ਕਪੂਰਥਲਾ : ਸ਼ਹੀਦ ਬਾਬਾ ਜੀਵਨ ਸਿੰਘ ਸਪੋਰਟਸ ਕਲੱਬ ਸਿੱਧਵਾਂ ਦੋਨਾ ਦੇ ਸਮੂਹ ਅਹੁਦੇਦਾਰਾਂ ਦੀ ਇਕ ਮੀਟਿੰਗ ਕਲੱਬ ਪ੍ਧਾਨ ਤੇ ਸਰਪੰਚ ਜਸਵਿੰਦਰ ਸਿੰਘ ਗਿੱਲ ਦੀ ਪ੍ਧਾਨਗੀ ਹੇਠ ਬਾਬਾ ਜੀਵਨ ਸਿੰਘ ਪਾਰਕ ਸਿੱਧਵਾਂ ਦੋਨਾ ਵਿਖੇ ਹੋਈ।

ਇਸ ਮੌਕੇ ਕਮਲਜੀਤ ਗਿੱਲ, ਗੁਰਮੇਲ ਸਿੰਘ ਗਿੱਲ, ਸਨੀ ਗਿੱਲ, ਸੁਰਿੰਦਰ ਪੰਚ, ਅਮਰਜੀਤ ਮੁਨਸ਼ੀ, ਬੁੱਗਾ, ਗੋਪੀ, ਲਵਪ੍ਰੀਤ, ਦਲਜੀਤ ਮੀਤਾ, ਹਨੀ ਮਠਾੜੂ, ਰਾਹੁਲ, ਬਬਲੂ ਸ਼ਰਮਾ ਆਦਿ ਹਾਜ਼ਰ ਸਨ। ਇਸ ਮੌਕੇ ਉਕਤ ਅਹੁਦੇਦਾਰਾਂ ਨੇ ਮਤਾ ਪਾਸ ਕੀਤਾ ਕਿ 8 ਅਤੇ 9 ਫਰਵਰੀ ਨੂੰ ਤੀਸਰਾ ਸਲਾਨਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਜਾਵੇਗਾ।

ਇਸ ਸਬੰਧੀ ਜਸਵਿੰਦਰ ਸਿੰਘ ਨੇ ਦੱਸਿਆ ਕਿ 8 ਫਰਵਰੀ ਨੂੰ ਟੂਰਨਾਮੈਂਟ ਦੀ ਸ਼ੁਰੂਆਤ ਸਮੂਹ ਐਨਆਰਆਈ ਵੀਰਾਂ ਅਤੇ ਕਮੇਟੀ ਮੈਂਬਰਾਂ ਵਲੋਂ ਸਾਂਝੇ ਤੌਰ 'ਤੇ ਕੀਤੀ ਜਾਵੇਗੀ। 9 ਫਰਵਰੀ ਨੂੰ ਵਾਲੀਵਾਲ ਟੂਰਨਾਮੈਂਟ ਦੇ ਆਖਰੀ ਦਿਨ ਰਾਣਾ ਗੁਰਜੀਤ ਸਿੰਘ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ ਅਤੇ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਆਪਣੇ ਕਰ-ਕਮਲਾਂ ਨਾਲ ਸਨਮਾਨਿਤ ਕਰਨਗੇ।

ਇਸ ਮੌਕੇ ਵਾਲੀਵਾਲ ਆਲ ਓਪਨ ਦੀਆਂ 8 ਕਲੱਬਾਂ ਦੀਆਂ ਟੀਮਾਂ ਦੇ ਮੁਕਾਬਲੇ ਹੋਣਗੇ। ਇਸ ਤੋਂ ਇਲਾਵਾ 60 ਕਿੱਲੋ ਭਾਰ ਵਰਗ ਪਿੰਡ ਪੱਧਰ ਦੀਆਂ ਟੀਮਾ ਵਿਚਕਾਰ ਵੀ ਮੈਚ ਖੇਡੇ ਜਾਣਗੇ। ਪਹਿਲੇ ਅਤੇ ਦੂਜੇ ਸਥਾਨ 'ਤੇ ਆਉਣ ਵਾਲੀਆਂ ਕਲੱਬਾਂ ਨੂੰ ਕਮੇਟੀ ਵਲੋਂ 31 ਹਜ਼ਾਰ ਅਤੇ 25 ਹਜ਼ਾਰ ਰੁਪਏ ਦੇ ਨਗਦ ਇਨਾਮਾਂ ਨਾਲ ਨਿਵਾਜਿਆ ਜਾਵੇਗਾ।