ਵਾਰਡ ਨੰਬਰ 12 ਤੋਂ ਗੁਰਵਿੰਦਰ ਕੌਰ ਦੇ ਚੋਣ ਪ੍ਰਚਾਰ ’ਚ ਆਈ ਤੇਜੀ
ਵਾਰਡ ਨੰਬਰ 12 ਤੋਂ ਗੁਰਵਿੰਦਰ ਕੌਰ ਦੇ ਚੋਣ ਪ੍ਰਚਾਰ ’ਚ ਆਈ ਤੇਜੀ
Publish Date: Sat, 23 May 2026 08:03 PM (IST)
Updated Date: Sun, 24 May 2026 04:14 AM (IST)

ਸੰਤ ਸੀਚੇਵਾਲ ਵੱਲੋਂ ਹੋਣਹਾਰ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੈਪਸ਼ਨ : 23ਕੇਪੀਟੀ24 ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਰਾਜ ਸਭਾ ਮੈਂਬਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ। ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਖੇ ਅੱਜ ਕੱਲ ਮਿਉਂਸੀਪਲ ਕੌਂਸਲਰ ਚੋਣਾਂ ਨੂੰ ਲੈ ਕੇ ਸਰਗਰਮੀਆਂ ਕਾਫੀ ਤੇਜ਼ ਹੋ ਗਈਆਂ ਹਨ। ਸੁਲਤਾਨਪੁਰ ਲੋਧੀ ਦੇ 13 ਵਾਰਡਾਂ ਵਿੱਚ ਅਲੱਗ ਅਲੱਗ ਚੋਣ ਨਿਸ਼ਾਨ ਤੇ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਆਉਣ ਵਾਲੀ 26 ਮਈ ਨੂੰ ਚੋਣਾਂ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਵਾਰਡ ਨੰਬਰ 12 ਤੋਂ ਸਮਾਜ ਸੇਵੀ ਗਤਕਾ ਕੋਚ ਬੀਬੀ ਗੁਰਵਿੰਦਰ ਕੌਰ ਵੱਲੋਂ ਵੀ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਤੇ ਚੋਣ ਲੜੀ ਜਾ ਰਹੀ ਹੈ। ਉਹਨਾਂ ਵੱਲੋਂ ਵੀ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਚੋਣ ਪ੍ਰਚਾਰ ਵਿੱਚ ਤੇਜੀ ਲਿਆਂਦੀ ਗਈ ਹੈ। ਵਾਰਡ ਨੰਬਰ 12 ਦੇ ਵੋਟਰਾਂ ਵੱਲੋਂ ਬੀਬੀ ਗੁਰਵਿੰਦਰ ਕੌਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਸ ਹੁੰਗਾਰੇ ਨੂੰ ਹੋਰ ਵੀ ਬਲ ਉਸ ਵਕਤ ਮਿਲਿਆ ਜਦੋਂ ਰਾਜ ਸਭਾ ਮੈਂਬਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵੱਲੋਂ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਸਮੂਹ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਚੰਗੇ ਅਤੇ ਇਮਾਨਦਾਰ, ਬੇਦਾਗ ਨੌਜਵਾਨ ਉਮੀਦਵਾਰਾਂ ਨੂੰ ਜਿਤਾ ਕੇ ਪਾਵਨ ਨਗਰੀ ਸੁਲਤਾਨਪੁਰ ਲੋਧੀ ਦੇ ਵਿਕਾਸ ਨੂੰ ਲੀਹਾਂ ਤੇ ਲਿਆਂਦਾ ਜਾਵੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਉਮੀਦਵਾਰ ਗੁਰਵਿੰਦਰ ਕੌਰ ਨੇ ਇਸ ਮੌਕੇ ਵਾਰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਝਾੜੂ ਦੇ ਚੋਣ ਨਿਸ਼ਾਨ ਤੇ ਮੋਹਰ ਲਗਾ ਕੇ ਵਾਰਡ ਵਾਸੀਆਂ ਦੀ ਸੇਵਾ ਕਰਨ ਦਾ ਮੌਕਾ ਦੇਣ। ਉਹਨਾਂ ਕਿਹਾ ਕਿ ਉਹਨਾਂ ਦੀ ਪ੍ਰਾਰਥਮਿਕਤਾ ਵਾਰਡ ਦੀਆਂ ਸਾਰੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਨਾ ਹੋਵੇਗੀ। ਇਸ ਮੌਕੇ ਉਹਨਾਂ ਨਾਲ ਵਾਰਡ ਨੰਬਰ 12 ਦੇ ਸਮੂਹ ਨਗਰ ਨਿਵਾਸੀਆਂ ਤੋਂ ਇਲਾਵਾ ਸੀਨੀਅਰ ਆਪ ਆਗੂ ਨਰਿੰਦਰ ਸਿੰਘ ਖਿੰਡਾ , ਸ਼ਹਿਰੀ ਪ੍ਰਧਾਨ ਰਾਜੀਵ ਧੀਰ, ਵਿੱਕੀ ਚੌਹਾਨ, ਉਮੀਦਵਾਰ ਸੁਰਿੰਦਰ ਕੌਰ, ਉਮੀਦਵਾਰ ਪ੍ਰਵੀਨ ਕੁਮਾਰੀ , ਕੁਲਵਿੰਦਰ ਸਿੰਘ ਸੱਧੂਵਾਲ, ਲਵਪ੍ਰੀਤ ਸਿੰਘ ਪੀਏ, ਗੁਰਵਿੰਦਰ ਕੌਰ ਮੁਕਟ ਰਾਮ ਵਾਲਾ, ਮਲਕੀਤ ਕੌਰ ਝੀਤਾ, ਤਜਿੰਦਰ ਸਿੰਘ ਤੇਜੀ, ਹਰਮੀਤ ਸਿੰਘ, ਹਰਦੀਪ ਸਿੰਘ ਭੁੱਲਰ, ਗੁਰਦੀਪ ਸਿੰਘ ਮੰਗਾ, ਨਵਜੋਤ, ਹਰਬੰਸ ਸਿੰਘ ਸੰਗਰ, ਪ੍ਰਿੰਸੀਪਲ ਮੋਹਣ ਸਿੰਘ, ਜਸਬੀਰ ਸਿੰਘ ਜੋਸਨ, ਸੰਨੀ ਬੈਂਸ, ਯੂਵੀ, ਬਬਨਾ, ਦਰਸ਼ਨ ਸਿੰਘ, ਬਿੱਟੂ, ਚੁੰਨੀ ਲਾਲ, ਗਗਨਦੀਪ ਸਿੰਘ, ਸੂਰਜ, ਪ੍ਰਿੰਸ, ਜਸ਼ਨਦੀਪ ਸਿੰਘ, ਲਵਲੀ, ਜਗਜੀਤ ਸਿੰਘ, ਲਖਵਿੰਦਰ ਸਿੰਘ, ਦਵਿੰਦਰ ਕੌਰ, ਦੇਵਿਕਾ, ਦੌਲੇ-ਮੋਲੇ, ਸਿਮਰਨਜੀਤ ਕੌਰ, ਸੁਰਿੰਦਰ ਕੌਰ, ਇੰਦਰਜੀਤ ਕੌਰ, ਸੀਮਾ ਰਾਣੀ ਆਦਿ ਹਾਜ਼ਰ ਸਨ।