ਫਗਵਾੜਾ ’ਚ ਡਾ. ਚੱਬੇਵਾਲ-ਦਲਜੀਤ ਰਾਜੂ ਦੀ ਜੋੜੀ ਬਣੀ ਚਰਚਾ ਦਾ ਕੇਂਦਰ
ਫਗਵਾੜਾ ਹਲਕੇ ਵਿੱਚ ਚੱਬੇਵਾਲ–ਦਲਜੀਤ ਰਾਜੂ ਦੀ ਜੋੜੀ ਬਣੀ ਚਰਚਾ ਦਾ ਕੇਂਦਰ
Publish Date: Sat, 23 May 2026 06:52 PM (IST)
Updated Date: Sun, 24 May 2026 04:10 AM (IST)

ਕੈਪਸ਼ਨ-23ਪੀਐਚਜੀ9 ਓਮ ਪ੍ਰਕਾਸ ਵਜੀਦੋਵਾਲ। ਕੈਪਸ਼ਨ-23ਪੀਐਚਜੀ10 ਸਤਨਾਮ ਸਿੰਘ। ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਆਮ ਆਦਮੀ ਪਾਰਟੀ ਹਾਈ ਕਮਾਂਡ ਵੱਲੋਂ ਵਿਧਾਨ ਸਭਾ ਹਲਕਾ ਫਗਵਾੜਾ ਲਈ ਐੱਮਪੀ ਡਾਕਟਰ ਰਾਜ ਕੁਮਾਰ ਚੱਬੇਵਾਲ ਨੂੰ 2027 ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਐਲਾਨ ਦਿੱਤਾ ਹੈ। ਹਾਈ ਕਮਾਂਡ ਦੇ ਇਸ ਫੈਸਲੇ ਨਾਲ ਜਿੱਥੇ ਸ਼ਹਿਰ ’ਚ ਖੁਸ਼ੀ ਦੀ ਲਹਿਰ ਹੈ, ਉੱਥੇ ਹੀ ਵਰਕਰਾਂ ਵੱਲੋਂ ਲੱਡੂ ਵੰਡ ਕੇ ਆਪਣੀ ਖੁਸ਼ੀ ਜਾਹਿਰ ਕੀਤੀ ਜਾ ਰਹੀ ਹੈ। ਐੱਮਪੀ ਡਾ. ਰਾਜਕੁਮਾਰ ਚੱਬੇਵਾਲ ਹਲਕਾ ਇੰਚਾਰਜ ਫਗਵਾੜਾ ਤੇ ਦਲਜੀਤ ਰਾਜੂ ਦਰਵੇਸ਼ ਦੀ ਜੋੜੀ ਇਸ ਸਮੇਂ ਫਗਵਾੜਾ ਹਲਕੇ ਦੀ ਰਾਜਨੀਤੀ ’ਚ ਖਾਸ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ’ਚ ਇਹ ਜੋੜੀ ਵੱਡਾ ਕਮਾਲ ਕਰ ਸਕਦੀ ਹੈ ਤੇ ਭਾਰੀ ਲੀਡ ਨਾਲ ਜਿੱਤ ਦਰਜ ਕਰਨ ਦੀ ਸਮਰੱਥਾ ਰੱਖਦੀ ਹੈ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਕਰਦਿਆਂ ਪਿੰਡ ਵਜੀਦੋਵਾਲ ਦੇ ਸਾਬਕਾ ਸਰਪੰਚ ਓਮ ਪ੍ਰਕਾਸ ਵਜੀਦੋਵਾਲ ਤੇ ਸਮਾਜ ਸੇਵਕ ਸਤਨਾਮ ਸਿੰਘ ਨੇ ਕਿਹਾ ਕਿ ਫਗਵਾੜਾ ਹਲਕੇ ਦੇ ਪਿੰਡਾਂ ’ਚ ਦਲਜੀਤ ਰਾਜੂ ਦਰਵੇਸ਼ ਦੀ ਮਜ਼ਬੂਤ ਪਹੁੰਚ ਤੇ ਲੋਕਾਂ ਨਾਲ ਨਿੱਜੀ ਰਿਸ਼ਤੇ ਡਾ. ਚੱਬੇਵਾਲ ਲਈ ਵੱਡੀ ਤਾਕਤ ਬਣਦੇ ਨਜ਼ਰ ਆ ਰਹੇ ਹਨ। ਪਿੰਡਾਂ ਵਿੱਚ ਲਗਾਤਾਰ ਲੋਕ ਸੰਪਰਕ, ਸਮਾਜਿਕ ਕਾਰਜਾਂ ਵਿੱਚ ਹਿੱਸਾ ਅਤੇ ਜਨਤਾ ਨਾਲ ਨਜ਼ਦੀਕੀ ਕਾਰਨ ਦਲਜੀਤ ਰਾਜੂ ਨੂੰ ਲੋਕਾਂ ਦਾ ਵੱਡਾ ਸਮਰਥਨ ਮਿਲਦਾ ਰਿਹਾ ਹੈ। ਦੂਜੇ ਪਾਸੇ ਡਾ. ਰਾਜਕੁਮਾਰ ਦੇ ਸਾਫ ਅਕਸ ਅਤੇ ਵਿਕਾਸ ਮੁੱਦਿਆਂ ਉੱਤੇ ਸਰਗਰਮ ਭੂਮਿਕਾ ਕਾਰਨ ਸ਼ਹਿਰੀ ਤੇ ਪਿੰਡਾਂ ਦੋਵੇਂ ਖੇਤਰਾਂ ’ਚ ਉਨ੍ਹਾਂ ਦੀ ਪਕੜ ਮਜ਼ਬੂਤ ਹੋ ਰਹੀ ਹੈ। ਜੇ ਇਹ ਜੋੜੀ ਇਸੇ ਤਰ੍ਹਾਂ ਲੋਕਾਂ ਨਾਲ ਜੁੜੀ ਰਹੀ ਤਾਂ 2027 ਦੀ ਚੋਣ ਵਿੱਚ ਵਿਰੋਧੀਆਂ ਲਈ ਵੱਡੀ ਚੁਣੌਤੀ ਖੜ੍ਹੀ ਹੋ ਸਕਦੀ ਹੈ। ਹਲਕੇ ਦੇ ਕਈ ਪਿੰਡਾਂ ਵਿੱਚ ਲੋਕਾਂ ਵੱਲੋਂ ਡਾ. ਚੱਬੇਵਾਲ ਅਤੇ ਦਲਜੀਤ ਰਾਜੂ ਦੇ ਹੱਕ ਵਿੱਚ ਖੁੱਲ੍ਹ ਕੇ ਸਮਰਥਨ ਦਿੱਤਾ ਜਾ ਰਿਹਾ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪਿੰਡਾਂ ਵਿੱਚ ਦਲਜੀਤ ਰਾਜੂ ਦਰਵੇਸ਼ ਦਾ ਰਸੂਖ ਅਤੇ ਡਾ. ਚੱਬੇਵਾਲ ਦੀ ਲੋਕਪ੍ਰਿਯਤਾ ਮਿਲ ਕੇ ਫਗਵਾੜਾ ਹਲਕੇ ਦੀ ਸਿਆਸੀ ਤਸਵੀਰ ਬਦਲ ਸਕਦੇ ਹਨ। 2027 ਦੀ ਚੋਣ ਨੂੰ ਲੈ ਕੇ ਹੁਣ ਤੋਂ ਹੀ ਹਲਕੇ ਵਿੱਚ ਸਿਆਸੀ ਗਰਮੀ ਵਧਦੀ ਨਜ਼ਰ ਆ ਰਹੀ ਹੈ।