ਅਮਨਜੋਤ ਵਾਲੀਆ, ਕਪੂਰਥਲਾ : ਕਾਲਾ ਸੰਿਘਆਂ ਚੌਕੀ ਵਿਚ ਪੈਂਦੇ ਪਿੰਡ ਮੰਡੇਰ ਦੇ ਗੰਦੇ ਨਾਲੇ 'ਚੋਂ ਅਣਪਛਾਤੀ ਪ੍ਰਵਾਸੀ ਅੌਰਤ ਦੀ ਲਾਸ਼ ਬਰਾਮਦ ਹੋਈ ਹੈ। ਜਾਣਕਾਰੀ ਦਿੰਦਿਆਂ ਏਐੱਸਆਈ ਸੁਝਾਨ ਸਿੰਘ ਇੰਚਾਰਜ਼ ਚੌਕੀ ਕਾਲਾ ਸੰਿਘਆ ਨੇ ਦੱਸਿਆ ਕਿ ਦੁਪਹਿਰ 2 ਵਜੇ ਦੇ ਕਰੀਬ ਪਿੰਡ ਮੰਡੇਰ ਦੇ ਲੋਕਾਂ ਨੇ ਫੋਨ ਕਰਕੇ ਉਨ੍ਹਾਂ ਦੱਸਿਆ ਕਿ ਇੱਥੇ ਇਕ ਗੰਦੇ ਨਾਲੇ ਵਿਚ ਇਕ ਪ੍ਰਵਾਸੀ ਅੌਰਤ ਦੀ ਲਾਸ਼ ਪਈ ਹੋਈ ਹੈ। ਜਦੋਂ ਏਐੱਸਆਈ ਸੁਝਾਨ ਸਿੰਘ ਨੇ ਪੁਲਿਸ ਪਾਰਟੀ ਨਾਲ ਮੌਕੇ 'ਤੇ ਜਾ ਕੇ ਦੇਖਿਆ ਤਾਂ ਉੱਥੇ ਇਕ ਪ੍ਰਵਾਸੀ ਅੌਰਤ ਦੀ ਲਾਸ਼ ਬਰਾਮਦ ਹੋਈ, ਜਿਸ ਪੁਲਿਸ ਨੇ ਸ਼ਨਾਖਤ ਕੀਤੀ, ਪਰ ਉਸ ਕੋਲੋਂ ਕੁਝ ਵੀ ਬਰਾਮਦ ਨਹੀਂ ਹੋਇਆ। ਪੁਲਿਸ ਨੇ ਆਲੇ-ਦੁਆਲੇ ਦੇ ਲੋਕਾਂ ਕੋਲੋਂ ਵੀ ਕਾਫੀ ਪੁੱਛ-ਪੜਤਾਲ ਕੀਤੀ ਪਰ ਕੁਝ ਵੀ ਪਤਾ ਨਹੀਂ ਲੱਗ ਸਕਿਆ। ਪ੍ਰਵਾਸੀ ਅੌਰਤ ਨੇ ਕਾਲੇ ਰੰਗ ਦਾ ਪਜ਼ਾਮਾ ਤੇ ਬੂਟੀਦਾਰ ਰੰਗ ਦੀ ਕਮੀਜ਼ ਪਾਈ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਮੋਰਚਰੀ ਖਾਨੇ ਵਿਚ ਰੱਖ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।