ਪੱਤਰ ਪ੍ਰਰੇਰਕ, ਫਗਵਾੜਾ : ਫਗਵਾੜਾ ਦੇ ਪਿੰਡ ਢੱਕ ਭੁੱਲਾਰਾਈ ਵਿਚ ਆਮਦਨ ਕਰ ਵਿਭਾਗ ਵਲੋਂ ਕਰੀਬ 23 ਕਨਾਲ 18 ਮਰਲੇ ਜ਼ਮੀਨ ਜਬਤ ਕੀਤੀ ਗਈ ਹੈ। ਜ਼ਮੀਨ ਦੀ ਮਾਲਕਣ ਸੁਖਵਿੰਦਰ ਕੌਰ ਪਤਨੀ ਕੇਵਲ ਸਿੰਘ ਵਾਸੀ ਪਿੰਡ ਚਹੇੜੂ ਫਗਵਾੜਾ 'ਤੇ ਦੋਸ਼ ਹੈ ਕਿ ਉਕਤ ਅੌਰਤ ਨੇ ਪਿੰਡ ਢੱਕ ਭੁੱਲਾਰਾਈ ਵਿਚ ਸਾਲ 2010-11 ਵਿਚ 72 ਲੱਖ ਰੁਪਏ ਵਿਚ ਉਕਤ ਜ਼ਮੀਨ ਖਰੀਦੀ ਸੀ। ਪਰ ਆਮਦਨ ਕਰ ਵਿਭਾਗ ਦੇ ਪੁੱਛੇ ਜਾਣ 'ਤੇ ਜ਼ਮੀਨ ਦੀ ਮਾਲਕਣ ਸੁਖਵਿੰਦਰ ਕੌਰ 72 ਲੱਖ ਰੁਪਏ ਦੀ ਰਕਮ ਦਾ ਸਾਧਨ ਨਹੀਂ ਦਸ ਸਕੀ। ਜਿਸ ਤੋਂ ਬਾਅਦ ਇਨਕਮ ਵਿਭਾਗ ਨੇ 79 ਲੱਖ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ। ਇਸ ਦੇ ਲਈ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਉਕਤ ਅੌਰਤ ਨੇ ਇਨਕਮ ਵਿਭਾਗ ਵਿਚ 79 ਲੱਖ ਰੁਪਏ ਜਮ੍ਹਾਂ ਨਹੀਂ ਕਰਵਾਏ। ਜਿਸ ਤੋਂ ਬਾਅਦ ਵਿਭਾਗ ਨੇ ਜ਼ਮੀਨ ਜਬਤ ਕਰ ਲਈ ਹੈ। ਵਿਭਾਗ ਦੇ ਅਡੀਸ਼ਨਲ ਕਮਿਸ਼ਨਰ ਡਾ. ਗਿਰੀਸ਼ ਬਾਲੀ ਨੇ ਮਾਮਲੇ ਦੀ ਪੁਸ਼ਟੀ ਕਰਕੇ ਦੱਸਿਆ ਕਿ ਸੁਖਵਿੰਦਰ ਕੌਰ ਨੇ ਪਿੰਡ ਢੱਕ ਭੁੱਲਾਰਾਈ ਵਿਚ ਸਾਲ 2010-11 ਵਿਚ 72 ਲੱਖ ਰੁਪਏ ਦੀ ਜ਼ਮੀਨ ਖਰੀਦੀ ਸੀ। ਜਿਸ ਨੂੰ ਲੈ ਕੇ ਜ਼ਮੀਨ ਮਾਲਕਣ ਆਮਦਨ ਦਾ ਸਾਧਨ ਨਹੀਂ ਦਸ ਸਕੀ। ਜਿਸ ਤੋਂ ਬਾਅਦ ਨਿਯਮਾਂ ਅਤੇ ਕਾਨੂੰਨ ਦੇ ਤਹਿਤ ਵਿਭਾਗ ਨੇ 79 ਲੱਖ ਰੁਪਏ ਇਨਕਮ ਵਿਭਾਗ ਵਿਚ ਜਮ੍ਹਾਂ ਕਰਵਾਉਣ ਲਈ ਕਿਹਾ, ਫਿਰ ਵੀ ਉਕਤ ਅੌਰਤ ਨੇ ਪੈਸੇ ਜਮ੍ਹਾਂ ਨਹੀਂ ਕਰਵਾਏ। ਜਿਸ ਤੋਂ ਬਾਅਦ ਉਕਤ ਜ਼ਮੀਨ ਵਿਭਾਗ ਵਲੋਂ ਜਬਤ ਕਰ ਲਈ ਗਈ ਹੈ ਅਤੇ ਵਿਭਾਗ ਵਲੋਂ ਲੋਕਾਂ ਦੀ ਮੌਜੂਦਗੀ ਵਿਚ ਜ਼ਮੀਨ ਜਬਤੀ ਦਾ ਨੋਟਿਸ ਬੋਰਡ ਵੀ ਲਗਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਜੇਕਰ ਇਸ ਮਾਮਲੇ ਦੀ ਉਲੰਘਣਾ ਕੀਤੀ ਗਈ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਬਤ ਕੀਤੀ ਗਈ ਜ਼ਮੀਨ ਦੀ ਬਣਦੇ ਕਾਨੂੰਨ ਦੇ ਤਹਿਤ ਨਿਲਾਮੀ ਵੀ ਕੀਤੀ ਜਾ ਸਕਦੀ ਹੈ।