ਰਾਮਗੜ੍ਹੀਆ ਇੰਸਟੀਚਿਊਟ ਨੇ ਅਡਾਨੀ ਸੀਮੈਂਟ ਨਾਲ ਕੀਤਾ ਮਹੱਤਵਪੂਰਨ ਸਮਝੌਤਾ
ਰਾਮਗੜ੍ਹੀਆ ਇੰਸਟੀਚਿਊਟ ਨੇ ਅਡਾਨੀ ਸੀਮੈਂਟ ਨਾਲ ਕੀਤਾ ਮਹੱਤਵਪੂਰਨ ਸਮਝੌਤਾ
Publish Date: Sat, 23 May 2026 06:44 PM (IST)
Updated Date: Sun, 24 May 2026 04:10 AM (IST)

ਕੈਪਸ਼ਨ-23ਪੀਐਚਜੀ4 ਰਾਮਗੜ੍ਹੀਆ ਇੰਸਟੀਚਿਊਟ ਨੇ ਅਡਾਨੀ ਸੀਮੈਂਟ ਨਾਲ ਸਮਝੌਤਾ ਦੌਰਾਨ ਅਡਾਨੀ ਸੀਮੈਂਟ ਗਰੁਪ ਮੈਂਬਰਾਂ ਨੂੰ ਸਨਮਾਨਿਤ ਕਰਦੇ ਹੋਏ ਡਾਇਰੈਕਟਰ ਡਾ. ਵਯੋਮਾ ਭੋਗਲ ਢੱਟ ਅਤੇ ਆਰ.ਆਈ.ਈ.ਟੀ. ਦੇ ਪ੍ਰਿੰਸੀਪਲ ਡਾ. ਨਵੀਨ ਢਿੱਲੋਂ ਤੇ ਹੋਰ। * ਸਮਝੌਤੇ ਨਾਲ ਵਿਦਿਰਥੀਆਂ ਨੂੰ ਪ੍ਰੈਕਟੀਕਲ ਤਜਰਬਾ ਮਿਲੇਗਾ ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਰਾਮਗੜ੍ਹੀਆ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਆਰ.ਆਈ.ਈ.ਟੀ.) ਨੇ ਅਡਾਨੀ ਸੀਮੈਂਟ (ਅੰਬੂਜਾ/ਏਸੀਸੀ ਸੀਮੈਂਟ) ਨਾਲ ਇਕ ਮਹੱਤਵਪੂਰਨ ਉਦਯੋਗਿਕ ਸਮਝੌਤਾ ਕੀਤਾ ਹੈ। ਇਸ ਸਮਝੌਤੇ ਤਹਿਤ ਬੀ.ਟੈਕ ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਟ੍ਰੇਨਿੰਗ, ਇੰਟਰਨਸ਼ਿਪ, ਉਦਯੋਗਿਕ ਦੌਰੇ ਅਤੇ ਸਿੱਧੇ ਪਲੇਸਮੈਂਟ ਮੌਕੇ ਉਪਲਬਧ ਹੋਣਗੇ। ਸਮਝੌਤੇ ਨਾਲ ਵਿਦਿਰਥੀਆਂ ਨੂੰ ਪ੍ਰੈਕਟੀਕਲ ਤਜਰਬਾ ਮਿਲੇਗਾ, ਜਿਸਦੇ ਦੌਰਾਨ ਉਹ ਕੰਪਨੀ ਦੇ ਨਿਯਮਾਂ ਅਨੁਸਾਰ ਸਟਾਈਪੈਂਡ ਜਾਂ ਹੋਰ ਵਿੱਤੀ ਸਹਾਇਤਾ ਵੀ ਪ੍ਰਾਪਤ ਕਰ ਸਕਦੇ ਹਨ। ਇਸ ਨਾਲ ਵਿਦਿਆਰਥੀਆਂ ਦੀ ਵਿਦਿਆਤਮਕ ਸਿੱਖਿਆ ਨਾਲ-ਨਾਲ ਆਰਥਿਕ ਸਹਾਇਤਾ ਵੀ ਯਕੀਨੀ ਬਣੇਗੀ। ਇਸ ਮੌਕੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਐਂਡ ਇੰਸਟੀਚਿਊਸ਼ਨਜ਼ ਦੀ ਡਾਇਰੈਕਟਰ ਡਾ. ਵਯੋਮਾ ਭੋਗਲ ਢੱਟ ਤੇ ਆਰ.ਆਈ.ਈ.ਟੀ. ਦੇ ਪ੍ਰਿੰਸੀਪਲ ਡਾ. ਨਵੀਨ ਢਿੱਲੋਂ ਨੇ ਅਡਾਨੀ ਗਰੁੱਪ ਦੇ ਪ੍ਰਤੀਨਿਧੀਆਂ ਦਾ ਸਨਮਾਨ ਕੀਤਾ। ਡਾ. ਰਾਜਵਿੰਦਰ ਸਿੰਘ ਬਾਂਸਲ ਵੀ ਇਸ ਸਮਾਗਮ ਵਿੱਚ ਮੌਜੂਦ ਸਨ। ਡਾ. ਵਯੋਮਾ ਭੋਗਲ ਢੱਟ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਉਦਯੋਗਿਕ ਸਹਿਯੋਗ ਵਿਦਿਆਰਥੀਆਂ ਨੂੰ ਉਦਯੋਗਿਕ ਦੁਨੀਆ ਨਾਲ ਜੋੜਦੇ ਹਨ ਅਤੇ ਉਨ੍ਹਾਂ ਦੇ ਭਵਿੱਖ ਨੂੰ ਮਜ਼ਬੂਤ ਬਣਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਆਰ.ਆਈ.ਈ.ਟੀ. ਹਮੇਸ਼ਾਂ ਗਿਆਨਮਈ ਤੇ ਗੁਣਵੱਤਾ ਭਰੀ ਤਕਨੀਕੀ ਸਿੱਖਿਆ ਦੇਣ ਲਈ ਵਚਨਬੱਧ ਹੈ। ਡਾ. ਨਵੀਨ ਢਿੱਲੋਂ ਨੇ ਜ਼ੋਰ ਦਿੱਤਾ ਕਿ ਸਿਵਲ ਇੰਜੀਨੀਅਰਿੰਗ ਅੱਜ ਬਹੁਤ ਹੀ ਮੰਗ ਵਾਲੀ ਸ਼ਾਖਾ ਹੈ। ਸਮਾਰਟ ਸਿਟੀ ਪ੍ਰੋਜੈਕਟ, ਰੈਲਵੇ, ਹਾਈਵੇ, ਮੈਟਰੋ, ਏਅਰਪੋਰਟ ਤੇ ਵੱਡੇ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਕਾਰਨ ਸਿਵਲ ਇੰਜੀਨੀਅਰਾਂ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਟ੍ਰੇਨਿੰਗ ਅਤੇ ਪਲੇਸਮੈਂਟ ਅਫਸਰ ਓਰ. ਭਾਰਤੀ ਨੇ ਸੁਚਿਤ ਕੀਤਾ ਕਿ ਆਰ.ਆਈ.ਈ.ਟੀ. ਦੇ ਵਿਦਿਆਰਥੀਆਂ ਨੂੰ ਪਿਛਲੇ ਸਮਿਆਂ ਦੌਰਾਨ ਕਈ ਕੌਮੀ ਤੇ ਕੋਮਾਂਤਰੀ ਕੰਪਨੀਆਂ ਵਿੱਚ ਚੰਗੀਆਂ ਨੌਕਰੀਆਂ ਮਿਲ ਚੁਕੀਆਂ ਹਨ, ਜਿਵੇਂ ਪੀਡਬਲਿੳਡੀ,ਪੀਡਬਲਿੳਐਸਐਸਬੀ,ਇਰੀਗੇਸ਼ਨ ਡਿਪਾਰਟਮੈਂਟ,ਐਲ ਐਂਡ ਟੀ,ਹਿੰਦੂਸਤਾਨ ਕੰਸਟਰਕਸ਼ਨ ਕੰਪਨੀ, ਗੈਮਨ ਇੰਡੀਆ,ਰਾਇਟਸ,ੳਮੈਕਸ,ਅੰਸਲ ਪੀਵੀਟੀ ਐਲਟੀਡੀ। ਉਨ੍ਹਾਂ ਨੇ ਕਿਹਾ ਕਿ ਅਡਾਨੀ ਸੀਮੈਂਟ ਨਾਲ ਇਹ ਨਵਾਂ ਸਹਿਯੋਗ ਵਿਦਿਆਰਥੀਆਂ ਲਈ ਹੋਰ ਵੱਡੇ ਰਿਕਾਰਡ ਪਲੇਸਮੈਂਟ ਖੋਲ੍ਹੇਗਾ। ਸੰਸਥਾ ਦੇ ਪ੍ਰਬੰਧਕਾਂ ਨੇ ਕਿਹਾ ਕਿ ਆਰ.ਆਈ.ਈ.ਟੀ. ਵਿਦਿਆਰਥੀਆਂ ਨੂੰ ਅਨੁਭਵੀ ਫੈਕਲਟੀ, ਆਧੁਨਿਕ ਲੈਬ, ਉਦਯੋਗਿਕ ਐਕਸਪੋਜ਼ਰ, ਸਾਫਟ ਸਕਿੱਲ ਟ੍ਰੇਨਿੰਗ ਅਤੇ ਪਲੇਸਮੈਂਟ ਸਹਾਇਤਾ ਮੁਹੱਈਆ ਕਰਵਾਉਂਦਾ ਹੈ। ਕਾਲਜ ਨੇ ਵੀ ਸੂਚਿਤ ਕੀਤਾ ਕਿ ਸੈਸ਼ਨ 2026-27 ਲਈ ਦਾਖਲੇ ਹੁਣ ਸ਼ੁਰੂ ਹੋ ਚੁੱਕੇ ਹਨ।