ਰਘਬਿੰਦਰ ਸਿੰਘ, ਨਡਾਲਾ : ਸਖਤ ਸਰਕਾਰੀ ਹੁਕਮਾਂ ਦੇ ਬਾਅਦ ਭਾਵੇ ਵੱਡੇ ਘਾਟੇ ਦਾ ਸ਼ਿਕਾਰ ਹੋਏ ਠੇਕੇਦਾਰਾਂ ਨੇ ਠੇਕੇ ਤਾਂ ਖੋਲ੍ਹ ਦਿੱਤੇ ਹਨ ਪਰ ਵੱਡੀ ਪੱਧਰ 'ਤੇ ਸ਼ਰਾਬ ਦੀ ਵਿਕਰੀ ਨਾ ਹੋਣ 'ਤੇ ਭਾਰੀ ਨਿਰਾਸ਼ਾ ਵਿਚ ਿਘਰੇ ਹੋਏ ਹਨ। ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਠੇਕੇਦਾਰਾਂ ਨੇ ਦੱਸਿਆ ਕਿ ਅਗਰ ਸਰਕਾਰ ਨੇ ਧੱਕੇਸ਼ਾਹੀ ਵਾਲੀ ਨੀਤੀ ਨਾ ਛੱਡੀ ਤਾਂ ਅਗਲੇ ਸਾਲ ਠੇਕੇ ਕੋਣ ਲਵੇਗਾ। ਕਰਫਿਊ ਦੇ ਚਲਦਿਆਂ ਕੋਈ ਸੇਲ ਨਹੀਂ ਹੋਈ, ਕਰਫਿਊ ਵਿਚ ਿਢਲ ਮਿਲੀ ਤਾਂ ਹਜ਼ਾਰਾਂ ਪਰਵਾਸੀ ਮਜ਼ਦੂਰ ਪੰਜਾਬ ਛੱਡ ਕੇ ਚਲੇ ਗਏ ਹੋਟਲ, ਢਾਬੇ, ਰੈਸਟੋਰੈਂਟ, ਪੈਲਸ ਬੰਦ ਹਨ। ਦੂਜੇ ਪਾਸੇ ਸ਼ਹਿਰਾਂ ਤੇ ਪਿੰਡਾਂ ਵਿਚ ਨਾਜਾਇਜ਼ ਸ਼ਰਾਬ ਦੀ ਵਿਕਰੀ ਵੀ ਸਿਖਰਾਂ 'ਤੇ ਹੈ। ਕਰਫਿਊ ਦੌਰਾਨ ਬੰਦ ਰਹੇ ਠੇਕਿਆਂ ਕਾਰਨ 2 ਕਰੋੜ ਦਾ ਨੁਕਸਾਨ ਹੋਇਆ ਹੈ। ਉਪਰੋ ਸਰਕਾਰੀ ਕਿਸ਼ਤਾਂ ਤਾਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ। ਇਸ ਸਾਲ ਸਰਕਾਰ ਵਲੋਂ 12% ਵਧਾ ਕੇ ਠੇਕੇ ਦੇਣ ਦੇ ਹੁਕਮ ਚਾੜੇ ਹਨ ਅਜਿਹੀ ਹਾਲਤ ਵਿਚ ਠੇਕੇਦਾਰ ਕੀ ਕਰਨਗੇ। ਕੱਲ੍ਹ ਪਹਿਲੇ ਦਿਨ ਠੇਕੇ ਖੁੱਲਣ 'ਤੇ ਇਕ ਸਰਕਲ ਵਿਚ 2 ਲੱਖ ਦੀ ਥਾਂ ਕੇਵਲ 85000 ਰੁਪਏ ਹੀ ਸੇਲ ਹੋਈ ਹੈ ਠੇਕੇਦਾਰਾਂ ਨੇ ਮੰਗ ਕੀਤੀ ਕਿ ਕਰਫਿਊ ਦੌਰਾਨ 50 ਫ਼ੀਸਦੀ ਮਾਲੀਆ ਮਾਫ ਕੀਤਾ ਜਾਵੇ। ਠੇਕਿਆਂ ਦਾ 12 ਫ਼ੀਸਦੀ ਕੀਤਾ ਵਾਧਾ ਵਾਪਸ ਲਿਆ ਜਾਵੇ,ਸ਼ਰਾਬ ਦੀ ਨਾਜਾਇਜ਼ ਵਿਕਰੀ ਤੁਰੰਤ ਬੰਦ ਕੀਤੀ ਜਾਵੇ, ਕਰੀਬ 6 ਮਹੀਨੇ ਲਈ ਬਣਦੀਆਂ ਛੋਟਾਂ ਦਿੱਤੀਆਂ ਜਾਣਨਹੀਂ ਤਾਂ ਸ਼ਰਾਬ ਦਾ ਕਾਰੋਬਾਰ ਚੌਪਟ ਹੋ ਜਾਵੇਗਾ।