ਖੇਡਾਂ ਨਾਲ ਅਨੁਸ਼ਾਸਨ ਅਤੇ ਮਿਲਵਰਤਨ ਦੀ ਭਾਵਨਾ ਪੈਦਾ ਹੁੰਦੀ ਹੈ : ਗਾਜ਼ੀਪੁਰ
ਖੇਡਾਂ ਨਾਲ ਅਨੁਸ਼ਾਸਨ ਅਤੇ ਮਿਲਵਰਤਨ ਦੀ ਭਾਵਨਾ ਪੈਦਾ ਹੁੰਦੀ ਹੈ : ਚਰਨ ਸਿੰਘ ਗਾਜੀਪੁਰ
Publish Date: Sun, 16 Nov 2025 08:16 PM (IST)
Updated Date: Sun, 16 Nov 2025 08:20 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਕਿਸੇ ਵੀ ਮੰਤਵ ਨੂੰ ਹਾਸਿਲ ਕਰਨ ਲਈ ਆਤਮ ਵਿਸ਼ਵਾਸ, ਲਗਨ, ਮਿਹਨਤ ਅਤੇ ਤਜਰਬੇ ਦਾ ਹੋਣਾ ਬਹੁਤ ਜ਼ਰੂਰੀ ਹੈ, ਭਾਵੇਂ ਉਹ ਖੇਡਾਂ, ਰਾਜਨੀਤੀ, ਸਿੱਖਿਆ ਜਾਂ ਕੋਈ ਹੋਰ ਖੇਤਰ ਹੋਵੇ। ਇਹ ਸ਼ਬਦ ਚਰਨ ਸਿੰਘ ਗਾਜ਼ੀਪੁਰ ਸਮਾਜ ਸੇਵਕ ਵੱਲੋਂ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਵੱਲੋਂ ਅਕਾਲ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ 22ਵੇਂ ਰਾਜ ਪੱਧਰੀ ਓਪਨ ਕ੍ਰਿਕਟ ਟੂਰਨਾਮੈਂਟ ਦੇ ਦੂਜੇ ਐਤਵਾਰ ਦੇ ਮੈਚਾਂ ਦੌਰਾਨ ਉਦਘਾਟਨ ਕਰਨ ਮੌਕੇ ਕਹੇ। ਉਨ੍ਹਾਂ ਕਿਹਾ ਕਿ ਸਾਨੂੰ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਵੱਧ ਤੋਂ ਵੱਧ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਨੌਜਵਾਨ ਪੀੜੀ ਖੇਡਾਂ ਵੱਲ ਜੁੜਦੀ ਹੋਈ ਨਸ਼ਿਆਂ ਵੱਲ ਨਾ ਝੁਕੇ। ਉਨ੍ਹਾਂ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਵੱਲੋਂ ਕਰਵਾਏ ਜਾ ਰਹੇ ਇਸ ਸ਼ਲਾਘਾਯੋਗ ਉਪਰਾਲੇ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਉਨ੍ਹਾਂ ਕਲੱਬ ਦੀ ਹੌਸਲਾ ਅਫ਼ਜ਼ਾਈ ਲਈ 25 ਹਜ਼ਾਰ ਨਗਦ ਰਾਸ਼ੀ ਭੇਟ ਕੀਤੀ। ਇਸ ਮੌਕੇ ਕਲੱਬ ਦੇ ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ, ਚੇਅਰਮੈਨ ਸੁਖਦੇਵ ਸਿੰਘ ਜੱਜ, ਸੰਚਾਲਕ ਮਾਸਟਰ ਨਰੇਸ਼ ਕੋਹਲੀ, ਰਣਜੀਤ ਸਿੰਘ ਸੈਣੀ, ਪ੍ਰਧਾਨ ਅੰਗਰੇਜ਼ ਸਿੰਘ ਢਿੱਲੋਂ ਵੱਲੋਂ ਮੁੱਖ ਮਹਿਮਾਨ ਚਰਨ ਸਿੰਘ ਗਾਜ਼ੀਪੁਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਵੱਲੋਂ ਕਰਵਾਏ ਜਾ ਰਹੇ 22ਵੇਂ ਕ੍ਰਿਕਟ ਟੂਰਨਾਮੈਂਟ ਦਾ ਪਹਿਲਾ ਮੁਕਾਬਲਾ ਐੱਫਸੀਸੀ ਕ੍ਰਿਕਟ ਕਲੱਬ ਲੁਧਿਆਣਾ ਅਤੇ ਗੋਲਡੀ ਕ੍ਰਿਕਟ ਕਲੱਬ ਮਾਹਿਤਪੁਰ ਵਿਚਕਾਰ ਹੋਇਆ। ਪਹਿਲੇ ਮੁਕਾਬਲੇ ਵਿਚ ਐੱਫਸੀਸੀ ਲੁਧਿਆਣਾ ਦੀ ਟੀਮ ਨੇ 20 ਓਵਰਾਂ ਵਿਚ 145 ਰਨ ਬਣਾਏ। ਬਾਅਦ ਵਾਲੀ ਟੀਮ 15 ਓਵਰਾਂ ਵਿਚ ਆਲ ਆਊਟ ਹੋ ਗਈ ਤੇ ਸਿਰਫ 85 ਰਨ ਬਣਾ ਸਕੀ। ਇਸ ਮੁਕਾਬਲੇ ਵਿਚ ਐਫਸੀਸੀ ਲੁਧਿਆਣਾ ਜੇਤੂ ਰਹੀ। ਪਹਿਲੇ ਮੁਕਾਬਲੇ ਵਿਚ ਸਾਈਅਮ ਨੂੰ ਮੈਨ ਆਫ ਦਾ ਮੈਚ ਦਿੱਤਾ ਗਿਆ। ਦੂਜਾ ਮੁਕਾਬਲਾ ਫਰੈਂਡ ਕਲੱਬ ਬੁੱਟਰਾਂ ਅਤੇ ਵਲਟੋਹਾ ਕ੍ਰਿਕਟ ਕਲੱਬ ਵਿਚਕਾਰ ਹੋਇਆ। ਇਸ ਮੈਚ ਵਿਚ ਵਲਟੋਹਾ ਦੀ ਟੀਮ ਨੇ ਵੀਹ ਓਵਰ ਵਿਚ 122 ਰਨ ਬਣਾਏ ਜਿਸ ਦੇ ਜਵਾਬ ਵਿਚ ਦੂਜੀ ਟੀਮ ਨੇ 8 ਓਵਰਾਂ ਵਿਚ 123 ਰਨ ਬਣਾਏ। ਇਸ ਮੁਕਾਬਲੇ ’ਚ ਬੁੱਟਰਾਂ ਦੀ ਟੀਮ ਜੇਤੂ ਰਹੀ ਮੈਨ ਆਫ ਦਾ ਮੈਚ ਦੂਜੇ ਮੁਕਾਬਲੇ ਵਿਚ 24 ਬਾਲਾਂ ਵਿਚ 78 ਸਕੋਰ ਬਣਾਉਣ ’ਤੇ ਪਵਨ ਸੇਖੋਂ ਨੂੰ ਦਿੱਤਾ ਗਿਆ। ਇਸ ਟੂਰਨਾਮੈਂਟ ਨੂੰ ਗਗਨਦੀਪ ਸਿੰਘ, ਨਵਪ੍ਰੀਤ ਸਿੰਘ ਐੱਮਡੀ ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਸਪੋਂਸਰ ਕਰ ਰਹੇ ਹਨ। ਇਸ ਟੂਰਨਾਮੈਂਟ ਦੀ ਅੰਪਾਇਰਿੰਗ ਸੋਢੀ ਲੋਹੀਆਂ, ਅਮਰਦੀਪ ਸਿੰਘ ਕੋਚ ਨੇ ਬਾਖੂਬੀ ਕੀਤੀ। ਇਸ ਟੂਰਨਾਮੈਂਟ ਦੀ ਕੁਮੈਂਟਰੀ ਮਾਸਟਰ ਨਰੇਸ਼ ਕੋਹਲੀ, ਸੁਖੀ ਡੇਰਾ ਸੈਯਦਾਂ, ਪ੍ਰਦੀਪ ਭਾਰਦਵਾਜ ਨੇ ਕੀਤੀ। ਇਸ ਮੌਕੇ ਕਲੱਬ ਮੈਂਬਰ ਚੇਅਰਮੈਨ ਸੁਖਦੇਵ ਸਿੰਘ ਜੱਜ, ਚੇਅਰਪਰਸਨ ਕੁਲਵਿੰਦਰ ਸਿੰਘ ਜੱਜ, ਪ੍ਰਗਟ ਸਿੰਘ ਜੱਜ ਮੀਤ ਪ੍ਰਧਾਨ, ਅੰਗਰੇਜ਼ ਸਿੰਘ ਪ੍ਰਧਾਨ, ਜਤਿੰਦਰ ਸਿੰਘ ਖਾਲਸਾ, ਬਲਕਾਰ ਸਿੰਘ ਕਨਵੀਨਰ, ਰਣਜੀਤ ਸਿੰਘ ਸੈਣੀ, ਜਗਤਾਰ ਸਿੰਘ, ਹਰਪ੍ਰੀਤ ਸਿੰਘ ਸੰਧੂ, ਨਿਰਮਲ ਸਿੰਘ, ਯਸ਼ ਥਿੰਦ, ਰਜੇਸ਼ ਰਾਜੂ, ਜਗਜੀਤ ਸਿੰਘ ਪੰਛੀ, ਚਤਰ ਸਿੰਘ, ਕੁਲਜੀਤ ਸਿੰਘ ਡਡਵਿੰਡੀ, ਦਲਜੀਤ ਸਿੰਘ ਜੈਨਪੁਰ, ਕਰਨਵੀਰ ਚੌਹਾਨ, ਵਿਪੁਲ ਚੌਹਾਨ, ਸੋਨਾ ਸਿੰਘ, ਕਰਨਪੁਰੀ, ਮੁਕੇਸ਼ ਚੌਹਾਨ, ਹਰਜੀਤ ਸਿੰਘ ਯੂਏਈ, ਜਸਜੀਤ ਸਿੰਘ, ਲਵੀ ਵਧਵਾ, ਅਮਨ ਗਿੱਲ ਕੈਨੇਡਾ, ਸੁਰਿੰਦਰ ਸਿੰਘ, ਹਰਮੀਤ ਸਿੰਘ, ਅਮਰਜੀਤ ਸਿੰਘ, ਜਰਨੈਲ ਸਿੰਘ, ਬਲਦੇਵ ਸਿੰਘ ਟੀਟਾ, ਬਾਵਾ ਸਿੰਘ, ਗਗਨਦੀਪ ਸਿੰਘ, ਨਵਪ੍ਰੀਤ ਸਿੰਘ, ਅਜੇ ਅਸਲਾ ਹਾਜ਼ਰ ਸਨ। ਕੈਪਸ਼ਨ : 16ਕੇਪੀਟੀ28 ਕੈਪਸ਼ਨ : 16ਕੇਪੀਟੀ29