ਡੀਏਵੀ ਕਾਲਜ ਫਗਵਾੜਾ ’ਚ ਮਨਾਇਆ ਸੁਤੰਤਰਤਾ ਦਿਵਸ
ਡੀ.ਏ.ਵੀ. ਕਾਲਜ ਫਗਵਾੜਾ ਵਿਖੇ ਸੁਤੰਤਰਤਾ ਦਿਵਸ ਮਨਾਇਆ ਗਿਆ
Publish Date: Wed, 14 Aug 2024 07:11 PM (IST)
Updated Date: Thu, 15 Aug 2024 04:10 AM (IST)
ਡੀਏਵੀ ਕਾਲਜ ਫਗਵਾੜਾ ’ਚ ਮਨਾਇਆ ਸੁਤੰਤਰਤਾ ਦਿਵਸ
ਕੈਪਸ਼ਨ- 14ਪੀਐਚਜੀ7 ਸੈਮੀਨਰ ਦੌਰਾਨ ਵਿਿਦਆਰਥੀ ਅਤੇ ਪ੍ਰਿੰਸੀਪਲ ਡਾ: ਕਿਰਨਜੀਤ ਰੰਧਾਵਾ ਨਾਲ ਸਮੂਹ ਸਟਾਫ। ਵਿਜੇ ਸੋਨੀ ਪੰਜਾਬੀ ਜਾਗਰਣ,ਫਗਵਾੜਾ ਮੋਹਨ ਲਾਲ ਉੱਪਲ ਡੀ.ਏ.ਵੀ. ਕਾਲਜ ਫਗਵਾੜਾ ਵਿਖੇ ਪ੍ਰਿੰਸੀਪਲ ਡਾ: ਕਿਰਨਜੀਤ ਰੰਧਾਵਾ ਦੀ ਯੋਗ ਅਗਵਾਈ ਹੇਠ ਪੰਜਾਬੀ ਅਤੇ ਇਤਿਹਾਸ ਵਿਭਾਗ ਦੇ ਸਾਂਝੇ ਉਪਰਾਲੇ ਤਹਿਤ ਸੁਤੰਤਰਤਾ ਦਿਵਸ ਮੌਕੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਕਾਲਜ ਵਿਖੇ ਇਸ ਦਿਵਸ ਨੂੰ ਮਨਾਉਣ ਦਾ ਮੁੱਖ ਮਕਸਦ ਮਹਾਨ ਦੇਸ਼ ਭਗਤਾਂ ਦਾ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਅਤੇ ਉਨ੍ਹਾਂ ਦੇ ਦੱਸੇ ਮਾਰਗ ਤੇ ਚੱਲਦਿਆਂ ਦੇਸ਼ ਦੇ ਸਰਵਪੱਖੀ ਵਿਕਾਸ ਵਿੱਚ ਵਿਦਿਆਰਥੀਆਂ ਨੂੰ ਆਪਣੀ ਬਣਦੀ ਭੂਮਿਕਾ ਨਿਭਾਉਣ ਦਾ ਸੰਦੇਸ਼ ਦੇਣਾ ਸੀ । ਇਸ ਦੌਰਾਨ ਕਾਲਜ ਵਿਦਿਆਰਥੀਆਂ ਨੇ ਸੈਮੀਨਾਰ ਵਿੱਚ ਉਤਸ਼ਾਹ ਪੂਰਵਕ ਹਿੱਸਾ ਲੈਂਦਿਆਂ ਕਵਿਤਾ, ਭਾਸ਼ਣ, ਸਲੋਗਨ ਤੋਂ ਇਲਾਵਾ ਦੇਸ਼ ਭਗਤੀ ਦੇ ਗੀਤਾਂ ਰਾਹੀਂ ਦੇਸ਼ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਪੇਸ਼ ਕੀਤਾ। ਇਸ ਦੌਰਾਨ ਪ੍ਰਿੰਸੀਪਲ ਡਾ: ਰੰਧਾਵਾ ਨੇ ਸਮੂਹ ਸਟਾਫ ਅਤੇ ਵਿਿਦਆਰਥੀਆਂ ਦੇ ਰੂ-ਬਰੂ ਹੁੰਦਿਆਂ ਦੱਸਿਆ ਕਿ ਭਾਰਤੀ ਇਤਿਹਾਸ ਵਿੱਚ ਸੁਤੰਤਰਤਾ ਦਿਵਸ ਉਹ ਦਿਨ ਹੈ ਜਿਸ ਦਿਨ ਭਾਰਤ ਦੇ ਮਹਾਨ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਸਦਕਾ ਗੁਲਾਮੀ ਦੀਆਂ ਜੰਜ਼ੀਰਾਂ ਤੋੜ ਕੇ ਭਾਰਤ ਇੱਕ ਸੁਤੰਤਰਤਾ ਰਾਸ਼ਟਰ ਵਜੋਂ ਸਥਾਪਿਤ ਹੋਇਆ। ਉਨ੍ਹਾਂ ਦੱਸਿਆ ਕਿ ਇਹ ਦਿਵਸ ਮਹਾਨ ਅਜ਼ਾਦੀ ਘੁਲਾਟੀਆ ਦੀਆਂ ਕੁਰਬਾਨੀਆਂ ਦੀ ਯਾਦ ਦਵਾਉਂਦਾ ਹੈ ਜਿਨ੍ਹਾਂ ਨੇ ਅਨੇਕਾਂ ਔਕੜਾਂ ਦਾ ਸਾਹਮਣਾ ਕਰਦਿਆਂ ਸਾਨੂੰ ਇਕ ਅਜ਼ਾਦ ਰਾਸ਼ਟਰ ਦੇ ਨਾਗਰਿਕ ਹੋਣ ਦਾ ਮਾਣ ਬਖਸ਼ਿਆ। ਅੰਤ ਵਿੱਚ ਉਨ੍ਹਾਂ ਵਿਸ਼ਵ ਪੱਧਰ ਤੇ 2024 ਦੀਆਂ ਉਲੰਪਿਕ ਖੇਡਾਂ ਵਿੱਚ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੇ ਭਾਰਤੀ ਖਿਡਾਰੀਆਂ ਤੇ ਮਾਣ ਮਹਿਸੂਸ ਕਰਦਿਆਂ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਤੇ ਭਾਰਤ ਦਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਮੌਜੂਦ ਰਿਹਾ।