ਪੰਜਾਬੀ ਜਾਗਰਣ ਟੀਮ, ਫਗਵਾੜਾ : ਟੋਕੀਓ ਓਲਪਿੰਕ ਦੇ ਪਹਿਲੇ ਦਿਨ ਪਹਿਲਾ ਮੈਡਲ ਜਿੱਤਣ ਵਾਲੀ ਭਾਰਤੀ ਮਹਿਲਾ ਵੇਟ ਲਿਫਟਰ ਮੀਰਾ ਬਾਈ ਚਾਨੂ ਦੇ ਕੋਚ ਸੰਦੀਪ ਕੁਮਾਰ ਦਾ ਫਗਵਾੜਾ ਰਾਮਗੜ੍ਹੀਆ ਕਾਲਜ ਵਿਖੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ। ਰਾਮਗੜ੍ਹੀਆ ਕਾਲਜ ਦੇ ਵਿਦਿਆਰਥੀ ਰਹੇ ਸੰਦੀਪ ਕੁਮਾਰ ਕੌਮੀ ਕੋਚ ਵਜੋਂ ਆਪਣੀਆਂ ਸੇਵਾਵਾ ਨਿਭਾ ਰਹੇ ਹਨ। ਉਨ੍ਹਾਂ ਤੋਂ ਟੇ੍ਨਿੰਗ ਲੈ ਕੇ ਹੀ ਮੀਰਾ ਬਾਈ ਚਾਨੂ ਨੇ ਚਾਂਦੀ ਦੇ ਤਮਗੇ 'ਤੇ ਕਬਜ਼ਾ ਕੀਤਾ। ਉਨ੍ਹਾਂ ਦੇ ਫਗਵਾੜਾ ਪੁੱਜਣ 'ਤੇ ਕਾਲਜ ਦੇ ਪਿੰ੍ਸੀਪਲ ਮਨਜੀਤ ਸਿੰਘ ਤੇ ਸਮੂਹ ਸਟਾਫ ਵਲੋ ਜੀਆਇਆ ਆਖਿਆ ਗਿਆ। ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਸਪੁਤਰ ਕਮਲ ਧਾਲੀਵਾਲ ਅਤੇ ਹਨੀ ਧਾਲੀਵਾਲ ਨੇ ਕੋਚ ਸੰਦੀਪ ਕੁਮਾਰ ਨੂੰ ਲੋਈ ਤੇ ਗੁਲਦਸਤਾ ਦੇ ਕੇ ਸਵਾਗਤ ਕੀਤਾ। ਪਿੰ੍ਸੀਪਲ ਮਨਜੀਤ ਸਿੰਘ ਨੇ ਆਖਿਆ ਕਿ ਸੰਦੀਪ ਕੁਮਾਰ ਤੋਂ ਕੋਚਿੰਗ ਲੈਣ ਵਾਲੀ ਿਵਿਦਆਰਥਣ ਮੀਰਾ ਬਾਈ ਚਾਨੂ ਦੇ ਮੈਡਲ ਜਿਤਣ ਤੋਂ ਬਾਅਦ ਉਨ੍ਹਾਂ ਨੂੰ ਕਾਲਜ ਤੇ ਫਗਵਾੜਾ ਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਸਟਾਫ, ਕਮਲ ਧਾਲੀਵਾਲ, ਹਨੀ ਧਾਲੀਵਾਲ, ਗੁਰਜੀਤ ਪਾਲ ਵਾਲੀਆ,ਹਰਮਿੰਦਰ ਬਸਰਾ, ਗੌਰਵ ਰਾਠੌਰ,ਜਸਵੀਰ ਭੰਗੂ, ਜਸਵੀਰ ਸੈਣੀ, ਮਨਜੀਤ ਕੁਮਾਰ ਅਤੇ ਕਾਲਜ ਦਾ ਸਮੂਹ ਸਟਾਫ ਹਾਜ਼ਰ ਸੀ।