ਪੰਜਾਬ ਵਾਸੀ ਭਾਜਪਾ ਦੀ ਡਬਲ ਇੰਜਣ ਸਰਕਾਰ ਬਣਾਉਣਾ ਚਾਹੁੰਦੇ ਹਨ : ਖੋਜੇਵਾਲ
ਪੰਜਾਬ ਦੇ ਲੋਕ ਭਾਜਪਾ ਦੀ ਡਬਲ ਇੰਜਣ ਸਰਕਾਰ ਬਣਾਉਣਾ ਚਾਹੁੰਦੇ ਹਨ : ਖੋਜੇਵਾਲ
Publish Date: Sat, 23 May 2026 06:55 PM (IST)
Updated Date: Sun, 24 May 2026 04:10 AM (IST)

* ਭਾਜਪਾ ਜ਼ਿਲ੍ਹਾ ਪ੍ਰਧਾਨ ਖੋਜੇਵਾਲ ਨੇ ਨਗਰ ਨਿਗਮ ਚੋਣਾਂ ’ਚ ਭਾਜਪਾ ਉਮੀਦਵਾਰਾਂ ਦੇ ਚੋਣ ਪ੍ਰਚਾਰ ਨੂੰ ਪਹੁੰਚਾਇਆ ਸਿਖਰ ’ਤੇ ਕੈਪਸ਼ਨ : 23ਕੇਪੀਟੀ11 ਵਾਰਡ ਨੰਬਰ 2, 3 ਅਤੇ 15 ਵਿੱਚ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨ ਮੌਕੇ ਦਿਖਾਈ ਦਿੰਦੇ ਹੋਏ ਭਾਜਪਾ ਦੇ ਜਿਲਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਤੇ ਹੋਰ । ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਨਗਰ ਨਿਗਮ ਚੋਣਾਂ ਲਈ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਭਾਜਪਾ ਉਮੀਦਵਾਰਾਂ ਲਈ ਪ੍ਰਚਾਰ ਤੇਜ਼ ਕਰਦਿਆਂ ਵੱਖ-ਵੱਖ ਵਾਰਡਾਂ ’ਚ ਭਾਜਪਾ ਉਮੀਦਵਾਰਾਂ, ਸਥਾਨਕ ਆਗੂਆਂ ਤੇ ਵਰਕਰਾਂ ਨੂੰ ਕਤਾਰਬੱਧ ਕੀਤਾ ਹੈ, ਗੁੱਸੇ ਤੇ ਨਾਰਾਜ਼ਗੀ ਨੂੰ ਮਾਲਾਵਾਂ ’ਚ ਮਣਕਿਆਂ ਵਾਂਗ ਪ੍ਰੋ ਦਿੱਤਾ ਹੈ, ਜਿਸ ਨਾਲ ਇਕ ਜੇਤੂ ਲਹਿਰ ਪੈਦਾ ਹੋਈ ਹੈ। ਇਨ੍ਹਾਂ ਭਾਜਪਾ ਆਗੂਆਂ ਨੇ ਵਾਰਡ ਨੰਬਰ 2, 3 ਤੇ 15 ’ਚ ਭਾਜਪਾ ਉਮੀਦਵਾਰਾਂ ਲਈ ਜ਼ੋਰਦਾਰ ਪ੍ਰਚਾਰ ਕੀਤਾ। ਇਸ ਮੌਕੇ ਬੋਲਦਿਆਂ ਖੋਜੇਵਾਲ ਨੇ ਕਿਹਾ ਕਿ ਕਪੂਰਥਲਾ ਦੇ ਲੋਕਾਂ ਵਿੱਚ ਭਾਜਪਾ ਪ੍ਰਤੀ ਅਥਾਹ ਪਿਆਰ ਸਪੱਸ਼ਟ ਤੌਰ ਤੇ ਦਰਸਾਉਂਦਾ ਹੈ ਕਿ ਭਾਜਪਾ ਨੇ ਆਪਣੇ ਹਲਕੇ ਦੇ ਲੋਕਾਂ ਦਾ ਵਿਸ਼ਵਾਸ ਜਿੱਤ ਲਿਆ ਹੈ,ਜੋ ਕੌਂਸਲਰਾਂ ਦੀ ਜਿੱਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵੱਲੋਂ ਦੇਸ਼ ਦੇ ਵਿਕਾਸ ਲਈ ਕੀਤੇ ਗਏ ਯਤਨਾਂ ਲਈ ਧੰਨਵਾਦੀ ਹਨ। ਉਹ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹਨ ਅਤੇ ਵਿਸ਼ਵਾਸ ਕਰਦੇ ਹਨ ਕਿ ਸਿਰਫ਼ ਭਾਜਪਾ ਹੀ ਪੰਜਾਬ ਨੂੰ ਆਰਥਿਕ ਤੌਰ ਤੇ ਦੁਬਾਰਾ ਖੁਸ਼ਹਾਲ ਬਣਾ ਸਕਦੀ ਹੈ, ਜਿਸ ਲਈ ਅਗਲੀ ਭਾਜਪਾ ਸਰਕਾਰ ਹੋਵੇਗੀ।ਉਨ੍ਹਾਂਨੇ ਨੇ ਕਿਹਾ ਕਪੂਰਥਲਾ ਤੋਂ ਭਾਜਪਾ ਦਾ ਮੇਅਰ ਹੋਣਾ ਬਹੁਤ ਜਰੂਰੀ ਹੈ, ਤਾਂ ਜੋ ਸ਼ਹਿਰ ਦਾ ਵਿਕਾਸ ਤੇਜੀ ਨਾਲ ਹੋ ਸਕੇ।ਉਨ੍ਹਾਂਨੇ ਕਿਹਾ ਕਿ ਭਾਜਪਾ ਦੇ ਵਲੋਂ ਕਪੂਰਥਲਾ ਸ਼ਹਿਰ ਦੇ ਵਿਕਾਸ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਇਸ ਲਈ ਭਾਜਪਾ ਉਮੀਦਵਾਰਾਂ ਦੇ ਸਮਰਥਨ ਵਿੱਚ ਵੱਡੀਆਂ ਰੈਲੀਆਂ ਅਤੇ ਵਿਸ਼ਾਲ ਰੋਡ ਸ਼ੋਅ ਕੀਤੇ ਜਾ ਰਹੇ ਹਨ,ਜੋ ਉਨ੍ਹਾਂ ਦੀ ਜਿੱਤ ਦਾ ਸੰਕੇਤ ਹਨ।ਖੋਜੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਜਨਤਾ ਦਾ ਵਿਸ਼ਵਾਸ ਪੂਰੀ ਤਰ੍ਹਾਂ ਗੁਆ ਚੁੱਕੀ ਹੈ। ਇਸ ਅਯੋਗ ਸਰਕਾਰ ਅਧੀਨ ਪੰਜਾਬ ਅਰਾਜਕਤਾ ਦਾ ਸ਼ਿਕਾਰ ਹੋ ਗਿਆ ਹੈ। ਹਰ ਰੋਜ਼ ਅਪਰਾਧੀਆਂ ਦੁਆਰਾ ਲੁੱਟ-ਖਸੁੱਟ ਦੀਆਂ ਰਿਪੋਰਟਾਂ ਆ ਰਹੀਆਂ ਹਨ। ਸਾਰੇ ਵਿਕਾਸ ਪ੍ਰੋਜੈਕਟ ਪੂਰੀ ਤਰ੍ਹਾਂ ਠੱਪ ਹੋ ਗਏ ਹਨ। ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਦੇ ਪ੍ਰਚਾਰ ਲਈ ਪੰਜਾਬ ਦੇ ਖਜ਼ਾਨੇ ਨੂੰ ਖਰਚ ਕਰ ਰਹੀ ਹੈ, ਜਦੋਂ ਕਿ ਇਸ ਕੋਲ ਆਮ ਆਦਮੀ ਨੂੰ ਸਹੂਲਤਾਂ ਪ੍ਰਦਾਨ ਕਰਨ ਦੀ ਕੋਈ ਯੋਜਨਾ ਨਹੀਂ ਹੈ। ਪੰਜਾਬ ਦੇ ਲੋਕ ਸੂਬੇ ਦੇ ਵਿਕਾਸ ਲਈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਡਬਲ-ਇੰਜਣ ਸਰਕਾਰ ਬਣਾਉਣ ਲਈ ਉਤਸੁਕ ਹਨ। ਇਸ ਮੌਕੇ ਉਮੇਸ਼ ਸ਼ਾਰਦਾ, ਮਲਕੀਤ ਸਿੰਘ, ਦੀਪਕ ਕਮਲ ਸਿੰਘ, ਚੇਤਨ ਸੂਰੀ, ਸੰਨੀ ਬੈਂਸ, ਬਲਵੰਤ ਸਿੰਘ ਬੂਟਾ, ਗੁਰਜੀਤ ਸਿੰਘ, ਐਡਵੋਕੇਟ ਹੈਰੀ ਸ਼ਰਮਾ, ਵਿਸ਼ਾਲ ਸੋਂਧੀ, ਜਸ਼ਨਪ੍ਰੀਤ, ਪਰਮਜੀਤ ਕੌਰ, ਨਵਨੀਤ ਕੌਰ, ਸਾਹਿਲਪ੍ਰੀਤ, ਮਨਜਿੰਦਰ ਕਾਕਾ, ਸਵਿਤਾ ਰਾਣੀ, ਜਸਵਿੰਦਰ, ਮਨਦੀਪ, ਜਸਬੀਰ, ਪ੍ਰਾਚੀ ਨਈਆ, ਵਰਿੰਦਰਪਾਲ ਸਿੰਘ ਆਦਿ ਹਾਜ਼ਰ ਸਨ।