ ਪਿੰਡਾਂ ਦੇ ਹਨ। ਪੀੜਤ ਦੇ ਪਿਤਾ ਸੁਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਪਹਿਲਾਂ ਉਸ ਦੇ ਬੇਟੇ ਨਾਲ ਕੁੱਟਮਾਰ ਕੀਤੀ ਤੇ ਕੱਪੜੇ ਪਾੜ ਦਿੱਤੇ। ਇਸ ਦੇ ਬਾਅਦ ਉਨ੍ਹਾਂ ਨੇ ਕਰਨ ਦੀ ਜੇਬ ’ਚ ਰੱਖਿਆ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ। ਜਦ ਕਰਨ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਉਸ ਦਾ ਮੋਬਾਈਲ ਸੜਕ ’ਤੇ ਸੁੱਟ ਕੇ ਤੋੜ ਦਿੱਤਾ। ਡਿਊਟੀ ਡਾਕਟਰ ਸਾਹਿਲ ਗਰਗ ਨੇ ਦੱਸਿਆ ਕਿ ਜ਼ਖ਼ਮੀ ਦਾ ਇਲਾਜ ਐਮਰਜੈਂਸੀ ਵਾਰਡ ’ਚ ਚੱਲ ਰਿਹਾ ਹੈ ਤੇ ਐੱਮਐੱਲਆਰ ਪੁਲਿਸ ਨੂੰ ਭੇਜੀ ਜਾ ਰਹੀ ਹੈ। ਪਰਿਵਾਰ ਨੇ ਮੁਲਜ਼ਮਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ।