ਅਕਾਲ ਗਲੈਕਸੀ ਸਕੂਲ ’ਚ ਇਨਵੈਸਟੀਚਰ ਸੈਰਮਨੀ ਕਰਵਾਈ
ਅਕਾਲ ਗਲੈਕਸੀ ਸਕੂਲ ਵਿੱਚ ਇਨਵੈਸਟੀਚਰ ਸੈਰਮਨੀ ਕਰਵਾਈ
Publish Date: Sat, 23 May 2026 07:18 PM (IST)
Updated Date: Sun, 24 May 2026 04:11 AM (IST)

ਕੈਪਸ਼ਨ : 23ਕੇਪੀਟੀ8 ਅਕਾਲ ਗਲੈਕਸੀ ਕਾਨਵੇਂਟ ਸਕੂਲ ਵਿੱਚ ਕਰਵਾਈ ਗਈ ਇਨਵੈਸਟੀਚਰ ਸੈਰਮਨੀ ਮੌਕੇ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਮੋਨਾ ਘਈ । ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪ੍ਰਿੰਸੀਪਲ ਮੈਡਮ ਮੋਨਾ ਘਈ ਦੀ ਅਗਵਾਈ ਵਿੱਚ ਅਕਾਲ ਗਲੈਕਸੀ ਕਾਨਵੈਂਟ ਸਕੂਲ ਦੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਦੀ ਇਨਵੈਸਟੀਚਰ ਸੈਰਮਨੀ ਕਰਵਾਈ ਗਈ। ਜਿਸ ਦੀ ਸ਼ੁਰੂਆਤ ਜੋਤੀ ਲਾਇਟਿੰਗ ਕਰਕੇ ਕੀਤੀ ਗਈ। ਇਸ ਤੋਂ ਬਾਅਦ ਨਵੇਂ ਵਿੱਦਿਅਕ ਸੈਸ਼ਨ 2026-2027 ਲਈ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੂੰ ਵੱਖ ਵੱਖ ਅਹੁਦਿਆਂ ਤੇ ਜਿੰਮੇਵਾਰੀਆਂ ਲਈ ਬੇਜਿਸ ਦਿੱਤੇ ਗਏ ਜ੍ਹਿਨਾਂ ਵਿੱਚ ਹੈੱਡ ਬੁਆਏ ਅਰਮਾਨ ਸਿੰਘ , ਹੈੱਡ ਗਰਲ ਕਨਿਸ਼ਕਾ ਸ਼ਰਮਾ, ਵਾਈਸ ਹੈੱਡ ਬੁਆਏ ਗੁਰਸ਼ਰਨ ਸਿੰਘ, ਵਾਈਸ ਹੈੱਡ ਗਰਲ ਹਰਨੂਰ ਕੌਰ, ਸਪੋਰਟਸ ਕੈਪਟਨ ਬੁਆਏ ਸੁਖਰਾਜ ਸਿੰਘ ਤੇ ਸਪੋਰਟਸ ਕੈਪਟਨ ਗਰਲ ਜਸਰੀਤ ਕੌਰ, ਡਸਿਪਲਨ ਕੈਪਟਨ ਬੁਆਏ ਹਰਮਨਪ੍ਰੀਤ ਸਿੰਘ ਤੇ ਡਸਿਪਲਨ ਕੈਪਟਨ ਗਰਲ ਕੋਮਲਪ੍ਰੀਤ ਕੌਰ, ਸੱਭਿਆਚਾਰਕ ਐਕਟਿਵੀਟੀ ਹੈੱਡ ਸਮਰੀਨ ਕੌਰ ਅਤੇ ਸਾਹਿਲਪ੍ਰੀਤ ਸਿੰਘ ਇਹਨਾਂ ਤੋਂ ਇਲਾਵਾ ਵਿਦਿਆਰਥੀ ਸਭਾ ਦੇ ਹੈੱਡ ਮੰਨਤਪ੍ਰੀਤ ਕੌਰ ਅਤੇ ਜਸਕਰਨ ਸਿੰਘ ਭੁੱਲਰ, ਵੀਨਸ ਹਾਊਸ ਕੈਪਟਨ ਨਵਦੀਪ ਸਿੰਘ , ਵਾਈਸ ਕੈਪਟਨ ਗੁਰਬਾਜ਼ ਸਿੰਘ ,ਅਰਥ ਹਾਊਸ ਦੇ ਕੈਪਟਨ ਹਰਲੀਨ ਕੌਰ , ਵਾਈਸ ਕੈਪਟਨ ਅਮਨਪ੍ਰੀਤ ਕੌਰ , ਮਰਕਰੀ ਹਾਊਸ ਕੈਪਟਨ ਪ੍ਰਿਮਲਦੀਪ ਕੌਰ , ਵਾਈਸ ਕੈਪਟਨ ਗੁਰਲੀਨ ਕੌਰ , ਨੈਪਚੂਨ ਹਾਊਸ ਕੈਪਟਨ ਅਗਮਦੀਪ ਕੌਰ, ਵਾਈਸ ਕੈਪਟਨ ਹਰਮਨਦੀਪ ਕੌਰ ਨੂੰ ਬੈਜਿਸ ਦੇ ਕੇ ਸਨਮਾਨਿਤ ਕੀਤਾ ਗਿਆ।ਬੇਜਿਸ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਸਕੂਲ ਕੈਂਪਸ ਵਿੱਚ ਅਨੁਸ਼ਾਸਨ ਅਧੀਨ ਰਹਿਣ ਅਤੇ ਆਪਣੇ ਵਿਦਿਆਰਥੀ ਸਾਥੀਆਂ ਨੂੰ ਵੀ ਅਨੁਸ਼ਾਸਨ ਵਿੱਚ ਰੱਖਣ ਦਾ ਵਾਅਦਾ ਕੀਤਾ।ਇਸੇ ਦੌਰਾਨ ਕੋਆਰਡੀਨੇਟਰਸ ਮਿਸਟਰ ਅਵਤਾਰ ਸਿੰਘ (10ਵੀਂ ਤੋਂ 12ਵੀਂ ), ਮੈਡਮ ਸ਼ਵੇਤਾ (8ਵੀਂ ਤੇ 9ਵੀਂ ) ਤੇ ਮੈਡਮ ਬਲਜਿੰਦਰ ਕੌਰ (6ਵੀਂ ਤੇ 7ਵੀਂ ), ਅਕੈਡਮਿਕ ਹੈੱਡ ਮੈਡਮ ਸਿਮਰਜੀਤ ਕੌਰ, ਸਟਾਫ ਸੈਕਟਰੀ ਮੈਡਮ ਪ੍ਰੀਤਪਾਲ ਕੌਰ, ਡਿਸਪਲਿਨ ਇੰਚਾਰਜ਼ ਮੈਡਮ ਅਮਨਪ੍ਰੀਤ ਕੌਰ ਤੇ ਅਮਰਦੀਪ ਕੁਮਾਰ, ਪ੍ਰਿੰਸੀਪਲ ਪਰਸਨਲ ਅਸਿਸਟੈਂਟ ਮੈਡਮ ਰੀਨਾ ਹਾਂਡਾ, ਪਬਲਿਕ ਕਾਉਂਸਲਰ ਮੈਡਮ ਰਾਜਵਿੰਦਰ ਕੌਰ, ਐਕਟੀਵੀਟੀ ਕੋਆਰਡੀਨੇਟਰ ਮੈਡਮ ਸ਼ਾਇਨਜੋਤ ਕੌਰ ਤੇ ਮੈਡਮ ਸਲੋਨੀ ਅਰੋੜਾ, ਇਗਜ਼ਾਮੀਨਰ ਇੰਚਾਰਜ ਮੈਡਮ ਸੋਨੀਆ ਟੰਡਨ ਤੇ ਰਾਜਵਿੰਦਰ ਕੌਰ, ਓਲੈਂਪੀਆਡ ਇੰਚਾਰਜ ਮੈਡਮ ਸੋਨੀਆ ਅਰੋੜਾ, ਬਿਲਡਿੰਗ ਮੈਂਟੇਨਸ ਸ. ਜਸਪਾਲ ਸਿੰਘ , ਸੋਸ਼ਲ ਮੀਡੀਆ ਇੰਚਾਰਜ ਮਿਸ. ਜੋਤੀ , ਰਿਲੀਜ਼ਿਅਸ ਐਕਟੀਵੀਟੀ ਇੰਚਾਰਜ ਸ. ਰਮਨਦੀਪ ਸਿੰਘ ਅਤੇ ਵੀਨਸ ਹਾਊਸ ਦੇ ਇੰਚਾਰਜ ਬਲਜਿੰਦਰ ਕੌਰ ਅਰਥ ਹਾਊਸ ਦੇ ਮੈਡਮ ਨਿਮਰਤ ਕੌਰ, ਮਰਕਰੀ ਹਾਊਸ ਦੇ ਮੈਡਮ ਦਵਿੰਦਰਜੀਤ ਕੌਰ , ਨੈਪਚੂਨ ਹਾਊਸ ਦੇ ਇੰਚਾਰਜ ਮੈਡਮ ਰੇਖਾ ਨੂੰ ਬੈਜਿਸ ਦੇ ਕੇ ਸਨਮਾਨਿਤ ਕੀਤਾ ।ਇਹਨਾਂ ਤੋਂ ਇਲਾਵਾ ਵਾਤਾਵਰਨ ਅਤੇ ਸਕੂਲ ਕੈਂਪਸ ਦੀ ਸੰਭਾਲ ਲਈ ਵਿਸ਼ੇਸ਼ ਈਕੋ ਕਲੱਬ ਦਾ ਸੰਗਠਨ ਕੀਤਾ ਗਿਆ ਜਿਸਦੀ ਜਿੰਮੇਵਾਰੀ ਜਸਕਰਨਪ੍ਰੀਤ ਸਿੰਘ ਤੇ ਉਸਦੀ ਕੋਰ ਟੀਮ ਨੂੰ ਸੌਂਪੀ ਗਈ । ਇਸ ਦੌਰਾਨ ਸੁਨੀਲ ਦੱਤ ਕਾਲੀਆ ਦੀ ਅਗਵਾਈ ਵਿੱਚ ਇਨਵੈਸਟੀਚਰ ਸੈਰਮਨੀ ਦੀ ਸ਼ਾਨਦਾਰ ਪਰੇਡ ਕੀਤੀ ਗਈ ਅਤੇ ਸਟੇਜ਼ ਦੀ ਭੂਮਿਕਾ ਸ਼ਾਇਨਾ ਅਤੇ ਨਵਯਾ ਵੱਲੋਂ ਨਿਭਾਈ ਗਈ। ਪ੍ਰਿੰਸੀਪਲ ਮੈਡਮ ਮੋਨਾ ਘਈ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਬੈਜਿਸ ਦੀ ਸਹੀ ਵਰਤੋ ਬਾਰੇ ਦਸਦੇ ਹੋਏ ਕਿਹਾ ਕਿ ਇਹ ਬੈਜਿਸ ਸਾਨੂੰ ਸਾਡੀ ਜਿੰਮੇਵਾਰੀ ਦੀ ਸਹੀ ਵਰਤੋ ਕਰਨ ਅਤੇ ਸਾਨੂੰ ਅਨੁਸ਼ਾਸਨ ਦੀ ਪਾਲਨਾ ਕਰਨ ਦੀ ਪ੍ਰੇਰਨਾ ਦਿੰਦੇ ਹਨ।ਇਸ ਸਮੇਂ ਮੈਨੇਜਿੰਗ ਡਾਇਰੈਕਟਰ ਸਰਦਾਰ ਸੁਖਦੇਵ ਸਿੰਘ ਜੱਜ ਨੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੂੰ ਮਿਲੀ ਜਿੰਮੇਵਾਰੀ ਨੂੰ ਸਖ਼ਤ ਮਿਹਨਤ ਅਤੇ ਲਗਨ ਨਾਲ ਕਰਨ ਤੇ ਆਪਣੇ ਨਾਲ-ਨਾਲ 10 ਹੋਰ ਵਿਦਿਆਰਥੀਆਂ ਨੂੰ ਸੁਧਾਰਨ ਅਤੇ ਸਮਾਜ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਨ ਲਈ ਪ੍ਰੇਰਿਤ ਕੀਤਾ ।ਪ੍ਰਿੰਸੀਪਲ ਮੈਡਮ ਮਧੂ ਸ਼ਰਮਾ (ਜੂਨੀਅਰ ਵਿੰਗ ) ਨੇ ਸਾਰੇ ਬੱਚਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਸਾਰਿਆਂ ਨੂੰ ਆਪਣੇ ਕੰਮ ਖੂਬ ਮਿਹਨਤ ਅਤੇ ਲਗਨ ਨਾਲ ਕਰਨ ਦੀ ਪ੍ਰੇਰਨਾ ਦਿੱਤੀ।ਇਸ ਮੌਕੇ ਵਾਈਸ ਪ੍ਰੈਜ਼ੀਡੈਂਟ ਕੁਲਵਿੰਦਰ ਸਿੰਘ, ਪ੍ਰਿੰਸੀਪਲ ਮੈਡਮ ਮਧੂ ਸ਼ਰਮਾ (ਜੂਨੀਅਰ ਵਿੰਗ), ਪ੍ਰਿੰਸੀਪਲ ਮੈਡਮ ਗਗਨਦੀਪ ਕੌਰ (ਅਕਾਲ ਅਕੈਡਮੀ ਇੰਟਰਨੈਸ਼ਨਲ ), ਅਸਿਸਟੈਂਟ ਮੈਨੇਜਿੰਗ ਡਾਇਰੈਕਟਰ ਸ. ਪ੍ਰਗਟ ਸਿੰਘ ਜੱਜ ਅਤੇ ਮੇਨੇਜ਼ਮੈਂਟ ਮੈਂਬਰ ਮੈਡਮ ਮਨਜੀਤ ਕੌਰ ਜੱਜ ਤੇ ਮੈਡਮ ਨਵਜੋਤ ਕੌਰ ਜੱਜ ਵੀ ਸਮੂਹ ਸਟਾਫ ਅਤੇ ਵਿਦਿਆਰਥੀ ਨਾਲ਼ ਮੌਜੂਦ ਸਨ।