ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੈੜਾ ਦੋਨਾ ਵਿਖੇ ਨੈਸ਼ਨਲ ਗਰੀਨ ਕਰੋਪਸ ਵਿਸ਼ੇ ਨੂੰ ਸਮਰਪਿਤ ਅੰਤਰ ਹਾਉੂਸ ਪੇਂਟਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ ਇਸ ਮੌਕੇ ਪਿ੍ਰੰਸੀਪਲ ਅਨੁਰਾਗ ਭੱਲਾ ਨੇ ਕਿਹਾ ਕਿ ਵਿਦਿਆਰਥੀ ਹੋਣ ਦੇ ਨਾਤੇ ਅਸੀਂ ਨਿਰਧਾਰਤ ਸਿਲੇਬਸ ਨੂੰ ਪੜ੍ਹ ਕੇ ਜਮਾਤ ਪਾਸ ਕਰਦੇ ਹਾਂ, ਪਰ ਵਿਆਕਤੀ ਹੋਣ ਦੇ ਨਾਤੇ ਸਾਨੂੰ ਹਰ ਵੇਲੇ ਜੀਵਨ ਦੀਆਂ ਕਦਰਾਂ-ਕੀਮਤਾਂ ਨੂੰ ਸਥਾਪਿਤ ਕਰਨ ਦੇ ਇਮਤਿਹਾਨ ਪਾਸ ਕਰਨੇ ਪੈਂਦੇ ਹਨ ਉਨ੍ਹਾਂ ਕਿਹਾ ਕਿ ਜੋ ਸਾਡੇ ਜੀਵਨ ਨਿਰਬਾਹ ਲਈ ਜ਼ਰੂਰੀ ਹੁੰਦਾ ਹੈ, ਬਾਰੇ ਗਿਆਨ ਹੋਣਾ ਵੀ ਜ਼ਰੂਰੀ ਹੁੰਦਾ ਹੈ ਜਲ, ਜੰਗਲ ਅਤੇ ਜ਼ਮੀਨ ਦੀ ਤੰਦਰੁਸਤੀ ਹੀ ਮਾਨਵ ਜੀਵਨ ਦੀ ਖੁਸ਼ਹਾਲੀ ਦਾ ਅਧਾਰ ਹੁੰਦੀ ਹੈ ਅਤੇ ਇਸ ਸਭ ਦਾ ਖਿਆਲ ਰੱਖਣਾ ਵੀ ਹਰ ਜਾਗਰੂਕ ਇਨਸਾਨ ਦਾ ਨੈਤਿਕ ਫਰਜ਼ ਬਣ ਜਾਂਦਾ ਹੈ ਲਾਜਵੰਤੀ ਈਕੋ ਕਲੱਬ ਦੀ ਇੰਚਾਰਜ਼ ਊਸ਼ਾ ਸ਼ਰਮਾ ਦੀ ਅਗਵਾਈ ਵਿਚ ਵਿਗਿਆਨ ਅਧਿਆਪਕਾਂ ਰੀਟਾ ਜੋਸ਼ੀ ਅਤੇ ਰਜਵੰਤ ਕੌਰ ਦੀ ਅਗਵਾਈ ਵਿਚ ਜਿੱਥੇ ਵਿਦਿਆਰਥੀਆਂ ਨੇ ਚਾਰਟ ਬਣਾਏ ਉੱਥੇ ਜਾਗਰੂਕ ਇਨਸਾਨ ਬਣੇ ਮਹਾਨ ਵਿਸ਼ੇ 'ਤੇ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀਆਂ ਜਿੱਥੇ ਸਨਮਾਨਿਤ ਕੀਤਾ ਗਿਆ ਉੱਥੇ ਸਵੇਰ ਦੀ ਸਭਾ ਸੱਜਰੀ ਸਵੇਰ ਵਿਚ ਹਵਾ, ਪਾਣੀ ਅਤੇ ਧਰਤੀ ਨੂੰ ਬਚਾਉਣ ਲਈ ਬਣਦੇ ਫਰਜ਼ਾਂ ਦੀ ਆਹੁਤੀ ਦੇਣ ਲਈ ਸਕੰਲਪ ਵੀ ਲਿਆ ਗਿਆ ਸੀਨੀਅਰ ਲੈਕਚਰਾਰ ਰੌਸ਼ਨ ਖੈੜਾ ਸਟੇਟ ਐਵਾਰਡੀ, ਨਰੇਸ਼ ਸਾਵਲ ਅਤੇ ਐੱਨਐੱਸਐੱਸ ਦੇ ਪ੍ਰਰੋਗਰਾਮ ਅਫਸਰ ਜਸਵੀਰ ਚੰਦ ਨਾਹਰ ਨੇ ਵੀ ਉਕਤ ਵਿਸ਼ਿਆਂ ਦੀ ਮਹੱਤਤਾ ਬਾਰੇ ਸੰਬੋਧਨ ਕੀਤਾ ਇਸ ਮੌਕੇ ਲੈਕਚਰਾਰ ਸਤਵੰਤ ਕੌਰ, ਪਵਿੱਤਰ ਉਪਲ, ਮਨਜੀਤ ਥਿੰਦ, ਸੰਧਿਆ ਸ਼ਰਮਾ, ਪੁਸ਼ਪਾ ਰਾਣੀ, ਗੁਰਦੇਵ ਕੌਰ, ਪਰਮਜੀਤ ਸਿੰਘ ਡੀਪੀਈ, ਸੀਮਾ ਵੱਧਵਾ, ਪਰਵਿੰਦਰ ਕੌਰ, ਪ੍ਰਰੀਤੀ ਕਪੂਰ, ਨੀਲਮ ਵਰਮਾ, ਜਸਵੀਰ ਕੌਰ, ਨਿਸ਼ੀ ਕਾਂਤ ਅਹੂਜਾ ਆਦਿ ਅਧਿਆਪਕਾਂ ਨੇ ਵੀ ਨੈਸ਼ਨਲ ਗਰੀਨ ਕਰੋਪਸ ਨੂੰ ਮਿਸ਼ਨ ਬਣਾ ਕੇ ਅਮਲੀ ਰੂਪ ਵਿਚ ਜਾਗਿ੍ਤੀ ਮੁਹਿੰਮ ਬਨਾਉਣ ਲਈ ਅਹਿਦ ਕੀਤਾ।