ਗਊ ਨੂੰ ਰਾਸ਼ਟਰੀ ਪਸ਼ੂ ਐਲਾਨਣ ਦੀ ਮੰਗ ਸ਼ਲਾਘਾਯੋਗ : ਰਮਨ ਸ਼ਰਮਾ
ਗਾਂ ਨੂੰ ਰਾਸ਼ਟਰੀ ਪਸ਼ੂ ਐਲਾਨਣ ਦੀ ਮੰਗ ਸ਼ਲਾਘਾਯੋਗ ਹੈ : ਸਮਾਜ ਸੇਵਕ ਰਮਨ ਸ਼ਰਮਾ
Publish Date: Sat, 23 May 2026 06:26 PM (IST)
Updated Date: Sun, 24 May 2026 04:08 AM (IST)
ਕੈਪਸ਼ਨ-23ਪੀਐਚਜੀ1 ਸਮਾਜ ਸੇਵਕ ਰਮਨ ਸ਼ਰਮਾ।
* ਸਰਕਾਰ ਨੂੰ ਗਊ ਹੱਤਿਆ 'ਤੇ ਪਾਬੰਦੀ ਲਗਾਉਣ ਦੀ ਵੀ ਅਪੀਲ ਕੀਤੀ
ਵਿਜੇ ਸੋਨੀ, ਪੰਜਾਬੀ ਜਾਗਰਣ
ਫਗਵਾੜਾ : ਸਮਾਜ ਸੇਵਕ ਰਮਨ ਸ਼ਰਮਾ ਨੇ ਰਾਸ਼ਟਰੀ ਘੱਟ ਗਿਣਤੀ ਰਿਜ਼ਰਵੇਸ਼ਨ ਫਰੰਟ, ਪੰਜਾਬ ਇਕਾਈ ਵੱਲੋਂ ਕੱਲ੍ਹ ਫਗਵਾੜਾ ’ਚ ਕੀਤੀ ਗਈ ਮੰਗ ਦਾ ਸਵਾਗਤ ਕੀਤਾ, ਜਿਸ ’ਚ ਗਊ ਨੂੰ ‘ਰਾਸ਼ਟਰੀ ਪਸ਼ੂ’ ਐਲਾਨਣ ’ਤੇ ਪੂਰੇ ਭਾਰਤ ’ਚ ਗਊ ਬਲੀ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ। ਇਕ ਪ੍ਰੈੱਸ ਬਿਆਨ ’ਚ ਸਮਾਜ ਸੇਵਕ ਰਮਨ ਸ਼ਰਮਾ ਨੇ ਰਾਸ਼ਟਰੀ ਘੱਟ ਗਿਣਤੀ ਰਿਜ਼ਰਵੇਸ਼ਨ ਫਰੰਟ, ਪੰਜਾਬ ਇਕਾਈ ਦੇ ਸੂਬਾ ਪ੍ਰਧਾਨ ਸਰਵਰ ਗੁਲਾਮ ਸੱਬਾ ਤੇ ਉਨ੍ਹਾਂ ਸਾਰੇ ਮੁਸਲਿਮ ਭਰਾਵਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਸਥਾਨਕ ਐੱਸਡੀਐੱਮ ਰਣਦੀਪ ਸਿੰਘ ਹੀਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਂਅ ਇਕ ਮੰਗ ਪੱਤਰ ਸੌਂਪਿਆ। ਉਨ੍ਹਾਂ ਕਿਹਾ ਕਿ ਇਹ ਮੰਗ ਦੇਸ਼, ਸਮਾਜਿਕ ਸਦਭਾਵਨਾ, ਰਾਸ਼ਟਰੀ ਏਕਤਾ ਤੇ ਮਨੁੱਖਤਾ ਦੇ ਹਿੱਤ ’ਚ ਹੈ, ਕਿਉਂਕਿ ਗਊ ਭਾਰਤ ਦੇ ਲੱਖਾਂ ਲੋਕਾਂ ਦੀ ਆਸਥਾ, ਸੱਭਿਆਚਾਰ ਤੇ ਧਾਰਮਿਕ ਭਾਵਨਾਵਾਂ ਨਾਲ ਡੂੰਘਾਈ ਨਾਲ ਜੁੜੀ ਹੋਈ ਹੈ। ਸਮਾਜ ਸੇਵਕ ਰਮਨ ਸ਼ਰਮਾ ਨੇ ਸਰਕਾਰ ਨੂੰ ਇਸ ਦਿਸ਼ਾ ਵਿੱਚ ਤੁਰੰਤ ਕਦਮ ਚੁੱਕਣ ਅਤੇ ਗਊ ਹੱਤਿਆ 'ਤੇ ਪਾਬੰਦੀ ਲਗਾਉਣ ਦੀ ਵੀ ਅਪੀਲ ਕੀਤੀ। ਉਨ੍ਹਾਂ ਨੇ ਰਾਸ਼ਟਰੀ ਘੱਟ ਗਿਣਤੀ ਰਿਜ਼ਰਵੇਸ਼ਨ ਫਰੰਟ ਦੇ ਰਾਸ਼ਟਰੀ ਪ੍ਰਧਾਨ ਅਤੇ ਇਸਲਾਮਿਕ ਵਿਦਵਾਨ ਹਾਜੀ ਮੁਹੰਮਦ ਪਰਵੇਜ਼ ਸਿੱਦੀਕੀ ਵੱਲੋਂ 16 ਮਈ, 2026 ਨੂੰ ਸਾਰੇ ਭਾਰਤੀ ਰਾਜਾਂ ਦੇ ਮੁੱਖ ਮੰਤਰੀਆਂ ਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਭੇਜੇ ਗਏ ਪੱਤਰ ਦੀ ਵੀ ਸ਼ਲਾਘਾ ਕੀਤੀ, ਜਿਸ ’ਚ ਮੰਗ ਕੀਤੀ ਗਈ ਸੀ ਕਿ ਗਊ ਨੂੰ "ਰਾਸ਼ਟਰੀ ਪਸ਼ੂ" ਐਲਾਨ ਕੀਤਾ ਜਾਵੇ ਅਤੇ ਪੂਰੇ ਭਾਰਤ ’ਚ ਗਊ ਬਲੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇ। ਸਮਾਜ ਸੇਵਕ ਰਮਨ ਸ਼ਰਮਾ ਨੇ ਵੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਅਪੀਲ ਕੀਤੀ ਕਿ ਉਹ ਹਿੰਦੂਆਂ ਅਤੇ ਮੁਸਲਮਾਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਗਾਂ ਨੂੰ ਭਾਰਤ ਦਾ "ਰਾਸ਼ਟਰੀ ਪਸ਼ੂ" ਘੋਸ਼ਿਤ ਕਰਨ। ਪੂਰੇ ਭਾਰਤ ਵਿੱਚ ਗਊ ਬਲੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਗਊ ਤਸਕਰੀ ਅਤੇ ਗੈਰ-ਕਾਨੂੰਨੀ ਕਤਲੇਆਮ ਨੂੰ ਰੋਕਣ ਲਈ ਇੱਕ ਸਖ਼ਤ ਅਤੇ ਇਕਸਾਰ ਰਾਸ਼ਟਰੀ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ। ਗਊ ਦੇ ਨਾਮ 'ਤੇ ਮੌਬ ਲਿਚਿੰਗ, ਸਮਾਜਿਕ ਹਿੰਸਾ ਤੇ ਨੌਜਵਾਨਾਂ ਨੂੰ ਪਰੇਸ਼ਾਨ ਕਰਨ ਤੋਂ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣੇ ਚਾਹੀਦੇ ਹਨ। ਦੇਸ਼ ਵਿੱਚ ਸਮਾਜਿਕ ਸਦਭਾਵਨਾ, ਭਾਈਚਾਰਾ ਤੇ ਸ਼ਾਂਤੀ ਬਣਾਈ ਰੱਖਣ ਲਈ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਹਨ।