ਉਮੀਦਵਾਰ ਦਿਲਜੀਤ ਕੌਰ ਨੂੰ ਲੋਕਾਂ ਨੇ ਦਿੱਤਾ ਭਾਰੀ ਸਮਰਥਨ
ਵਾਰਡ ਨੰ: 38 ਦੀ ਉਮੀਦਵਾਰ ਦਿਲਜੀਤ ਕੌਰ ਨੂੰ ਪ੍ਰਚਾਰ ਦੌਰਾਨ ਦਿੱਤਾ ਲੋਕਾਂ ਨੇ ਭਾਰੀ ਸਮਰਥਨ
Publish Date: Sat, 23 May 2026 08:32 PM (IST)
Updated Date: Sun, 24 May 2026 04:14 AM (IST)

ਵਾਰਡ ਵਾਸੀਆਂ ਨੇ ਕਿਹਾ, ਉਹ ਬੀਤੇ ਕਈ ਸਾਲਾਂ ਤੋਂ ਸਨ ਪ੍ਰੇਸ਼ਾਨ; ਨਹੀਂ ਹੋਇਆ ਹੱਲ ਕੈਪਸ਼ਨ : 23ਕੇਪੀਟੀ26 ਆਪਣੇ ਸਮਰਥਕਾਂ ਨਾਲ ਚੋਣ ਪ੍ਰਚਾਰ ਕਰਦੇ ਹੋਏ ਵਾਰਡ ਨੰ: 38 ਦੇ ਉਮੀਦਵਾਰ ਦਿਲਜੀਤ ਕੌਰ ਤੇ ਨਾਲ ਹੋਰ । ਸੁਖਪਾਲ ਸਿੰਘ ਹੁੰਦਲ ਪੰਜਾਬੀ ਜਾਗਰਣ ਕਪੂਰਥਲਾ : ਨਗਰ ਨਿਗਮ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਭੱਖ ਚੁਕਿਆ ਹੈ ਤੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਵੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਵਾਰਡ ਨੰ: 38 ਵਿੱਚ ਵੀ ਵੱਖ ਵੱਖ ਉਮੀਦਵਾਰਾਂ ਵੱਲੋਂ ਘਰ ਘਰ ਜਾ ਕੇ ਲੋਕਾਂ ਨਾਲ ਵੱਡੇ ਵਾਅਦੇ ਕਰਦੇ ਹੋਏ ਵੋਟਾਂ ਮੰਗੀਆਂ ਜਾ ਰਹੀਆਂ ਹਨ। ਵਾਰਡ ਨੰ: 38 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਦਿਲਜੀਤ ਕੌਰ ਪਤਨੀ ਲਖਵਿੰਦਰ ਸਿੰਘ ਬਿੱਟੂ ਵੀ ਲੋਕਾਂ ’ਚ ਵਿਚਰ ਰਹੀ ਹੈ। ਉਨ੍ਹਾਂ ਵੱਲੋਂ ਮੁਹੱਲਾ ਸੰਤਪੁਰਾ, ਦਸਮੇਸ਼ ਕਾਲੌਨੀ, ਨਿਊ ਕਾਲੌਨੀ ਵਿੱਚ ਆਪਣੇ ਸਮਰਥਕਾਂ ਨਾਲ ਪ੍ਰਚਾਰ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ ਭਾਰੀ ਸਮਰਥਣ ਮਿਲਦਾ ਹੋਇਆ ਦਿਖਾਈ ਦੇ ਰਿਹਾ ਹੈ। ਵਾਰਡ ਵਾਸੀਆਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕਰਦੇ ਹੋਏ ਆਪਣੇ ਵਾਰਡ ਦੀਆਂ ਸਮੱਸਿਆਵਾਂ ਉਨ੍ਹਾਂ ਦੇ ਸਾਹਮਣੇ ਰੱਖੀਆਂ। ਚੋਣ ਪ੍ਰਚਾਰ ਦੌਰਾਨ ਦਿਲਜੀਤ ਕੌਰ ਨੇ ਕਿਹਾ ਕਿ ਵਾਰਡ ’ਚ ਬੀਤੇ ਲੰਬੇ ਸਮੇਂ ਤੋਂ ਲੋਕ ਵੱਡੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ ਤੇ ਉਨ੍ਹਾਂ ਦਾ ਅੱਜ ਤੱਕ ਹੱਲ ਨਹੀਂ ਹੋਇਆ। ਟੁੱਟੀਆਂ ਸੜਕਾਂ, ਬੰਦ ਪਏ ਸੀਵਰੇਜ, ਕੂੜੇ ਦੇ ਢੇਰ, ਸਟਰੀਟ ਲਾਈਟਾਂ, ਬਿਜਲੀ ਤੋਂ ਇਲਾਵਾ ਸੀਵਰੇਜ ਦਾ ਗੰਦਾ ਪਾਣੀ ਆਮ ਹੀ ਖੜਾ ਭਿਆਨਕ ਬਿਮਾਰੀਆਂ ਦਾ ਸੱਦਾ ਦਿੰਦਾ ਦਿਖਾਈ ਦਿੰਦਾ ਹੈ ਤੇ ਹੁਣ ਸਮਾਂ ਬਦਲਾਅ ਦਾ ਹੈ । ਉਨ੍ਹਾਂ ਕਿਹਾ ਕਿ ਜੇਕਰ ਵਾਰਡ ਵਾਸੀ ਉਨ੍ਹਾਂ ਨੂੰ ਮੌਕਾ ਦਿੰਦੇ ਹਨ ਤਾਂ ਵਾਰਡ ਦਾ ਵਿਕਾਸ ਜੰਗੀ ਪੱਧਰ ’ਤੇ ਕਰਵਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਰਾਜਨੀਤੀ ਕੇਵਲ ਚੋਣ ਜਿੱਤਣ ਦਾ ਹੀ ਮਕਸਦ ਹੀ ਨਹੀਂ ਹੈ ਬਲਕਿ ਜਨਤਾ ਦੀ ਸੇਵਾ ਕਰਨਾ ਹੈ । ਉਨ੍ਹਾਂ ਕਿਹਾ ਕਿ ਵਾਰਡ ਦੇ ਵਿਕਾਸ ਲਈ ਪਾਰਦਰਸ਼ੀ ਅਤੇ ਜਵਾਬਦੇਹੀ ਲਾਗੂ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਹਰ ਸੁਵਿਧਾ ਮਿਲ ਸਕੇ । ਚੋਣ ਪ੍ਰਚਾਰ ਦੌਰਾਨ ਮਹਿਲਾ ਦੀ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਨਾਲ ਸਨ ਤੇ ਘਰ ਘਰ ਜਾ ਕੇ ਲੋਕਾਂ ਨੂੰ ਦਿਲਜੀਤ ਕੌਰ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕਰ ਰਹੀਆਂ ਹਨ । ਦਿਲਜੀਤ ਕੌਰ ਨੇ ਕਿਹਾ ਕਿ ਵਾਰਡ ਨੰ: 38 ਨੂੰ ਇੱਕ ਆਦਰਸ਼ ਵਾਰਡ ਬਣਾਇਆ ਜਾਵੇਗਾ ਅਤੇ ਸਫਾਈ ਸੀਵਰੇਜ, ਪੀਣ ਵਾਲਾ ਪਾਣੀ, ਸਟਰੀਟ ਲਾਈਟਾਂ, ਸੜਕਾਂ ਵਰਗੀਆਂ ਸੁਵਿਧਾਵਾਂ ਨੂੰ ਪਹਿਲ ਦਿੱਤੀ ਜਾਵੇਗੀ। ਚੋਣ ਪ੍ਰਚਾਰ ਦੌਰਾਨ ਵਾਰਡ ਵਿੱਚ ਦਿਲਜੀਤ ਕੌਰ ਪ੍ਰਤੀ ਭਾਰੀ ਉਤਸ਼ਾਹ ਦਿਖਾਈ ਦਿੱਤਾ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਵਿਕਾਸ ਅਤੇ ਬਦਲਾਅ ਦੇ ਨਾਅਰਿਆਂ ਦੇ ਨਾਲ ਮਾਹੌਲ ਨੂੰ ਪੂਰੀ ਤਰ੍ਹਾਂ ਚੋਣਾਂ ਦੇ ਰੰਗ ਵਿੱਚ ਰੰਗ ਦਿੱਤਾ । ਇਸ ਮੌਕੇ ’ਤੇ ਹਰਮਨ ਕੌਰ, ਲਖਵਿੰਦਰ ਸਿੰਘ, ਬਿੱਟੂ, ਰਿਤੀਕਾ ਵਾਲੀਆ ਤੋਂ ਇਲਾਵਾ ਵੱਡੀ ਗਿਣਤੀ ’ਚ ਵਾਰਡ ਵਾਸੀ ਹਾਜਰ ਸਨ ।