ਵਿਜੇ ਸੋਨੀ, ਫਗਵਾੜਾ : ਲੁੱਟਾਂ ਖੋਹਾਂ ਕਰਨ ਵਾਲੇ ਦੋ ਸਨੈਚਰਾਂ ਨੂੰ ਕਾਬੂ ਕਰਨ 'ਚ ਥਾਣਾ ਸਤਨਾਮਪੁਰਾ ਦੀ ਪੁਲਿਸ ਨੂੰ ਕਾਮਯਾਬੀ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਐÎੱਸਐÎੱਚਓ ਥਾਣਾ ਸਤਨਾਮਪੁਰਾ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਏਐÎੱਸਆਈ ਅਸ਼ੋਕ ਕੁਮਾਰ ਭੈੜੇ ਅਨਸਰਾਂ ਦੀ ਭਾਲ ਵਿਚ ਸਮੇਤ ਸਾਥੀਆਂ ਗਸ਼ਤ ਕਰ ਰਹੇ ਸਨ ਤਾਂ ਸ਼ਰਨਪ੍ਰਰੀਤ ਕੌਰ ਪਤਨੀ ਸੰਨੀ ਜਸਵਾਲ ਨੇ ਦੱਸਿਆ ਕਿ ਉਹ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਜਾ ਰਹੀ ਸੀ ਤਾਂ ਮੋਟਰਸਾਇਕਲ ਸਵਾਰ ਦੋ ਚੋਰਾਂ ਨੇ ਉਸਦੀ ਚੈਨ ਗਲੇ 'ਚੋਂ ਖਿੱਚ ਲਈ ਤੇ ਫਰਾਰ ਹੋ ਗਏ। ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਦੋਵੇਂ ਦੋਸ਼ੀਆਂ ਨੂੰ ਕਾਬੂ ਕਰ ਲ਼ਿਆ ਗਿਆ। ਦੋਵੇਂ ਚੇਨ ਸਨੈਚਰਾਂ ਦੀ ਪਛਾਣ ਗੁਰਵਿੰਦਰ ਸਿੰਘ ਪੱੁਤਰ ਕੁਲਦੀਪ ਸਿੰਘ ਪਿੰਡ ਭਾਣੋਕੀ ਅਤੇ ਗੁਰਪ੍ਰਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਭਾਣੋਕੀ ਵਜਂੋ ਹੋਈ ਜਾਣਕਾਰੀ ਦਿੰਦੇ ਹੋਏ ਉਂਕਾਰ ਸਿੰਘ ਬਰਾੜ ਨੇ ਆਖਿਆ ਕਿ ਦੋਵੇਂ ਦੋਸ਼ੀਆਂ ਕੋਲਂੋ ਚੈਨੀ ਅਤੇ ਵਾਰਦਾਤ ਵਿਚ ਇਸਤੇਮਾਲ ਕੀਤਾ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ।