ਸਰਬੱਤ ਸਿੰਘ ਕੰਗ, ਬੇਗੋਵਾਲ : ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਵੱਧ ਰਹੇ ਖਤਰੇ ਨੂੰ ਵੇਖਦਿਆਂ ਸਰਕਾਰ ਵੱਲੋਂ ਲਾਈਆਂ ਪਾਬੰਦੀਆਂ ਦਾ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ। ਇਸ ਦੌਰਾਨ ਕੋਰੋਨਾ ਮਹਾਮਾਰੀ ਦੇ ਕਾਰਨ ਲਗਾਤਾਰ ਮਾਮਲੇ ਵੱਧ ਰਹੇ ਹਨ। ਬਲਾਕ ਨਡਾਲਾ 'ਚ ਕੁਝ ਅਧਿਆਪਕਾਂ ਦੇ ਬਾਅਦ ਹੁਣ ਬੇਗੋਵਾਲ ਸਥਿਤ ਇਕ ਪ੍ਰਰਾਈਵੇਟ ਬੈਂਕ ਦੇ 2 ਕਰਮਚਾਰੀ ਕੋਰੋਨਾ ਪਾਜ਼ੇਟਿਵ ਹੋਣ ਜਾਣ ਦੀ ਸੂਚਨਾ ਮਿਲੀ ਹੈ। ਇਹ ਮਾਮਲੇ ਸਾਹਮਣੇ ਆਉਣ ਤੇ ਦੋਵਾਂ ਮੁਲਾਜ਼ਮਾਂ ਨੂੰ ਇਕਾਂਤਵਾਸ ਭੇਜ ਦਿੱਤਾ ਗਿਆ ਹੈ ਅਤੇ ਬੈਂਕ ਨੂੰ 14 ਦਿਨ ਲਈ ਬੰਦ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਸਰਕਾਰ ਵੱਲੋਂ ਲਾਈਆਂ ਹਲਕੀਆਂ ਪਾਬੰਦੀਆਂ ਦਾ ਲੋਕਾਂ 'ਤੇ ਕੋਈ ਅਸਰ ਨਹੀਂ ਹੈ। ਲਗਾਤਾਰ ਕੋਰੋਨਾ ਕੇਸਾਂ ਦੇ ਵਧਣ ਦੇ ਬਾਵਜੂਦ ਵੀ ਸਮੇਂ ਨੂੰ ਦੇਖਦਿਆਂ ਲੋਕ ਇਸ ਨੂੰ ਬਹੁਤ ਹਲਕੇ ਵਿਚ ਲੈ ਰਹੇ ਹਨ। ਲੋਕਾਂ ਵੱਲੋਂ ਕੋਈ ਵੀ ਪ੍ਰਹੇਜ ਜਾਂ ਸਾਵਧਾਨੀ ਨਹੀਂ ਵਰਤੀ ਜਾ ਰਹੀ। ਸਿਹਤ ਵਿਭਾਗ ਆਪਣੇ ਪੱਧਰ ਕੋਰੋਨਾ ਮਹਾਮਾਰੀ ਦੇ ਖਾਤਮੇ ਲਈ ਟੀਕਾਕਰਨ ਕਰ ਰਿਹਾ ਹੈ। ਪੁਲਿਸ ਵੀ ਲੋਕਾਂ ਨੂੰ ਮਾਸਕ ਪਾਉਣ ਲਈ ਕਹਿ ਰਹੀ ਹੈ। ਪ੍ਰੰਤੂ ਲੋਕ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ ਹਨ। ਹੁਣ ਵੇਖਣਾ ਇਹ ਹੈ ਕਿ ਪ੍ਰਸਾਸ਼ਨ ਸਤਰਕ ਹੋਣ ਦੇ ਬਾਵਜੂਦ ਵੀ ਸਰਕਾਰ ਦੀਆ ਹਿਦਾਇਤਾਂ ਜਾਰੀ ਹੋਣ ਮਗਰੋਂ ਲੋਕ ਮਹਾਂਮਾਰੀ ਤੋ ਬਚਣ ਲਈ ਹਿਦਾਇਤਾਂ ਨੂੰ ਮੰਨਦੇ ਹਨ ਕਿ ਨਹੀਂ।