ਆਪ ਨੇ ਐੱਸਸੀ ਵਿੰਗ ਦੇ ਬਲਾਕ ਪ੍ਰਧਾਨ ਕੀਤੇ ਨਿਯੁਕਤ
ਜਿਲ੍ਹਾ ਪਰਿਸ਼ਦ ਦੀ ਚੋਣਾਂ ਨੂੰ ਲੈ ਕੇ ਆਪ ਪਾਰਟੀ ਦੀ ਐਸ.ਵੀ ਵਿੰਗ ਦੀ ਮਹੱਤਵਪੂਰਨ ਮੀਟਿੰਗ, ਬਲਾਕ ਪ੍ਰਧਾਨ ਕੀਤੇ ਨਿਯੁਕਤ
Publish Date: Tue, 02 Dec 2025 07:13 PM (IST)
Updated Date: Tue, 02 Dec 2025 07:14 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹਾ ਪਰਿਸ਼ਦ ਦੀਆਂ ਆਉਣ ਵਾਲੀ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਆਮ ਆਦਮੀ ਪਾਰਟੀ ਦੇ ਐੱਸਸੀ ਵਿੰਗ ਵੱਲੋਂ ਇਕ ਮਹੱਤਵਪੂਰਨ ਮੀਟਿੰਗ ਮੁਹੱਲਾ ਮਲਕਾਨਾ ਵਿਖੇ ਵਿਕਾਸ ਸਿੱਧੀ ਦੇ ਨਿਵਾਸ ਸਥਾਨ ਵਿਖੇ ਆਯੋਜਿਤ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਹਲਕਾ ਕੋਆਰਡੀਨੇਟਰ ਵਿਕਾਸ ਸਿੱਧੀ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਸਾਨੂੰ ਵੱਧ ਤੋਂ ਵੱਧ ਮਜ਼ਬੂਤੀ ਨਾਲ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਇਨ੍ਹਾਂ ਚੋਣਾਂ ਦਾ ਬਹੁਤ ਵੱਡਾ ਯੋਗਦਾਨ ਹੋਵੇਗਾ। ਉਨ੍ਹਾਂ ਪਾਰਟੀ ਦੇ ਸਮੂਹ ਵਰਕਰਾਂ ਨੂੰ ਤਗੜੇ ਹੋ ਕੇ ਪਾਰਟੀ ਦੀ ਜਿੱਤ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਪਾਰਟੀ ਦੇ ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵਿਜੈ ਪੰਡੋਰੀ ਨੇ ਕਿਹਾ ਕਿ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਆਪ ਪਾਰਟੀ ਪੂਰੀ ਤਾਕਤ ਨਾਲ ਮੈਦਾਨ ਵਿਚ ਹੈ ਅਤੇ ਲੋਕਾਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਨਵੇਂ ਨਿਯੁਕਤ ਬਲਾਕ ਪ੍ਰਧਾਨ ਪਾਰਟੀ ਦੇ ਸੁਨੇਹੇ ਨੂੰ ਘਰ-ਘਰ ਤੱਕ ਪਹੁੰਚਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਇਸ ਮੀਟਿੰਗ ਦੌਰਾਨ ਬਲਾਕ ਪ੍ਰਧਾਨ ਲਖਬੀਰ ਸਿੰਘ ਲੰਕੇਸ਼ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਲਈ ਕਪੂਰਥਲਾ ਤੋਂ ਬਲਾਕ ਪ੍ਰਧਾਨ ਨਿਯੁਕਤ ਕੀਤੇ ਗਏ ਹਨ ਤਾਂ ਜੋ ਹਰ ਬਲਾਕ ਵਿਚ ਚੋਣ ਕਾਰਜਾਂ ਨੂੰ ਸੁਚੱਜੇ ਢੰਗ ਨਾਲ ਅੱਗੇ ਵਧਾਇਆ ਜਾ ਸਕੇ। ਨਿਯੁਕਤ ਕੀਤੇ ਗਏ ਬਲਾਕ ਪ੍ਰਧਾਨਾਂ ਨੂੰ ਪਾਰਟੀ ਅਨੁਸ਼ਾਸਨ, ਸੰਗਠਨ ਮਜ਼ਬੂਤੀ ਅਤੇ ਵੋਟਰਾਂ ਨਾਲ ਸੰਪਰਕ ਮਿਆਰ ਨੂੰ ਹੋਰ ਬਿਹਤਰ ਬਣਾਉਣ ਲਈ ਕਈ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਸ ਮੌਕੇ ਪਾਰਟੀ ਨੇ ਚੋਣ ਰਣਨੀਤੀ ਸਬੰਧੀ ਖੂਬ ਚਰਚਾ ਕੀਤੀ ਅਤੇ ਗਰਾਊਂਡ ਪੱਧਰ ਤੇ ਪਾਰਟੀ ਨੂੰ ਮਜ਼ਬੂਤ ਬਣਾਉਨ ’ਤੇ ਜ਼ੋਰ ਦਿੱਤਾ। ਇਸ ਮੌਕੇ ਜਗਰੂਪ ਸਿੰਘ, ਗੁਰਮੇਲ ਸਿੰਘ, ਕਮਲਦੀਪ, ਪਰਮਜੀਤ ਸਿੰਘ, ਮੁੱਲਖਰਾਜ, ਹੇਨਤ, ਮਨਜੀਤ ਕੌਰ, ਵਿਕਾਸ ਮੋਮੀ, ਅਨਮੋਲ ਗਿੱਲ, ਪ੍ਰਿਆ ਸਿੰਘ, ਮਨਦੀਪ, ਗੁਰਭਾਜ ਔਲਖ, ਸੁਖਦੇਵ ਸਿੰਘ, ਲਖਵੀਰ ਗੋਪੀ ਅਤੇ ਹੋਰ ਹਾਜ਼ਰ ਸਨ। ਕੈਪਸ਼ਨ: 2ਕੇਪੀਟੀ4