ਕੈਪਸ਼ਨ-27ਕੇਪੀਟੀ37ਪੀ, ਸਤਨਾਮਪੁਰਾ ਪੁਲ ਥੱਲੇ ਇਕੱਤਰ ਹੋਇਆ ਬਾਰਿਸ਼ ਦਾ ਪਾਣੀ।

ਵਿਜੇ ਸੋਨੀ, ਫਗਵਾੜਾ

ਸਾਉਣ ਦੇ ਮਹੀਨੇ ਵਿਚ ਪਈ ਪਹਿਲੀ ਬਾਰਿਸ਼ ਸੂਬਾ ਵਾਸੀਆ ਲਈ ਤੇਜ਼ ਗਰਮੀ ਤੋਂ ਰਾਹਤ ਲੈ ਕੇ ਆਈ ਪਰ ਸ਼ਹਿਰ ਦੇ ਨੀਵੇਂ ਇਲਾਕਿਆਂ 'ਚ ਇਕੱਤਰ ਹੋਏ ਪਾਣੀ ਨੇ ਫਗਵਾੜਾ ਵਾਸੀਆਂ ਲਈ ਨਵੀ ਸਮੱਸਿਆ ਹੋਰ ਖੜ੍ਹੀ ਕਰ ਦਿੱਤੀ ਤੇ ਪ੍ਰਸ਼ਾਸਨ ਦੇ ਫੋਕੇ ਦਾਅਵਿਆਂ ਦੀ ਪੋਲ ਵੀ ਖੋਲ੍ਹ ਕੇ ਰੱਖ ਦਿੱਤੀ। ਬੇਸ਼ੱਕ ਮੀਂਹ ਅੱਧਾ ਕੁ ਘੰਟਾ ਹੀ ਬਰਸਿਆ ਪਰ ਸ਼ਹਿਰ 'ਚ ਖੜੇ੍ਹ ਹੋਏ ਪਾਣੀ ਕਾਰਨ ਲੋਕ ਹੋਰ ਜ਼ਿਆਦਾ ਦੁਖੀ ਹੋ ਗਏ। ਐਲੀਵੇਟਿਡ ਪੱੁਲ ਦੀ ਉਸਾਰੀ ਦਾ ਕੰਮ ਜਾਰੀ ਹੋਣ ਕਾਰਨ ਸ਼ਹਿਰ ਦੇ ਅੰਦਰਲੇ ਰਾਸਤਿਆਂ ਦਾ ਆਉਣ-ਜਾਣ ਲਈ ਲੋਕਾ ਵਲੋਂ ਇਸਤੇਮਾਲ ਕੀਤਾ ਜਾ ਰਿਹਾ ਹੈ ਜਿਸ ਕਾਰਨ ਅੰਦਰਲੀਆਂ ਸੜਕਾਂ ਤੇ ਵੱਡੇ ਵੱਡੇ ਟੋਏ ਸਾਫ ਦੇਖਣ ਨੂੰ ਮਿਲ ਜਾਣਗੇ ਹੁਣ ਬਾਰਿਸ਼ ਹੋਣ ਕਾਰਨ ਉਨ੍ਹਾਂ ਟੋਇਆ ਵਿਚ ਪਾਣੀ ਇਕੱਠਾ ਹੋ ਗਿਆ ਅਤੇ ਆਮ ਲੋਕਾਂ ਨੂੰ ਲੰਘਣ ਵਿਚ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਸਤਨਾਮਪੁਰਾ ਪੱੁਲ ਥੱਲੇ, ਚਾਚੋਕੀ ਪੱੁਲ ਥੱਲੇ, ਜੇਸੀਟੀ ਮਾਰਕੀਟ ਵਿਚ, ਡਾਕਖਾਨੇ ਦੀ ਬੈਕਸਾਈਡ ਆਦਿ ਕਈ ਥਾਵਾਂ 'ਤੇ ਪਾਣੀ ਭਰਨ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਖੜੀ ਹੋ ਗਈ। ਫਗਵਾੜਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਨੀਵੇਂ ਇਲਾਕਿਆਂ 'ਚ ਸੀਵਰੇਜ ਦੀ ਸਫਾਈ ਕਰਵਾਈ ਜਾਵੇ ਅਤੇ ਸ਼ਹਿਰ ਦੇ ਅੰਦਰਲੇ ਰਾਸਤਿਆਂ ਦੀ ਵੀ ਮੁਰੰਮਤ ਕਰਵਾ ਦਿੱਤੀ ਜਾਵੇ ਹਾਲੇ ਤਾਂ ਪਹਿਲੀ ਬਾਰਿਸ਼ ਸੀ ਜਿਸ ਨੇ ਸ਼ਹਿਰ ਨੂੰ ਪਾਣੀ ਪਾਣੀ ਕਰ ਦਿੱਤਾ, ਹਾਲੇ ਬਰਸਾਤਾਂ ਸ਼ੁਰੂ ਹੋਣ ਵਾਲੀਆ ਹਨ ਫੇਰ ਸ਼ਹਿਰ ਵਾਸੀ ਤੇ ਘਰਾਂ ਵਿਚੋਂ ਹੀ ਨਹੀਂ ਨਿਕਲ ਸਕਣਗੇ।