ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਮਹੀਨਾਵਾਰ ਮੀਟਿੰਗ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਮਹੀਨਾਵਾਰ ਮੀਟਿੰਗ ਕੀਤੀ ਗਈ
Publish Date: Mon, 17 Nov 2025 09:24 PM (IST)
Updated Date: Mon, 17 Nov 2025 09:25 PM (IST)

--ਕਿਸਾਨਾਂ ਦੇ ਦੁੱਖ ਦਰਦ ਨੂੰ ਸਮਝਣਾ ਤੇ ਉਨ੍ਹਾਂ ਦਾ ਹੱਲ ਕਰਨਾ ਸਾਡੀ ਜਥੇਬੰਦੀ ਦੀ ਪਹਿਲ : ਕੰਗ/ਧਾਲੀਵਾਲ/ਪੰਡੋਰੀ ਕੁੰਦਨ ਸਿੰਘ ਸਰਾਂ, ਪੰਜਾਬੀ ਜਾਗਰਣ ਭੁਲੱਥ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸਿੰਘ ਸਭਾ ਭੁਲੱਥ ਗਰਬੀ ਵਿਖੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਕੀਤੀ ਗਈ। ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਪਹੁੰਚੇ ਕਿਸਾਨਾਂ ਨੇ ਆਪਣੀ ਹਾਜ਼ਰੀ ਲਗਵਾਈ ਅਤੇ ਵੱਖ-ਵੱਖ ਵਿਚਾਰ ਪੇਸ਼ ਕੀਤੇ ਤੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ’ਚ ਕਿਹਾ ਗਿਆ ਕਿ ਪਿਛਲੇ ਦਿਨੀਂ ਆਏ ਹੜ੍ਹਾਂ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਪਰ ਸਰਕਾਰ ਵੱਲੋਂ ਬਹੁਤ ਸਾਰੇ ਕਿਸਾਨਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਦਿੱਤਾ ਗਿਆ, ਜੇਕਰ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਆਜ਼ਵਾਂ ਨਹੀਂ ਦਿੱਤਾ ਗਿਆ ਤਾਂ ਜਥੇਬੰਦੀ ਨਾਲ ਸਲਾਹ-ਮਸ਼ਵਰਾ ਕਰਕੇ ਵੱਡਾ ਪ੍ਰੋਗਰਾਮ ਉਲੀਕਿਆ ਜਾਵੇਗਾ। ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਕੰਗ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਇਹ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਡੁੱਬ ਰਹੀ ਕਿਸਾਨੀ ਦੀ ਤੁਰੰਤ ਬਾਂਹ ਫੜੀ ਜਾਵੇ ਕਿਉਂਕਿ ਕਿਸਾਨ ਪਹਿਲਾਂ ਤੋਂ ਹੀ ਬਹੁਤ ਘਾਟੇ ਵੱਲ ਜਾ ਰਿਹਾ ਹੈ। ਇਸ ਵਾਰ ਜੋ ਕਿਸਾਨਾਂ ਦੀ ਝੋਨੇ ਦੀ ਫ਼ਸਲ ਬਚੀ ਹੈ, ਉਨ੍ਹਾਂ ਦਾ ਵੀ 50 ਫੀਸਦੀ ਝੋਨਾ ਘੱਟ ਨਿਕਲਿਆ ਹੈ, ਸਰਕਾਰ ਨੂੰ ਤੁਰੰਤ ਬੋਨਸ ਦੇਣਾ ਚਾਹੀਦਾ ਹੈ, ਪਰ ਸਰਕਾਰਾਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਕਿਸਾਨਾਂ ਨਾਲ ਧੱਕਾ ਕਰਦੀਆਂ ਆ ਰਹੀਆਂ ਹਨ। ਕੰਗ ਨੇ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਜਾਰੀ ਨਾ ਕੀਤੀ ਤਾਂ ਅਸੀਂ ਐੱਸਡੀਐੱਮ ਸਾਹਿਬ ਭੁਲੱਥ ਨੂੰ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦੇਵਾਂਗੇ ਤਾਂ ਜੋ ਸੁੱਤੀ ਹੋਈ ਸਰਕਾਰ ਜਾਗ ਸਕੇ। ਉਨ੍ਹਾਂ ਬੋਲਦਿਆਂ ਕਿਹਾ ਕਿ ਜੇਕਰ ਕਿਸਾਨ ਹੀ ਨਾ ਰਿਹਾ ਤਾਂ ਪੂਰੇ ਦੇਸ਼ ਵਿਚ ਭੁੱਖਮਰੀ ਫੈਲ ਜਾਵੇਗੀ। ਕਿਸਾਨਾਂ ਦੇ ਦੁੱਖ-ਦਰਦ ਨੂੰ ਸਮਝਣਾ ਤੇ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਾ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਵੱਡੀ ਪਹਿਲ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹੇ ਦੇ ਮੀਤ ਪ੍ਰਧਾਨ ਤੇ ਸਰਪੰਚ ਭਗਵਾਨਪੁਰ ਸੁਖਜਿੰਦਰ ਸਿੰਘ ਧਾਲੀਵਾਲ, ਵਾਈਸ ਪ੍ਰਧਾਨ ਸੁਖਜਿੰਦਰ ਸਿੰਘ ਪੰਡੋਰੀ ਨੇ ਸਾਂਝੇ ਬਿਆਨ ਰਾਹੀਂ ਕੀਤਾ। ਧਾਲੀਵਾਲ ਤੇ ਪੰਡੋਰੀ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਹਰੇਕ ਦੁੱਖ-ਦਰਦ ਤੇ ਖੁਸ਼ੀ ਦੇ ਮੌਕੇ ਸ਼ਰੀਕ ਹੁੰਦੇ ਹਾਂ ਤੇ ਹਰੇਕ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਅਸੀਂ ਕਦੇ ਵੀ ਕਿਸੇ ਕਿਸਾਨ ਨਾਲ ਧੱਕਾ ਨਹੀਂ ਹੋਣ ਦਿੰਦੇ। ਪਿਛਲੇ ਝੋਨੇ ਦੇ ਸੀਜ਼ਨ ਦੌਰਾਨ ਬਹੁਤ ਸਾਰੇ ਆੜ੍ਹਤੀਆਂ ਵੱਲੋਂ ਕਿਸਾਨਾਂ ਦੇ ਪੈਸੇ ਕੱਟੇ ਗਏ ਸਨ ਅਸੀਂ ਉੱਚ ਅਫ਼ਸਰਾਂ ਤੱਕ ਪਹੁੰਚ ਕਰਕੇ ਕਿਸਾਨਾਂ ਦੇ ਕੱਟੇ ਪੈਸੇ ਦਿਵਾਉਂਣ ਵਿਚ ਸਫ਼ਲ ਹੋਏ ਹਾਂ। ਅੱਜ ਦੀ ਇਸ ਮੀਟਿੰਗ ਵਿਚ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਧਾਲੀਵਾਲ ਸਰਪੰਚ ਭਗਵਾਨਪੁਰ, ਵਾਈਸ ਪ੍ਰਧਾਨ ਸੁਖਜਿੰਦਰ ਸਿੰਘ ਪੰਡੋਰੀ, ਗੁਰਸੇਵਕ ਸਿੰਘ ਲਿਟਾਂ, ਚੰਗਾ ਸਿੰਘ ਨੰਬਰਦਾਰ ਲਿਟਾਂ, ਮੰਡ ਸਾਹਿਬ ਪੰਡੋਰੀ, ਰਣਜੋਤ ਸਿੰਘ ਲਿਟਾਂ, ਬਲਦੇਵ ਸਿੰਘ ਪੰਡੋਰੀ, ਠੇਕੇਦਾਰ ਜਗੀਰ ਸਿੰਘ ਪੰਡੋਰੀ, ਕੁਲਬੀਰ ਸਿੰਘ ਪੰਡੋਰੀ, ਜਸਬੀਰ ਸਿੰਘ ਲਿਟਾਂ, ਸੇਵਾ ਸਿੰਘ ਪੰਡੋਰੀ, ਸੁਲੱਖਣ ਸਿੰਘ ਮੁਬਾਰਕਪੁਰ ਬੋਲੀ, ਸਤਨਾਮ ਸਿੰਘ ਭੁਲੱਥ, ਰਾਜਪਾਲ ਸਿੰਘ ਪੰਡੋਰੀ, ਪਿਆਰਾ ਸਿੰਘ ਪੰਡੋਰੀ, ਸਤਪਾਲ ਸਿੰਘ ਬੇਗੋਵਾਲ, ਦੀਦਾਰ ਸਿੰਘ ਪੰਡੋਰੀ, ਜਸਪਾਲ ਵਧਾਵਨ ਭੁਲੱਥ, ਪੰਥਜੀਤ ਸਿੰਘ ਐਡਵੋਕੇਟ ਲੱਖਣ ਕੇ ਪੱਡਾ, ਲਖਵਿੰਦਰ ਸਿੰਘ ਭੁਲੱਥ, ਗੁਰਚਰਨ ਸਿੰਘ ਮੱਲ੍ਹੀ, ਹਰਦੀਪ ਸਿੰਘ ਧਾਮੀ, ਜੋਤ ਅਪਾਰ ਸਿੰਘ, ਸੁਖਜਿੰਦਰ ਸਿੰਘ ਮੁਲਤਾਨੀ ਭੁਲੱਥ, ਸਤਵਿੰਦਰ ਸਿੰਘ ਭਦਾਸ, ਪਵਨਦੀਪ ਸਿੰਘ, ਅਮਰੀਕ ਸਿੰਘ, ਗੁਰਬਖਸ਼ ਸਿੰਘ, ਰਵਿੰਦਰ ਸਿੰਘ, ਅਵਤਾਰ ਸਿੰਘ, ਮਾਇਆ ਸਿੰਘ, ਸੁਖਵਿੰਦਰ ਸਿੰਘ ਆਦਿ ਕਿਸਾਨ ਵੱਡੀ ਗਿਣਤੀ ਵਿਚ ਹਾਜ਼ਰ ਸਨ। ਕੈਪਸ਼ਨ: 17ਕੇਪੀਟੀ32