ਸੱਜਣ ਸਿੰਘ ਚੀਮਾ ਨੇ ਜਤਿੰਦਰ ਸੇਠੀ ਦੇ ਸਮਰਥਨ ’ਚ ਕੀਤਾ ਪ੍ਰਚਾਰ
ਸੱਜਣ ਸਿੰਘ ਚੀਮਾ ਨੇ ਜਤਿੰਦਰ ਸੇਠੀ ਦੇ ਸਮਰਥਨ ਵਿੱਚ ਘਰ ਘਰ ਕੀਤਾ ਪ੍ਰਚਾਰ
Publish Date: Sat, 23 May 2026 08:34 PM (IST)
Updated Date: Sun, 24 May 2026 04:16 AM (IST)

ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਓ : ਚੀਮਾ ਕੈਪਸ਼ਨ : 23ਕੇਪੀਟੀ27 ਵਾਰਡ ਨੰਬਰ 2 ਦੇ ਉਮੀਦਵਾਰ ਜਤਿੰਦਰ ਸੇਠੀ ਦੇ ਹੱਕ ਵਿੱਚ ਘਰ ਘਰ ਚੋਣ ਪ੍ਰਚਾਰ ਕਰਨ ਮੌਕੇ ਪਾਰਟੀ ਆਗੂ ਤੇ ਵਰਕਰ । ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਾਵਨ ਨਗਰੀ ਸੁਲਤਾਨਪੁਰ ਲੋਧੀ ਦੇ ਵਾਰਡ ਨੰਬਰ 2 ’ਚ ਚੋਣ ਮਾਹੌਲ ਇਸ ਸਮੇਂ ਪੂਰੀ ਤਰ੍ਹਾਂ ਮਘਿਆ ਹੋਇਆ ਹੈ ਅਤੇ ਇਹ ਸੀਟ ਇਸ ਵਕਤ ਸਭ ਤੋਂ ਹੌਟ ਸੀਟ ਮੰਨੀ ਜਾ ਰਹੀ ਹੈ, ਜਿਸ ’ਤੇ ਸ਼ਹਿਰ ਤੇ ਇਲਾਕਾ ਵਾਸੀਆਂ ਦੀਆਂ ਪੂਰੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਆਮ ਆਦਮੀ ਪਾਰਟੀ ਦੇ ਨੌਜਵਾਨ ਉਮੀਦਵਾਰ ਜਤਿੰਦਰ ਸੇਠੀ ਦੇ ਸਮਰਥਨ ’ਚ ਵਾਰਡ ਵਾਸੀਆਂ ’ਚ ਜੋਸ਼ ਵਧਦਾ ਜਾ ਰਿਹਾ ਹੈ ਤੇ ਇਸ ਚੋਣ ਮੁਕਾਬਲੇ ਨੂੰ ਬਹੁਤ ਦਿਲਚਸਪ ਬਣਾ ਦਿੱਤਾ ਹੈ। ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਚੇਅਰਮੈਨ ਸੱਜਣ ਸਿੰਘ ਚੀਮਾ ਦੀ ਅਗਵਾਈ ਹੇਠ ਚਲਾਈ ਗਈ ਘਰ-ਘਰ ਮੁਹਿੰਮ ਨੂੰ ਵਾਰਡ ਨੰਬਰ 2 ਦੇ ਵਸਨੀਕਾਂ ਵੱਲੋਂ ਭਰਵਾਂ ਪਿਆਰ ਅਤੇ ਸਮਰਥਨ ਮਿਲਿਆ ਅਤੇ ਜਿਵੇਂ ਹੀ ਉਮੀਦਵਾਰ ਜਤਿੰਦਰ ਸੇਠੀ ਹਰ ਗਲੀ ਅਤੇ ਮੁਹੱਲੇ ਵਿੱਚ ਪਹੁੰਚੇ, ਲੋਕਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਕਈ ਥਾਵਾਂ ਤੇ, ਸਥਾਨਕ ਨਿਵਾਸੀਆਂ ਨੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਅਤੇ ਆਪਣੇ ਸਮਰਥਨ ਦਾ ਵਾਅਦਾ ਕਰਕੇ ਚੋਣ ਮਾਹੌਲ ਨੂੰ ਹੋਰ ਵੀ ਉਤਸ਼ਾਹਿਤ ਕੀਤਾ।ਚੋਣ ਪ੍ਰਚਾਰ ਦੌਰਾਨ, ਔਰਤਾਂ, ਨੌਜਵਾਨਾਂ ਅਤੇ ਬਜ਼ੁਰਗਾਂ ਵਿੱਚ ਇੱਕ ਸਪੱਸ਼ਟ ਉਤਸ਼ਾਹ ਦੇਖਿਆ ਗਿਆ।ਚੋਣ ਮੁਹਿੰਮ ਦੌਰਾਨ ਬੋਲਦਿਆਂ, ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾਂ ਆਮ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਵਾਰਡ ਨੰਬਰ 2 ਵਿੱਚ ਵੀ ਜਨਤਾ ਤਬਦੀਲੀ ਦੇ ਹੱਕ ਵਿੱਚ ਮਜ਼ਬੂਤੀ ਨਾਲ ਦਿਖਾਈ ਦਿੰਦੀ ਹੈ। ਉਨ੍ਹਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਬੇਦਾਗ ਤੇ ਇਮਾਨਦਾਰ ਨੌਜਵਾਨ ਉਮੀਦਵਾਰ ਜਤਿੰਦਰ ਸੇਠੀ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਬਲਾਕ ਸੰਮਤੀ ਕਮੇਟੀ ਦੇ ਵਾਈਸ ਚੇਅਰਮੈਨ ਲਾਭ ਸਿੰਘ ਨਬੀਪੁਰ, ਬਲਾਕ ਸੰਮਤੀ ਮੈਂਬਰ ਬਾਬਾ ਹੁਸ਼ਿਆਰ ਸਿੰਘ, ਸਰਪੰਚ ਜਸਪਾਲ ਸਿੰਘ, ਸਰਪੰਚ ਗੁਰਦੇਵ ਸਿੰਘ ਮਹੀਜੀਤ ਪੁਰ , ਗੁਰਵਿੰਦਰ ਕੌਰ ਮੁਕਟ ਰਾਮ ਵਾਲਾ, ਸਾਬਕਾ ਕੌਂਸਲਰ ਪਵਨ ਸੇਠੀ, ਹਰਵਿੰਦਰ ਸਿੰਘ ਬੱਬੂ ਪੰਡੋਰੀ, ਕੈਸ਼ੀਅਰ ਸਤਪਾਲ ਮਦਾਨ, ਪ੍ਰਧਾਨ ਸੁਰਿੰਦਰ ਅਰੋੜਾ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਆਕਾਸ਼ਦੀਪ ਸਿੰਘ, ਸੰਨੀ ਰਤੜਾ, ਦਿਲਪ੍ਰੀਤ ਸਿੰਘ ਟੋਡਰਵਾਲ, ਕੁਲਵਿੰਦਰ ਸਿੰਘ ਸੱਧੂਵਾਲ, ਅਮਿਤਾਭ ਸੇਠੀ, ਗੌਰਵ ਸੇਠੀ, ਸੰਜੇ ਸੇਠੀ, ਜੱਗੀ ਜੈਨਪੁਰ, ਅਵਤਾਰ ਸਿੰਘ ਮੰਗੀ ਆਦਿ ਹਾਜ਼ਰ ਸਨ।