ਕ੍ਰਿਕਟਰ ਹਰਭਜਨ ਸਿੰਘ ਵੱਲੋਂ ਲਾਏ ਦੋਸ਼ਾਂ ਦਾ ਜਨਤਾ ਨੂੰ ਜਵਾਬ ਦੇਣ ਸੀਐੱਮ ਮਾਨ : ਖੁਰਾਣਾ/ ਭੁੰਗਰਨੀ/ ਕਿੰਦਾ
ਕ੍ਰਿਕਟਰ ਹਰਭਜਨ ਸਿੰਘ ਦੇ ਦੋਸ਼ਾਂ ਦਾ ਜਨਤਾ ਨੂੰ ਜਵਾਬ ਦੇਣ ਸੀ.ਐਮ. ਭਗਵੰਤ ਮਾਨ - ਖੁਰਾਣਾ/ ਭੁੰਗਰਨੀ/ ਕਿੰਦਾ
Publish Date: Sat, 23 May 2026 08:06 PM (IST)
Updated Date: Sun, 24 May 2026 04:14 AM (IST)

ਕੈਪਸ਼ਨ-23ਪੀਐਚਜੀ3 ਫਗਵਾੜਾ ਦੇ ਸੁਖਚੈਨ ਨਗਰ ਵਿਖੇ ਆਯੋਜਿਤ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਹਲਕਾ ਇੰਚਾਰਜ ਸ. ਰਣਜੀਤ ਸਿੰਘ ਖੁਰਾਣਾ ਦੇ ਨਾਲ ਅਵਤਾਰ ਸਿੰਘ ਭੁੰਗਰਨੀ, ਕੁਲਵਿੰਦਰ ਸਿੰਘ ਕਿੰਦਾ, ਹਰਵਿੰਦਰ ਸਿੰਘ ਵਾਲੀਆਂ, ਨਿਰਮਲ ਸਿੰਘ , ਜਰਨੈਲ ਸਿੰਘ , ਬਹਾਦਰ ਸਿੰਘ ਸੰਗਤਪੁਰ, ਜਸਵਿੰਦਰ ਸੰਘ ਭਗਤਪੁਰਾ ਅਤੇ ਹੋਰ। ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਪੰਜਾਬ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਮੁਤਾਬਕ ਬੂਥ ਪੱਧਰ ‘ਤੇ ਕਮੇਟੀਆਂ ਦਾ ਗਠਨ ਕਰਨ ਸਬੰਧੀ ਵਿਚਾਰ-ਵਟਾਂਦਰੇ ਸਬੰਧੀ ਮੀਟਿੰਗਾਂ ਦੀ ਲੜੀ ਤਹਿਤ ਵਿਧਾਨ ਸਭਾ ਹਲਕਾ ਫਗਵਾੜਾ (ਸ਼ਹਿਰੀ) ਇੰਚਾਰਜ ਰਣਜੀਤ ਸਿੰਘ ਖੁਰਾਣਾ (ਕੋਰ ਕਮੇਟੀ ਮੈਂਬਰ, ਇੰਡਸਟਰੀ ਤੇ ਵਪਾਰ ਵਿੰਗ, ਪੰਜਾਬ) ਦੀ ਅਗਵਾਈ ਹੇਠ ਸ਼ਹਿਰ ਦੇ ਸਰਕਲ ਸੁਖਚੈਨ ਨਗਰ, ਜ਼ੋਨ 3 ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਕਿੰਦਾ ਸਾਬਕਾ ਕੋਂਸਲਰ ਅਤੇ ਅਵਤਾਰ ਸੰਘ ਭੁੰਗਰਨੀ ਦੇ ਯਤਨਾਂ ਸਦਕਾ ਆਯੋਜਿਤ ਇਸ ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਸ. ਖੁਰਾਣਾ ਨੇ ਦੱਸਿਆ ਕਿ ਇਸ ਮੀਟਿੰਗ ‘ਚ ਜੋਨ ਪ੍ਰਧਾਨ ਕੁਲਵਿੰਦਰ ਸਿੰਘ ਕਿੰਦਾ , ਸੀਨੀਅਰ ਅਕਾਲੀ ਆਗੂ ਸ. ਅਵਤਾਰ ਸਿੰਘ ਭੁੰਗਰਨੀ ਅਤੇ ਜਰਨੈਲ ਸਿੰਘ ਵਾਰਡ ਪ੍ਰਧਾਨ ਸਮੇਤ ਹੋਰਨਾਂ ਪਾਰਟੀ ਵਰਕਰਾਂ ਦੇ ਨਾਲ ਬੂਥਾਂ ਦੀਆਂ ਕਮੇਟੀਆਂ ਦੇ ਗਠਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਉਹਨਾਂ ਦੱਸਿਆ ਕਿ ਜੋਨ 3 ਅਧੀਨ ਆਉਂਦੇ ਵਾਰਡਾਂ ਵਿੱਚ ਬੂਥ ਕਮੇਟੀਆਂ ਦਾ ਐਲਾਨ ਵੀ ਜਲਦ ਕੀਤਾ ਜਾਵੇਗਾ। ਬੂਥ ਕਮੇਟੀਆਂ ਦਾ ਗਠਨ ਕਰਕੇ ਲਿਸਟਾਂ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਸਪੁਰਦ ਕੀਤੀਆਂ ਜਾਣਗੀਆਂ। ਉਹਨਾਂ ਨੇ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ 2027 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਦੇ ਮੱਦੇਨਜਰ ਪਾਰਟੀ ਨੂੰ ਬੂਥ ਪੱਧਰ ਤੇ ਮਜਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਦੌਰਾਨ ਉਹਨਾਂ ਨੇ ਰਾਜਸਭਾ ਮੈਂਬਰ ਅਤੇ ਕ੍ਰਿਕੇਟਰ ਹਰਭਜਨ ਸਿੰਘ ਵੱਲੋਂ ਆਮ ਆਦਮੀ ਪਾਰਟੀ ਉੱਪਰ ਰਾਜਸਭਾ ਸੀਟਾਂ ਅਤੇ ਮੰਤਰੀਆਂ ਦੇ ਅਹੁਦੇ ਵੇਚਣ ਸਬੰਧੀ ਲਗਾਏ ਦੋਸ਼ਾਂ ਦਾ ਜਿਕਰ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਤੇ ਸ਼ਰਮਨਾਕ ਦੋਸ਼ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਲੋਕਾਂ ਨਾਲ ਕੀਤੇ ਇਸ ਵਿਸ਼ਵਾਸਘਾਤ ਦਾ ਜਵਾਬ ਦੇਣਾ ਚਾਹੀਦਾ ਹੈ। ਇਸ ਦੌਰਾਨ ਪਾਰਟੀ ਵਰਕਰਾਂ ਵਲੋਂ ਸ. ਰਣਜੀਤ ਸਿੰਘ ਖੁਰਾਣਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸ. ਅਵਤਾਰ ਸਿੰਘ ਭੁੰਗਰਨੀ, ਸ. ਹਰਵਿੰਦਰ ਸਿੰਘ ਵਾਲੀਆਂ, ਬਹਾਦਰ ਸਿੰਘ ਸੰਗਤਪੁਰ, ਨਿਰਮਲ ਸਿੰਘ ਸਕੱਤਰ, ਅਵਤਾਰ ਸਿੰਘ ਮੰਗੀ, ਜਸਵਿੰਦਰ ਸਿੰਘ ਸਾਬਾ, ਗੁਰਪਾਲ ਸਿੰਘ ਬਸੂਟਾ, ਬਹਾਦਰ ਸਿੰਘ ਸੈਣੀ, ਜਸਵਿੰਦਰ ਸਿੰਘ ਭਗਤਪੁਰਾ, ਜਸਵਿੰਦਰ ਸਿੰਘ ਬਸਰਾ, ਰਣਜੀਤ ਸਿੰਘ ਸੰਦਲ, ਮੋਹਨ ਸਿੰਘ ਯੂ.ਐਸ.ਏ., ਗੁਰਪ੍ਰਸਾਦ ਬੱਗਾ, ਸੁਖਦੀਪ ਸਿੰਘ ਵਾਲੀਆਂ, ਦਲਜੀਤ ਸਿੰਘ ਸ਼ਰਮਾ, ਕੁਲਵੰਤ ਸਿੰਘ ਗੁਰਨਾਨਕ ਨਗਰ, ਜਤਿੰਦਰ ਪਾਲ ਸਿੰਘ, ਅਮਨ ਹਾਜੀਪੁਰ, ਸੁਰਿੰਦਰਪਾਲ ਸਿੰਘ ਰਾਵਲਪਿੰਡੀ, ਸੰਜੀਵ ਬੰਗੜ ਵਾਰਡ ਪ੍ਰਧਾਨ ਐਸ.ਸੀ. ਵਿੰਗ, ਜਗਜੀਤ ਸਿੰਘ, ਪਵਨ ਕੁਮਾਰ ਸੈਣੀ ਸੁਖਚੈਨ ਨਗਰ, ਹਰਭਜਨ ਸਿੰਘ ਕਲੇਰ, ਆਦਿ ਹਾਜਰ ਸਨ।