ਸੁਖਵਿੰਦਰ ਸਿੰਘ ਸਿੱਧੂ, ਕਾਲਾ ਸੰਿਘਆ : ਕਸਬਾ ਕਾਲਾ ਸੰਿਘਆ ਪੁਲਿਸ ਨੇ ਦੋ ਕਿਲੋ ਚੂਰਾ ਪੋਸਤ (ਡੋਡੇ) ਸਮੇਤ ਇਕ ਅੌਰਤ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਏਐੱਸਆਈ ਬਲਵੀਰ ਸਿੰਘ ਸਿੱਧੂ ਨੇ ਦੱਸਿਆ ਕੇ ਏਐੱਸਆਈ ਜਿੰਦਰ ਲਾਲ ਅਤੇ ਏਐੱਸਆਈ ਬਲਦੇਵ ਸਿੰਘ ਨੇ ਪੁਲਿਸ ਪਾਰਟੀ ਸਮੇਤ ਸੰਧੂ ਚੱਠਾ ਤੇ ਬਡਿਆਲ ਦਰਮਿਆਨ ਬਣੀ ਪੁਲੀ 'ਤੇ ਨਾਕਾ ਲਾਇਆ ਸੀ ਤੇ ਇਸੇ ਦੌਰਾਨ ਪਿੰਡ ਬਡਿਆਲ ਵਾਲੇ ਪਾਸੇ ਤੋਂ ਪੈਦਲ ਆ ਰਹੀ ਅੌਰਤ ਪੁਲਿਸ ਨਾਕਾ ਵੇਖ ਕੇ ਘਬਰਾ ਗਈ ਅਤੇ ਆਪਣਾ ਰਸਤਾ ਬਦਲਣ ਲੱਗੀ ਸ਼ੱਕ ਪੈਣ 'ਤੇ ਅੌਰਤ ਨੂੰ ਰੋਕਿਆ ਅਤੇ ਉਸ ਦੇ ਹੱਥ 'ਚ ਫੜੇ ਬੈਗ ਦੀ ਤਲਾਸ਼ੀ ਲਈ ਤਾਂ ਉਸ 'ਚੋਂ ਦੋ ਕਿਲੋ ਚੂਰਾ ਪੋਸਤ ਬਰਾਮਦ ਹੋਇਆ ਚੌਂਕੀ ਇੰਚਾਰਜ ਨੇ ਦੱਸਿਆ ਕੇ ਫੜੀ ਗਈ ਅੌਰਤ ਦੀ ਪਛਾਣ ਬਲਵੀਰ ਕੌਰ ਪਤਨੀ (ਲੇਟ) ਗੁਰਦੀਪ ਸਿੰਘ ਵਾਸੀ ਕਾਲੋਨੀ ਕਾਲਾ ਸੰਿਘਆ ਵਜੋਂ ਹੋਈ, ਜਿਸ 'ਤੇ ਬਣਦੀ ਕਾਰਵਾਈ ਕਰਨ ਉਪਰੰਤ ਉਕਤ ਅੌਰਤ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।