ਲੋਕਪਾਲ ਦੀ ਸਖ਼ਤ ਜਾਂਚ ਨਾਲ ਮਨਰੇਗਾ ਗ਼ਬਨ ਹੋਇਆ ਬੇਨਕਾਬ
ਲੋਕਪਾਲ ਦੀ ਸਖ਼ਤ ਜਾਂਚ ਨਾਲ ਮਨਰੇਗਾ ਗ਼ਬਨ ਬੇਨਕਾਬ, ਮੋਹਤਬਰਾਂ ਨੇ ਕੀਤਾ ਧੰਨਵਾਦ
Publish Date: Tue, 02 Dec 2025 10:21 PM (IST)
Updated Date: Tue, 02 Dec 2025 10:23 PM (IST)

ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਕਪੂਰਥਲਾ ਦੇ ਲੋਕਪਾਲ ਜਸਵਿੰਦਰ ਸਿੰਘ ਸਿੱਧੂ ਨੇ ਮਿਹਨਤ, ਇਮਾਨਦਾਰੀ ਅਤੇ ਨਿਡਰਤਾ ਦੀ ਮਿਸਾਲ ਪੇਸ਼ ਕਰਦਿਆਂ ਮਨਰੇਗਾ ਅਧੀਨ ਕੀਤੇ ਗਏ 57 ਲੱਖ ਰੁਪਏ ਦੇ ਗ਼ਬਨ ਦਾ ਵੱਡਾ ਪਰਦਾਫਾਸ਼ ਕੀਤਾ ਹੈ। ਜਾਣਕਾਰੀ ਮੁਤਾਬਕ, ਸੁਲਤਾਨਪੁਰ ਲੋਧੀ ਹਲਕੇ ਦੇ ਮਨਰੇਗਾ ਵਿਭਾਗ ਦੇ ਏਪੀਓ ਅਤੇ ਗ੍ਰਾਮ ਸੇਵਕ ਵੱਲੋਂ ਵੈਂਡਰ ਨਾਲ ਮਿਲੀਭੁਗਤ ਕਰਕੇ ਫੰਡਾਂ ਵਿਚ ਗਡ਼ਬੜ ਕੀਤੀ ਸੀ। ਲੋਕਪਾਲ ਜਸਵਿੰਦਰ ਸਿੰਘ ਸਿੱਧੂ ਨੇ ਇਸ ਪੂਰੇ ਮਾਮਲੇ ਦੀ ਸਖ਼ਤ ਜਾਂਚ ਕੀਤੀ ਅਤੇ ਸਾਰੇ ਤੱਥਾਂ ਨੂੰ ਸਾਹਮਣੇ ਲਿਆ ਕੇ ਘਪਲੇ ਦੀ ਸੱਚਾਈ ਉਜਾਗਰ ਕਰ ਦਿੱਤੀ। ਇਮਾਨਦਾਰੀ ਨਾਲ ਕੀਤੀ ਗਈ ਇਸ ਕਾਰਵਾਈ ਤੋਂ ਬਾਅਦ ਪਿੰਡਾਂ ਦੇ ਮੋਹਤਬਰਾਂ ਤੇ ਸਮਾਜਿਕ ਵਰਕਰਾਂ ਜਸਬੀਰ ਸਿੰਘ ਸਾਬਕਾ ਸਰਪੰਚ ਡਡਵਿੰਡੀ, ਹਰਜਿੰਦਰ ਸਿੰਘ ਲਾਡੀ ਸਾਬਕਾ ਪ੍ਰਧਾਨ ਸਹਿਕਾਰੀ ਸਭਾ ਡਡਵਿੰਡੀ ਅਤੇ ਮੈਂਬਰ ਪੀਏਸੀ, ਮੁੱਖਤਿਆਰ ਸਿੰਘ ਸੋਢੀ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਰਪੰਚ ਸਰਵਣ ਲਾਲ ਡਡਵਿੰਡੀ, ਮਾਸਟਰ ਤਾਰਾ ਸਿੰਘ ਡਡਵਿੰਡੀ, ਹਰਵਿੰਦਰ ਸਿੰਘ ਸੋਨੂੰ, ਸੁਰਿੰਦਰ ਕੁਮਾਰ, ਸੁਖਵਿੰਦਰ ਸਿੰਘ ਘੀਣਾ, ਜਸਵਿੰਦਰ ਸਿੰਘ ਸੰਧਾ, ਰੇਸ਼ਮ ਸਿੰਘ ਝੰਡ ਆਦਿ ਨੇ ਲੋਕਪਾਲ ਸਿੱਧੂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਜਾਂਚਾਂ ਲੋਕਾਂ ਦਾ ਸਰਕਾਰੀ ਪ੍ਰਣਾਲੀ ‘ਤੇ ਭਰੋਸਾ ਵਧਾਉਂਦੀਆਂ ਹਨ। ਮੋਹਤਬਰਾਂ ਦਾ ਕਹਿਣਾ ਹੈ ਕਿ ਜਸਵਿੰਦਰ ਸਿੰਘ ਸਿੱਧੂ ਨੇ ਇਹ ਸਾਬਤ ਕੀਤਾ ਹੈ ਕਿ ਜੇ ਅਧਿਕਾਰੀ ਇਮਾਨਦਾਰੀ ਨਾਲ ਕੰਮ ਕਰਨ, ਤਾਂ ਭ੍ਰਿਸ਼ਟਾਚਾਰ ਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ ਹੈ। ਸਥਾਨਕ ਨਿਵਾਸੀਆਂ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰੇ ਤਾਂ ਜੋ ਅੱਗੇ ਲਈ ਅਜਿਹੀਆਂ ਗੜਬੜਾਂ ਨਾ ਹੋਣ। ਜਸਵਿੰਦਰ ਸਿੰਘ ਸਿੱਧੂ ਦੀ ਇਹ ਕਾਰਵਾਈ ਮਨਰੇਗਾ ਵਰਗੀਆਂ ਲੋਕ-ਹਿਤੈਸ਼ੀ ਯੋਜਨਾਵਾਂ ਵਿਚ ਪਾਰਦਰਸ਼ਤਾ ਲਿਆਉਣ ਵੱਲ ਇਕ ਮਹੱਤਵਪੂਰਣ ਕਦਮ ਮੰਨੀ ਜਾ ਰਹੀ ਹੈ। ਕੈਪਸ਼ਨ : 2ਕੇਪੀਟੀ1