ਅਮਰਜੀਤ ਸਿੰਘ ਸਡਾਨਾ, ਕਪੂਰਥਲਾ : ਖਾਲਸਾ ਵਹੀਰ ਦੇ ਸਮਾਗਮ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਮੁਖੀ 'ਵਾਰਸ ਪੰਜਾਬ ਦੇ' ਸੰਸਥਾ ਦਾ ਕਾਫ਼ਲਾ ਜਦੋਂ ਪਿੰਡ ਬਿਹਾਰੀਪੁਰ ਵਿਖੇ ਪੁੱਜਾ ਤਾਂ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਹਾਲ ਅੰਦਰ ਬੈਠਣ ਲਈ ਰੱਖੇ ਗਏ ਬੈਂਚਾਂ ਦਾ ਕਾਫਲੇ ਦੀ ਸੰਗਤ ਸਮੇਤ ਪਿੰਡ ਦੀਆਂ ਕੁਝ ਸੰਗਤਾਂ ਨੇ ਵਿਰੋਧ ਕੀਤਾ। ਇਸ 'ਤੇ ਹਾਲ ਅੰਦਰ ਪਏ ਇਹ ਬੈਂਚ ਬਾਹਰ ਕੱਢ ਕੇ ਤੋੜ ਦਿੱਤੇ ਗਏ, ਜਿਸ ਦੀ ਇਕ ਵੀਡੀਓ ਵੀ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਭਾਈ ਅੰਮ੍ਰਿਤਪਾਲ ਸਿੰਘ ਨੇ ਇਸ ਮੌਕੇ ਸੁਨੇਹਾ ਦਿੱਤਾ ਕਿ ਗੁਰੂ ਘਰਾਂ 'ਚੋਂ ਅਜਿਹੇ ਬੈਂਚ ਹਟਾ ਦਿੱਤੇ ਜਾਣ, ਨਹੀਂ ਤਾਂ ਉਨ੍ਹਾਂ ਦੀ ਸੰਸਥਾ ਗੁਰੂ ਸਾਹਿਬਾਨ ਦਾ ਸਤਿਕਾਰ ਬਹਾਲ ਕਰਨ ਲਈ ਖ਼ੁਦ ਇਹ ਬੈਂਚ ਚੁੱਕ ਕੇ ਬਾਹਰ ਸੁੱਟ ਦੇਵੇਗੀ।

Posted By: Seema Anand